ਬੇਅਦਬੀਆਂ ਤੇ ਸਖਤ ਕਾਨੂੰਨ ਨਾਲ ਸੰਬੰਧਿਤ ਅੱਜ ਆਪ ਵੱਲੋਂ ਲੋਕ ਸਭਾ ਵਿੱਚ ਸਮਾਂ ਮੰਗਿਆ ਗਿਆ ਸੀ 👉 ਚੇਤਨ ਸਿੰਘ ਜੌੜਾਮਾਜਰਾ ਐਮ ਐਲ ਏ ਸਮਾਣਾ
ਬੇਅਦਬੀਆਂ ਤੇ ਸਖਤ ਕਾਨੂੰਨ ਨਾਲ ਸੰਬੰਧਿਤ ਅੱਜ ਆਪ ਵੱਲੋਂ ਲੋਕ ਸਭਾ ਵਿੱਚ ਸਮਾਂ ਮੰਗਿਆ ਗਿਆ ਸੀ 👉 ਚੇਤਨ ਸਿੰਘ ਜੌੜਾਮਾਜਰਾ ਐਮ ਐਲ ਏ ਸਮਾਣਾ
27 ਅਗਸਤ 2018 ਵਿੱਚ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਸਖਤ ਸਜ਼ਾਵਾਂ ਦੇਣ ਦਾ ਕਾਨੂੰਨ
ਅੱਜ ਜਦੋਂ ਮੈਂ ਢਾਡੀ ਮਾਨ ਸਿੰਘ ਅਕਾਲੀ ਪੰਥ ਬੁੱਢਾ ਦਲ 96 ਕਰੋੜੀ ਵੱਲੋਂ ਦਿੱਤੇ ਬਿਆਨ ਤੇ ਚੇਤਨ ਸਿੰਘ ਜੌੜਾ ਮਾਜਰਾ ਐਮਐਲਏ ਸਮਾਣਾ ਤੋਂ ਉਹਨਾਂ ਦਾ ਪੱਖ ਜਾਣਿਆ , ਸਵਾਲ ਵੀ ਕੀਤਾ ਕਿ ਤੁਹਾਡੇ ਹਲਕੇ ਦੇ ਵਿੱਚ ਇੱਕ ਸਿੰਘ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਟਾਵਰ ਤੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਸਵਾਲ ਦਾ ਜਵਾਬ ਦਿੰਦਿਆਂ ਚੇਤਨ ਸਿੰਘ ਜੌੜਾ ਮਾਜਰਾ ਨੇ ਕਿਹਾ ਕਿ ਇਸ ਮਸਲੇ ਤੇ ਅੱਜ ਲੋਕ ਸਭਾ ਦੇ ਵਿੱਚ ਮਾਲਵਿੰਦਰ ਕੰਗ ਵੱਲੋਂ ਮੁੱਦਾ ਚੁੱਕਿਆ ਗਿਆ ਸੀ ।
ਅਸਲ ਦੇ ਵਿੱਚ ਕਿਸ ਮਸਲੇ ਨੂੰ ਲੈ ਕੇ ਮਾਲਵਿੰਦਰ ਕੰਗ ਲੋਕ ਸਭਾ ਮੈਂਬਰ ਅਨੰਦਪੁਰ ਸਾਹਿਬ ਵੱਲੋਂ ਕੇਂਦਰ ਤੋਂ ਅੱਜ ਸਮਾਂ ਮੰਗਿਆ ਗਿਆ ਸੀ ?
ਇਹ ਹੈ ਪੂਰਾ ਮਾਮਲਾ
ਅਸਲ ਦੇ ਵਿੱਚ 27 ਅਗਸਤ 2018 ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਪੰਜਾਬ ਰਾਜ ਵਿਧਾਨ ਸਭਾ ਵਿੱਚ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਯੋਗ ਬਣਾਉਣ ਲਈ ਭਾਰਤੀ ਦੰਡਾਵਲੀ (ਆਈਪੀਸੀ) ਅਤੇ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ (ਸੀਆਰਪੀਸੀ) ਵਿੱਚ ਸੋਧ ਲਈ ਬਿੱਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਸੀ । ਜਿਸ ਕਾਨੂੰਨ ਦੇ ਮੁਤਾਬਕ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਿਕਾਰਿਤ ਭਗਵਤ ਗੀਤਾ, ਪਵਿੱਤਰ ਕੁਰਾਨ ਅਤੇ ਪਵਿੱਤਰ ਬਾਈਬਲ ਨੂੰ ਸੱਟ, ਨੁਕਸਾਨ ਜਾਂ ਅਪਵਿੱਤਰ ਦਾ ਕਾਰਨ ਬਣਦਾ ਹੈ । ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ ।
ਉਦੋਂ ਤੋਂ ਲੈ ਕੇ ਅੱਜ ਤੱਕ ਉਹ ਬਿੱਲ ਮਾਨਯੋਗ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਹੈ
ਚੇਤਨ ਸਿੰਘ ਜੌੜਾ ਮਾਜਰਾ ਐਮਐਲਏ ਸਮਾਣਾ ਨੇ ਕਿਹਾ ਕਿ ਪਹਿਲਾਂ ਤੋਂ ਹੀ ਕਾਂਗਰਸ ਸਰਕਾਰ ਵੱਲੋਂ ਮਤਾ ਭੇਜਿਆ ਹੋਇਆ ਹੈ ਜਿਸ ਦੇ ਵਿੱਚ ਤੇਜ਼ੀ ਕਰਨ ਲਈ ਅੱਜ ਲੋਕ ਸਭਾ ਵਿੱਚ ਸਾਡੇ ਐਮਪੀ ਮਾਲਵਿੰਦਰ ਕੰਗ ਵੱਲੋਂ ਸਮਾਂ ਮੰਗਿਆ ਗਿਆ ਸੀ ।
ਪਰਗਟ ਸਿੰਘ ਬਲਬੇੜਾ
9022000070