ਪਿੰਡ ਬਲਬੇੜਾ ਸਾਂਝੀਵਾਲਤਾ ਦੇ ਵਿੱਚ ਸਭ ਤੋਂ ਅੱਗੇ
ਪਿੰਡ ਬਲਬੇੜਾ ਸਾਂਝੀਵਾਲਤਾ ਦੇ ਵਿੱਚ ਸਭ ਤੋਂ ਅੱਗੇ
ਸ੍ਰੀ ਖਾਟੂ ਸ਼ਾਮ ਜੀ ਦੀ ਯਾਦ ਵਿੱਚ ਕੱਢੀ ਗਈ ਨਿਸ਼ਾਨ ਯਾਤਰਾ
ਕਸਬਾ ਬਲਬੇੜਾ ਵਿਖੇ ਸੇਠ ਸਾਵਲਾ ਚੈਰੀਟੇਬਲ ਸੁਸਾਇਟੀ ਅਤੇ ਪਿੰਡ ਬਲਬੇੜਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਵਿੱਚ ਸ਼੍ਰੀ ਖਾਟੂ ਸ਼ਾਮ ਨਿਸ਼ਾਨ ਯਾਤਰਾ ਕੱਢੀ ਗਈ । ਹੈਡ ਗ੍ਰੰਥੀ ਗੁਰਦੁਆਰਾ ਪਿੰਡ ਬਲਬੇੜਾ ਬਾਬਾ ਲਖਵਿੰਦਰ ਸਿੰਘ ਜੀ ਨੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਸ਼੍ਰੀ ਖਾਟੂ ਸ਼ਾਮ ਨਿਸ਼ਾਨ ਯਾਤਰਾ ਕੱਢ ਰਹੀਆਂ ਸੰਗਤਾਂ ਦਾ ਗੁਰਦੁਆਰਾ ਸਾਹਿਬ ਦੀ ਡਿਊਟੀ ਸਾਹਮਣੇ ਪਹੁੰਚਣ ਤੇ ਸਨਮਾਨ ਕੀਤਾ । ਇਸ ਤਰੀਕੇ ਦੇ ਕਾਰਜ ਪਿੰਡ ਵਿੱਚ ਭਾਈਚਾਰਕ ਸਾਂਝ ਤੇ ਸਾਂਝੀ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦੇ ਹਨ । ਪਿੰਡ ਬਲਬੇੜਾ ਧਾਰਮਿਕ ਕਾਰਜਾਂ ਦੇ ਵਿੱਚ ਸਰਬ ਸਾਂਝੀ ਵਾਲਤਾ ਲਈ ਜਾਣਿਆ ਜਾਂਦਾ ਹੈ । ਅੱਜ ਸ਼ਾਮ ਦੇਰ ਰਾਤ ਤੱਕ ਸ਼ਿਵ ਮੰਦਿਰ ਬਲਬੇੜਾ ਵਿਖੇ ਪਰਮਾਤਮਾ ਦੇ ਨਾਮ ਦੇ ਗੁਣਗਾਨ ਕੀਤੇ ਜਾਣਗੇ ।
ਪਰਗਟ ਸਿੰਘ ਬਲਬੇੜਾ
9022000070