logo

ਸਫਰ - ਏ - ਦਸ਼ਮੇਸ਼ ਸਮਾਗਮਾਂ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਗੁਰੂ ਇਤਿਹਾਸ ਨਾਲ ਜੋੜਨਾ 👉 ਜਥੇਦਾਰ ਦਾਦੂਵਾਲ

ਸਫਰ - ਏ - ਦਸ਼ਮੇਸ਼ ਸਮਾਗਮਾਂ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਗੁਰੂ ਇਤਿਹਾਸ ਨਾਲ ਜੋੜਨਾ 👉 ਜਥੇਦਾਰ ਦਾਦੂਵਾਲ

ਨੌਜਵਾਨ ਪੀੜੀ ਨੂੰ ਚਾਅ ਹੁੰਦਾ ਨਗਰ ਕੀਰਤਨ ਦੇ ਵਿੱਚ ਸੇਵਾ ਭਾਵ ਨਿਭਾਉਣ ਦਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਵੱਲੋਂ ਉਲੀਕੇ ਜਾ ਰਹੇ ਸਫਰ ਏ ਦਸਮੇਸ਼ ਧਾਰਮਿਕ ਸਮਾਗਮਾਂ ਦੀ ਸੰਗਤਾਂ ਵੱਲੋਂ ਚਾਰੇ ਪਾਸੇ ਸਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਹਰਿਆਣਾ ਕਮੇਟੀ ਵੱਲੋਂ ਇਸ ਤਰਾਂ ਦੇ ਪ੍ਰੋਗਰਾਮ ਉਲੀਕੇ ਜਾਂ ਰਹੇ ਹਨ । ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਇਨਾਂ ਪ੍ਰੋਗਰਾਮਾਂ ਦੀ ਅਗਵਾਈ ਕਰ ਰਹੇ ਹਨ । ਗੁਰਦੁਆਰਾ ਨਾਢਾ ਸਾਹਿਬ ਦੇ ਮੁੱਖ ਗ੍ਰੰਥੀ ਗਿ: ਜਗਜੀਤ ਸਿੰਘ ਜੀ ਨੇ ਸੰਗਤ ਨੂੰ ਪ੍ਰੇਰਣ ਦਾ ਵਧੀਆ ਉਪਰਾਲਾ ਕੀਤਾ ਹੈ । ਇਸ ਗੱਲ ਤੇ ਵੀ ਬੜਾ ਧਿਆਨ ਦੇਣਾ ਬਣਦਾ ਹੈ ਕਿ ਪ੍ਰੋਗਰਾਮ ਠੀਕ ਉਸੇ ਤਰ੍ਹਾਂ ਉਲੀਕੇ ਗਏ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸੇ ਵੇਲੇ ਪਾਉਂਟਾ ਸਾਹਿਬ ਤੋਂ ਭੰਗਾਣੀ ਦਾ ਜੰਗ ਜਿੱਤ ਕੇ ਅਨੰਦਪੁਰ ਸਾਹਿਬ ਨੂੰ ਵਾਪਸ ਗਏ ਨੌਜਵਾਨ ਪੀੜੀ ਨੂੰ ਨਗਰ ਕੀਰਤਨ ਦੇ ਵਿੱਚ ਸੇਵਾ ਨਿਭਾਉਣ ਦਾ ਬਹੁਤ ਵੱਡਾ ਚਾਅ ਹੁੰਦਾ ਹੈ । ਨੌਜਵਾਨ ਪੀੜੀ ਨੂੰ ਗੁਰੂ ਇਤਿਹਾਸ ਨਾਲ ਜੋੜਨ ਦਾ ਇਹ ਵਧੀਆ ਉਪਰਾਲਾ ਹੈ । ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪਾਉਂਟਾ ਸਾਹਿਬ ਤੋਂ ਲੈ ਕੇ ਨਾਢਾ ਸਾਹਿਬ ਤੱਕ ਦੇ ਵਿਚਕਾਰਲੇ ਇਤਿਹਾਸਿਕ ਸਥਾਨਾਂ ਬਾਰੇ ਟਰਾਈ ਸਿਟੀ ਚੰਡੀਗੜ ਦੀਆਂ ਜਿਆਦਾਤਰ ਸੰਗਤਾਂ ਨੂੰ ਵੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ । ਖਾਸ ਕਰ ਬਹੁ ਗਿਣਤੀ ਸੰਗਤਾਂ ਨੂੰ ਗੁਰਦੁਆਰਾ ਟੋਕਾ ਸਾਹਿਬ, ਗੁਰਦੁਆਰਾ ਮਾਣਕ ਟਬਰਾ ਸਾਹਿਬ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ । ਸਫਰ ਏ ਦਸਮੇਸ਼ ਸਮਾਗਮ ਤੇ ਨਗਰ ਕੀਰਤਨ ਉਲੀਕਣ ਦਾ ਮੁੱਖ ਮਕਸਦ ਹੀ ਨੌਜਵਾਨ ਪੀੜੀ ਨੂੰ ਇਤਿਹਾਸ ਨਾਲ ਜੋੜਨਾ ਅਤੇ ਉਨਾਂ ਸੰਗਤਾਂ ਤੱਕ ਇਤਿਹਾਸ ਪਹੁੰਚਾਉਣਾ ਹੈ ਜਿਨਾਂ ਨੂੰ ਪਹਿਲਾਂ ਇਨਾਂ ਇਤਿਹਾਸਿਕ ਸਥਾਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਿਕਰਯੋਗ ਹੈ ਕੇ 30 ਨਵੰਬਰ ਤੋਂ ਲੈ ਕੇ 8 ਦਸੰਬਰ ਤੱਕ ਸਫਰ ਏ ਦਸ਼ਮੇਸ਼ ਪ੍ਰੋਗਰਾਮ ਸਮਾਗਮ ਗੁਰਦੁਆਰਾ ਪਾਉਂਟਾ ਸਾਹਿਬ ਤੋਂ ਲੈ ਕੇ ਗੁਰਦੁਆਰਾ ਨਾਢਾ ਸਾਹਿਬ ਤੱਕ ਦੇ ਵਿਚਕਾਰਲੇ ਸਥਾਨਾਂ ਤੇ ਉਲੀਕੇ ਗਏ ਹਨ । ਜਿਨਾਂ ਵਿੱਚੋਂ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 30 ਨਵੰਬਰ 2024 ਨੂੰ ਸ਼ਾਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ । ਇਸੇ ਤਰੀਕੇ ਨਾਲ 1 ਦਸੰਬਰ 2024 ਨੂੰ ਗੁਰਦੁਆਰਾ ਕਪਾਲ ਮੋਚਨ ਸਾਹਿਬ ਯਮੁਨਾਨਗਰ,2 ਦਸੰਬਰ 2024 ਨੂੰ ਗੁਰਦੁਆਰਾ ਟੋਕਾ ਸਾਹਿਬ ਨਰਾਇਣਗੜ,3 ਦਸੰਬਰ ਨੂੰ ਗੁਰਦੁਆਰਾ ਮਾਣਕ ਟਬਰਾ ਸਾਹਿਬ ਪੰਚਕੂਲਾ ਵਿਖੇ ਅਤੇ ਸਮਾਪਤੀ ਗੁਰਦੁਆਰਾ ਨਾਢਾ ਸਾਹਿਬ ਵਿਖੇ 8 ਦਸੰਬਰ ਨੂੰ ਹੋਵੇਗੀ । ਸਾਰੇ ਇਤਿਹਾਸਿਕ ਸਥਾਨਾਂ ਵਿਖੇ ਸ਼ਾਮ ਦੇ ਦੀਵਾਨਾਂ ਦਾ ਸਮਾਂ ਸ਼ਾਮ 6 ਤੋਂ 10 ਦਾ ਰੱਖਿਆ ਗਿਆ ਹੈ । ਸਾਰੇ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜ ਕੇ ਨਿਹਾਲ ਕਰਨਗੇ । ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਅਤੇ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਵੀ ਇਨਾਂ ਸਮਾਗਮਾਂ ਵਿੱਚ ਵੱਖ ਵੱਖ ਥਾਵਾਂ ਤੇ ਹਾਜ਼ਰੀ ਭਰਨਗੇ ।

22
4055 views