logo

ਸਾਰੇ ਧਰਮਾਂ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸਖਤ ਮਤਾ ਪਾ ਕੇ ਕੇਂਦਰ ਨੂੰ ਭੇਜੇ ਪੰਜਾਬ ਹਕੂਮਤ 👉 ਢਾਡੀ ਮਾਨ ਸਿੰਘ ਅਕਾਲੀ ਪੰਥ ਬੁੱਢਾ ਦਲ 96 ਕਰੋੜੀ

ਸਾਰੇ ਧਰਮਾਂ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸਖਤ ਮਤਾ ਪਾ ਕੇ ਕੇਂਦਰ ਨੂੰ ਭੇਜੇ ਪੰਜਾਬ ਹਕੂਮਤ 👉 ਢਾਡੀ ਮਾਨ ਸਿੰਘ ਅਕਾਲੀ ਪੰਥ ਬੁੱਢਾ ਦਲ 96 ਕਰੋੜੀ
ਕਾਨੂੰਨ ਬਣਾਉਣ ਲਈ ਜਲਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਕਰਾਂਗੇ ਮੁਲਾਕਾਤ
ਪੰਜਾਬ ਵਿੱਚ ਲਗਾਤਾਰ 2015 ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨਾਲ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਢਾਡੀ ਜਸਵੀਰ ਸਿੰਘ ਮਾਨ ( ਮਾਨ ਸਿੰਘ ਅਕਾਲੀ ) ਪੰਥ ਬੁੱਢਾ ਦਲ 96 ਕਰੋੜੀ ਜੀ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਲਗਾਤਾਰ ਬੇਅਦਬੀਆਂ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਸਬੰਧਤ ਕਾਨੂੰਨ ਬਣਾਉਣ ਲਈ ਗੱਲ ਆਖੀ ਜਾਵੇਗੀ । ਜਿਕਰ ਯੋਗ ਹੈ ਕਿ ਭਾਰਤ ਵਿੱਚ ਲਗਾਤਾਰ ਗੁਰੂ ਸਾਹਿਬਾਨਾ ਦੀਆ ਨਕਲ ਕਰਨ ਦੀ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਬੇਅਦਬੀ ਨੂੰ ਰੋਕਣ ਲਈ ਜੋ ਪਹਿਲਾਂ ਸਰਕਾਰ ਵੱਲੋਂ ਕਾਨੂੰਨ ਬਣਾਏ ਗਏ ਹਨ ਉਹਨਾਂ ਕਾਨੂੰਨਾਂ ਦਾ ਡਰ ਬੇਅਦਬੀਆਂ ਕਰਨ ਵਾਲਿਆਂ ਤੇ ਲਾਗੂ ਹੁੰਦਾ ਦਿਖਦਾ ਨਹੀਂ ਹੈ । ਬੇਅਦਬੀਆਂ ਰੋਕੂ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੀ ਸਰਕਾਰਾਂ ਨੂੰ ਸਖਤ ਜਰੂਰਤ ਹੈ ਕਿਉਂਕਿ ਪਹਿਲਾਂ ਵਾਲੇ ਕਾਨੂੰਨਾ ਵਿੱਚ ਸਿਰਫ ਤਿੰਨ ਸਾਲ ਦੀ ਸਜ਼ਾ ਦਾ ਹੀ ਪ੍ਰਾਵਧਾਨ ਹੈ ਜੋ ਬੇਅਦਬੀਆਂ ਰੋਕਣ ਲਈ ਕਾਫੀ ਨਹੀਂ ਜਾਂ ਸਿੱਧੇ ਤੌਰ ਤੇ ਇੰਜ ਕਹਿ ਲਓ ਕਿ ਇਹਨਾਂ ਕਾਨੂੰਨਾਂ ਨਾਲ ਬੇਅਦਬੀਆਂ ਨਹੀਂ ਰੁਕ ਰਹੀਆਂ ।

ਬੇਅਦਬੀਆਂ ਤੇ ਕੋਈ ਵੀ ਮਤਾ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਬਾਦਲ ਸਰਕਾਰ ਵਾਲੀ ਗਲਤੀ ਨਾ ਕਰੇ

ਜ਼ਿਕਰ ਯੋਗ ਹੈ ਕਿ ਬਾਦਲ ਸਰਕਾਰ ਵੇਲੇ ਵੀ ਮੌਕੇ ਦੀ ਹਕੂਮਤ ਨੇ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਉਸ ਵੇਲੇ ਕੇਂਦਰ ਸਰਕਾਰ ਨੇ ਬੇਅਦਬੀਆਂ ਤੇ ਸਖਤ ਕਾਨੂੰਨ ਦਾ ਮਤਾ ਇਹ ਕਾਰਨ ਦੱਸ ਕੇ ਰੱਦ ਕਰ ਦਿੱਤਾ ਸੀ ਕਿ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਨਾਲ ਸੰਬੰਧਿਤ ਹੀ ਸਜ਼ਾਵਾਂ ਦਾ ਪ੍ਰਾਵਧਾਨ ਕੀਤਾ ਗਿਆ ਹੈ । ਗੁਰੂ ਸਾਹਿਬ ਨੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਹੈ । ਗੁਰੂ ਸਾਹਿਬ ਨੇ ਸਿੱਖ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ । ਸੋ ਇਸ ਵਾਰ ਪੰਜਾਬ ਸਰਕਾਰ ਇਸ ਤਰ੍ਹਾਂ ਦਾ ਕੋਈ ਵੀ ਗਲਤੀ ਨਾ ਕਰੇ, ਮਤਾ ਪਾਉਣ ਤੋਂ ਪਹਿਲਾਂ ਸਾਰੇ ਧਰਮਾਂ ਨਾਲ ਸੰਬੰਧਿਤ ਬੇਅਦਬੀਆਂ ਰੋਕਣ ਲਈ ਮਤਾ ਬਣਾਵੇ ਤਾਂ ਕਿ ਕੇਂਦਰ ਸਰਕਾਰ ਦੁਆਰਾ ਉਹੀ ਇਲਜ਼ਾਮ ਲਗਾ ਕੇ ਇਸ ਮਤੇ ਨੂੰ ਰੱਦ ਨਾ ਕਰੇ ।
ਪਰਗਟ ਸਿੰਘ ਬਲਬੇੜਾ
9022000070

0
222 views