logo

ਜਿਲ੍ਹਾ ਪੁਲਿਸ ਸਾਂਝ ਵੱਲੋਂ ਸਟੁਡੇਂਟ ਕੈਡਿਟ ਪ੍ਰੋਗਰਾਮ ਤਹਿਤ ਸਕੁਲੀ ਵਿਿਦਆਰਥੀਆਂ ਨੂੰ ਐਸ.ਐਸ.ਪੀ ਦਫਤਰ ਵਿਖੇ ਪੁਲਿਸ ਕੰਮਕਾਜ ਬਾਰੇ ਕੀਤਾ ਜਾਗਰੂਕ  

ਸ੍ਰੀ ਮੁਕਤਸਰ ਸਾਹਿਬ (ਸੰਜੀਵ ਕੁਮਾਰ ਗਰਗ ) ਮਾਨਯੋਗ ਸ੍ਰੀਮਤੀ ਗੁਰਪ੍ਰੀਤ ਕੌਰ ਦਿਉ ਆਈ.ਪੀ.ਐਸ. ਸ਼ਪੈਸ਼ਲ ਡੀ.ਜੀ.ਪੀ ਕੈਡ, ਪੰਜਾਬ ਦੀਆਂ ਹਦਾਇਤਾ ਤਹਿਤ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਜਿਲ੍ਹਾਂ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਅਲੱਗ- ਅਲੱਗ ਪੁਲਿਸ ਟੀਮਾਂ ਵੱਲੋਂ ਜਿਲ੍ਹਾ ਅੰਦਰ ਪਿੰਡਾ/ਸ਼ਹਿਰਾ ਸਕੂਲਾ/ਕਾਲਜ਼ਾ ਵਿੱਚ ਸੈਮੀਨਰ ਅਤੇ ਅਵੈਅਰਨੈੱਸ ਕੈਂਪ ਲਗਾ ਕੇ ਉਨ੍ਹਾਂ ਦੀ ਮੁਸ਼ਕਲਾਂ ਨੂੰ ਸੁਣ ਕੇ ਮੌਕੇ ਪਰ ਨਿਪਟਾਰਾ ਕੀਤਾ ਜਾ ਰਿਹਾ ਹੈ, ਨਾਲ ਹੀ ਸੈਮੀਨਰ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਲੜ੍ਹੀ ਵਿੱਚ ਬੱਚਿਆ ਅਤੇ ਪੁਲਿਸ ਵਿੱਚ ਆਪਸੀ ਸਾਂਝ ਪਾਉਣ ਲਈ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿੱਥੇ ਬੱਚਿਆ ਨਾਲ ਗੱਲ ਬਾਤ ਕੀਤੀ ਜਾ ਰਹੀ ਨਾਲ ਹੀ ਪੁਲਿਸ ਦਫਤਰਾਂ ਅਤੇ ਥਾਣਿਆ ਵਿੱਚ ਵਿਜ਼ਟ ਕਰਵਾਇਆ ਜਾ ਰਿਹਾ ਹੈ। ਇਸ ਸਟੁਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਪਿੰਡ ਲਾਲਬਾਈ, ਤਾਮਕੋਟ ਸਰਾਏਨਾਗਾ ਦੇ ਕੁੱਲ 120 ਵਿਿਦਆਰਥੀਆ ਦੀ ਜਿਲ੍ਹਾ ਪੁਲਿਸ ਦਫਤਰ ਵਿੱਖੇ ਵਿਜ਼ਟ ਕਰਵਾਈ ਗਈ। ਇਸ ਪ੍ਰੋਗਰਾਮ ਵਿੱਚ ਸਕੂਲੀ ਵਿਿਦਆਰਥੀਆਂ ਨੂੰ ਸ੍ਰੀ ਮਨਵਿੰਦਰਬੀਰ ਸਿੰਘ ਐਸ.ਪੀ (ਪੀ.ਬੀ.ਆਈ), ਸ੍ਰੀ ਅਮਨਦੀਪ ਸਿੰਘ ਡੀ.ਐਸ.ਪੀ(ਐੱਚ) ਵੱਲੋਂ ਸੰਬੋਧਨ ਕੀਤਾ ਗਿਆ, ਇਸ ਮੌਕੇ ਜਗਵਿੰਦਰ ਸਿੰਘ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਹਾਜ਼ਰ ਸਨ। ਇਸ ਮੌਕੇ ਐਸ.ਪੀ (ਪੀ.ਬੀ.ਆਈ) ਨੇ ਸਕੂਲੀ ਵਿਿਦਆਰਥੀਆਂ ਨਾਲ ਸਿੱਧਾ ਗੱਲ ਬਾਤ ਕਰਦਿਆ ਪੁਲਿਸ ਦੇ ਕੰਮਕਾਜ਼ ਬਾਰੇ ਦੱਸਿਆ ਕਿ ਪੁਲਿਸ ਹਮੇਸ਼ਾ ਤੁਹਾਡੀ ਸੁਰੱਖਿਆਂ ਦੇ ਲਈ ਹਾਜ਼ਰ ਹੈ ਅਤੇ ਪੁਲਿਸ ਨੂੰ ਆਪਣੇ ਪਰਿਵਾਰ ਦੀ ਤਰਾਂ ਸਮਝਣਾ ਹੈ ਅਤੇ ਜੇਕਰ ਕੋਈ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਾਂ ਤੁਸੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਤਾਂ ਬਿਨਾਂ ਡਰ ਸਾਨੂੰ ਜਰੂਰ ਦੱਸਣਾ। ਉਨਾਂ ਵਿਿਦਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਖਿਡਾਰੀ ਅਤੇ ਆਪਣੀ ਪੜਾਈ ਵੱਲ ਧਿਆਨ ਦੇ ਕੇ ਚੰਗੇ ਅਫਸਰ ਬਣਨ ਬਾਰੇ ਪ੍ਰੇਰਿਤ ਕੀਤਾ।ਇਸ ਦੇ ਨਾਲ ਵਿਿਦਆਰਥੀਆਂ ਨੂੰ ਜਿਲ਼੍ਹਾ ਸਾਂਝ ਕੇਂਦਰ ਵਿੱਚ ਸਾਂਝ ਪੁਲਿਸ ਸੇਵਾਵਾਂ ਬਾਰੇ, ਸਾਇਬਰ ਪੁਲਿਸ ਸਟੇਸ਼ਨ ਵਿੱਚ ਅੱਜ ਕੱਲ ਹੋ ਰਹੇ ਸਾਇਬਰ ਫਰਾਡ ਸੁਚੇਤ ਕੀਤਾ ਗਿਆ ਅਤੇ ਜੇਕਰ ਕਿਸੇ ਨਾਲ ਕੋਈ ਫਰਾਡ ਹੋ ਜਾਂਦਾ ਹੈ ਤੇ 1930 ਨੰਬਰ ਤੇ ਕਾਲ ਕਰਕੇ ਕਿਸ ਤਰਾਂ ਸ਼ਕਾਇਤ ਦਰਜ ਹੋਣ ਤੋਂ ਪੁਲਿਸ ਕਾਰਵਾਈ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਦੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰਾਂ ਤੁਹਾਨੂੰ ਜਰੂਰਤ ਸਮੇਂ 112 ਤੇ ਕਾਲ ਕਰਕੇ ਤੁਰੰਤ ਪੁਲਿਸ ਹੈਲਪ ਲੈਣ ਸਬੰਧੀ ਦੱਸਿਆ। ਉਨ੍ਹਾਂ ਇਹ ਵੀ ਵਿਖਾਇਆ ਗਿਆ ਕਿ ਪੁਲਿਸ ਕੰਟਰੋਲ ਰੂਮ ਕਿਸ ਤਰਾਂ ਕੰਮ ਕਰਦਾ ਹੈ। ਇਸ ਨਾਲ ਹੀ ਹੋਣਹਾਰ ਵਿਿਦਆਰਥੀਆਂ ਨੂੰ ਪਿੰਨ ਗਿਫਟ ਦੇ ਕੇ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ।ਇਸ ਮੌਕੇ ਸਾਂਝ ਕੇਂਦਰ ਦੇ ਸੀ.ਸਿਪਾਹੀ ਸੁਖਪਾਲ ਸਿੰਘ, ਸੀ.ਸਿਪਾਹੀ ਸੰਦੀਪ ਸਿੰਘ ਅਤੇ ਸਕੂਲ ਟੀਚਰ ਸ੍ਰੀ ਸੁਖਜੀਤ ਸਿੰਘ, ਸ੍ਰੀ ਜਗਮੀਤ ਸਿੰਘ ਅਤੇ ਸ੍ਰੀਮਤੀ ਨਰਪਿੰਦਰਜੀਤ ਕੌਰ ਹਾਜ਼ਰ ਸਨ।

1
2898 views