ਆਪਣੀ ਜਮੀਨਾਂ ਦੀ ਰਾਖੀ ਕਰਦੇ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਤੇ ਅੰਨਾ ਤਸ਼ੱਦਦ ਜਲਿਆਂ ਵਾਲੇ ਬਾਗ ਦੀ ਯਾਦ ਤਾਜ਼ਾ ਕਰਵਾ ਗਿਆ 👉 ਬੀਕੇਯੂ ਪੁਆਧ
ਆਪਣੀ ਜਮੀਨਾਂ ਦੀ ਰਾਖੀ ਕਰਦੇ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਤੇ ਅੰਨਾ ਤਸ਼ੱਦਦ ਜਲਿਆਂ ਵਾਲੇ ਬਾਗ ਦੀ ਯਾਦ ਤਾਜ਼ਾ ਕਰਵਾ ਗਿਆ 👉 ਬੀਕੇਯੂ ਪੁਆਧ
ਭਾਰਤੀ ਕਿਸਾਨ ਯੂਨੀਅਨ ਪੁਆਧ ਦੇ ਸੂਬਾ ਪ੍ਰਧਾਨ ਤਰਲੋਚਨ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਰੁਸਤਮ ਮੋਰਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਮਿਤੀ 22_ 11_2024 ਨੂੰ ਬਠਿੰਡਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਭਗਵਾਨਪੁਰਾ ਸ਼ੇਰਗੜ੍ਹ ਅਤੇ ਕੋਟਦੁਨਾਂ ਦੇ ਕਿਸਾਨਾਂ ਦੀਆਂ ਜਮੀਨਾਂ ਤੇ ਧੱਕੇ ਨਾਲ ਕੀਤੇ ਜਾ ਰਹੇ ਸਰਕਾਰੀ ਕਬਜ਼ੇ ਵਿਰੁੱਧ ਆਪਣੀਆਂ ਜਮੀਨਾਂ ਦੀ ਰਾਖੀ ਲਈ ਸੰਘਰਸ਼ ਦੇ ਰਾਹ ਤੁਰੇ ਕਿਸਾਨਾਂ ਉੱਪਰ ਕੀਤੇ ਅੰਨੇ ਪੁਲਿਸ ਜਬਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਸਰਕਾਰ ਨੂੰ ਸੁਣਾਉਣੀ ਕੀਤੀ ਕਿ ਉਹ ਜ਼ਬਰ ਦਾ ਰਾਹ ਬੰਦ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੇ । ਪੰਜਾਬ ਦਾ ਕਿਸਾਨ ਜ਼ਮੀਨ ਦਾ ਮਾਲਕ ਹੈ ਇਸ ਉੱਪਰ ਧੱਕੇ ਨਾਲ ਕਬਜ਼ਾ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ । ਇਸ ਲਈ ਕਿਸਾਨ ਆਪਣੀਆਂ ਜਮੀਨਾਂ ਦੀ ਹਰ ਕੀਮਤ ਤੇ ਰਾਖੀ ਕਰਨਗੇ । ਜੇਕਰ ਸਰਕਾਰ ਨੇ ਜ਼ਬਰ ਦਾ ਰਾਹ ਅਪਣਾਉਣਾ ਬੰਦ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਪੁਆਧ ਕਿਸਾਨਾ ਦੇ ਇਸ ਹੱਕੀ ਸੰਘਰਸ਼ ਵਿੱਚ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜਨ ਦੀ ਮਜਬੂਰ ਹੋਵੇਗੀ । ਜਿਸ ਲਈ ਪੰਜਾਬ ਸਰਕਾਰ ਖੁਦ ਜਿੰਮੇਵਾਰ ਹੋਵੇਗੀ । ਆਗੂਆਂ ਵੱਲੋਂ ਇਸ ਪ੍ਰੈਸ ਬਿਆਨ ਵਿੱਚ ਹੋਰ ਅੱਗੇ ਕਿਹਾ ਗਿਆ ਹੈ ਕਿ ਜਿਸ ਭਾਰਤ ਮਾਲਾ ਪ੍ਰੋਜੈਕਟ ਦੀ ਉਸਾਰੀ ਲਈ ਇਸ ਜ਼ਮੀਨ ਤੇ ਸਰਕਾਰ ਧੱਕੇ ਨਾਲ ਕਬਜ਼ਾ ਕਰਨ ਜਾ ਰਹੀ ਹੈ ਇਹ ਭਾਰਤ ਮਾਲਾ ਪ੍ਰੋਜੈਕਟ ਭਾਰਤ ਦੇ ਮਿਹਨਤਕਸ਼ ਲੋਕਾਂ ਦੀ ਗੁਰਬਤ ਭਰੀ ਜ਼ਿੰਦਗੀ ਵਿੱਚ ਸੁਧਾਰ ਦੀ ਲੋੜ ਚੋਂ ਨਹੀਂ ਉਸਾਰਿਆ ਜਾ ਰਿਹਾ ਸਗੋਂ ਇਹ ਬਰਤਾਨਵੀ ਈਸਟ ਇੰਡੀਆ ਕੰਪਨੀ ਵਰਗੀਆਂ ਅਨੇਕਾਂ ਦੇਸੀ ਵਿਦੇਸ਼ੀ ਕੰਪਨੀਆਂ ਦੀ ਲੁੱਟ ਅਤੇ ਮੁਨਾਫੇ ਦੀ ਲੋੜ ਚੋਂ ਤੈਅ ਕੀਤੀ ਲੋੜ ਅਨੁਸਾਰ ਭਾਰਤ ਦੇ ਕੱਚੇ ਮਾਲ ਦੀ ਕੌਡੀਆਂ ਦੇ ਭਾਅ ਖਰੀਦ ਕਰਕੇ, ਉਸ ਨਾਲ ਤਿਆਰ ਕੀਤੇ ਮਾਲ ਨੂੰ ਮੁੜ ਭਾਰਤੀ ਮੰਡੀ ਵਿੱਚ ਮਹਿੰਗੇ ਭਾਹ ਵੇਚ ਕੇ ਅੰਨੇ ਮੁਨਾਫੇ ਕਮਾਉਣ ਦੀ ਲੋੜ ਚੋਂ ਤੈ ਨੀਤੀ ਦਾ ਵਿਰਾਟ ਅਤੇ ਖੂੰਖਾਰ ਰੂਪ ਹੈ । ਕਿਉਂਕਿ ਮਾਲ ਦੀ ਢੋਆ ਢੋਆਈ ਦੀ ਲੋੜ ਚੋਂ ਹੁਣ ਇਹ ਪ੍ਰੋਜੈਕਟ ਸਾਰੇ ਸਾਮਰਾਜੀ ਮੁਲਕਾਂ ਦੀਆਂ ਲੁੱਟ ਅਤੇ ਮੁਨਾਫੇ ਕਮਾਉਣ ਦੀਆਂ ਲੋੜਾਂ ਵਿੱਚੋਂ ਤੈਅ ਕੀਤਾ ਗਿਆ ਹੈ । ਜਿਸ ਦੇ ਮੁਕੰਮਲ ਹੋਣ ਨਾਲ ਪਹਿਲਾਂ ਤੋਂ ਜਾਰੀ ਸਾਮਰਾਜੀ ਲੁੱਟ ਵਿੱਚ ਬੇਥਾਹ ਵਾਧਾ ਹੋਵੇਗਾ । ਜਿਸ ਨਾਲ ਭਾਰਤ ਦੀ ਖੇਤੀ ਦੇਸੀ ਸਨੀਅਤ ਅਤੇ ਕੱਚੇ ਮਾਲ ਦੇ ਸੋਮਿਆਂ ਦੀ ਬਰਬਾਦੀ ਨਿਸ਼ਚਿਤ ਹੈ । ਇਸ ਲਈ ਇਹ ਸੰਘਰਸ਼ ਸਿਰਫ ਕਿਸਾਨਾਂ ਦੀਆਂ ਜਮੀਨਾਂ ਦੀ ਕੀਮਤਾਂ ਤੱਕ ਸੀਮਤ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਵਿਰੁੱਧ ਸਾਰੇ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਕਿਤੇ ਵਡੇਰਾ ਹੈ । ਇਸ ਲਈ ਪੰਜਾਬ ਦੇ ਮੁਲਾਜ਼ਮ ਇਸ ਸੰਘਰਸ਼ ਵਿੱਚ ਕਿਸਾਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਤਿਆਰ ਬਰ ਤਿਆਰ ਹਨ । ਆਗੂਆਂ ਵੱਲੋਂ ਇਸ ਪ੍ਰੈਸ ਬਿਆਨ ਰਾਹੀਂ ਸਰਕਾਰ ਨੂੰ ਸਵਾਲ ਕੀਤਾ ਗਿਆ ਹੈ ਕਿ ਕਿਸਾਨਾਂ ਉੱਪਰ ਕੀਤੇ ਪੁਲਿਸ ਜਬਰ ਅਤੇ ਸਾਲ 1917 ਦੇ ਜਲਿਆਂ ਵਾਲੇ ਬਾਗ ਦੇ ਸਾਕੇ ਵਿੱਚ ਫਰਕ ਦੱਸਿਆ ਜਾਵੇ । ਉਸ ਸਮੇਂ ਵੀ ਭਾਰਤੀ ਲੋਕ ਅੰਗਰੇਜ਼ ਹਕੂਮਤ ਨੂੰ ਭਾਰਤ ਵਿੱਚੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਸਨ ਤੇ ਕੱਲ ਬਠਿੰਡਾ ਜ਼ਿਲ੍ਹੇ ਵਿੱਚ ਸਾਮਰਾਜੀ ਲੁਟੇਰਿਆਂ ਦੀ ਲੁੱਟ ਅਤੇ ਮੁਨਾਫੇ ਦੀ ਲੋੜ ਲਈ ਉਸਾਰੇ ਜਾ ਰਹੇ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਿਸਾਨ ਕਰ ਰਹੇ ਸਨ । ਇਸ ਵਿੱਚ ਫਰਕ ਕੀ ਹੈ ਕਿ ਜਿਹੜੀ ਕਤਲੋਗਾਰਤ ਉਸ ਸਮੇਂ ਜਨਰਲ ਡਾਇਰ ਦੇ ਹੁਕਮਾਂ ਤੇ ਹੋਈ ਸੀ ਅੱਜ ਉਹੀ ਅੱਥਰੂ ਗੈਸ ਦੇ ਗੋਲੇ ਅਤੇ ਡਾਂਗਾਂ ਭਗਵੰਤ ਮਾਨ ਸਰਕਾਰ ਦੇ ਇਸ਼ਾਰਿਆਂ ਤੇ ਕਿਸਾਨਾਂ ਤੇ ਚਲਾਈਆਂ ਗਈਆਂ ਹਨ । ਇਹ ਪੰਜਾਬ ਦੇ ਮਿਹਨਤਕਸ਼ ਲੋਕਾਂ ਲਈ ਇੱਕ ਪਰਖ ਕਸਵੱਟੀ ਹੈ ਤੇ ਭਗਤ ਸਿੰਘ ਦੀ ਪੱਗ ਬਣ ਕੇ ਜਨਰਲ ਡਾਇਰ ਦੇ ਕਾਰਨਾਮੇ ਕਰਦੀ ਪੰਜਾਬ ਸਰਕਾਰ ਦੀ ਅਸਲੀਅਤ ਨੂੰ ਪਛਾਣਣ ਦੀ ਲੋੜ ਹੈ । ਇਸ ਲਈ ਮਿਹਨਤਕਸ਼ ਲੋਕਾਂ ਦੇ ਹਰ ਵਰਗ ਨੂੰ ਕਿਸਾਨਾਂ ਦੇ ਸੰਘਰਸ਼ ਲਈ ਹਿਮਾਇਤ ਜਟਾਉਣ ਦੀ ਲੋੜ ਹੈ ।
ਪਰਗਟ ਸਿੰਘ ਬਲਬੇੜਾ
9022000070