ਸਫਰ - ਏ - ਦਸ਼ਮੇਸ਼ ਸਮਾਗਮਾਂ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਗੁਰੂ ਇਤਿਹਾਸ ਨਾਲ ਜੋੜਨਾ
ਸਫਰ - ਏ - ਦਸ਼ਮੇਸ਼ ਸਮਾਗਮਾਂ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਗੁਰੂ ਇਤਿਹਾਸ ਨਾਲ ਜੋੜਨਾ
ਨੌਜਵਾਨ ਪੀੜੀ ਨੂੰ ਸਭ ਤੋਂ ਵੱਧ ਚਾਅ ਹੁੰਦਾ ਨਗਰ ਕੀਰਤਨ ਦੇ ਵਿੱਚ ਸੇਵਾ ਭਾਵ ਨਿਭਾਉਣ ਦਾ
ਹਰਿਆਣਾ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਧਰਮ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਉਲੀਕੇ ਜਾ ਰਹੇ ਸਫਰ ਏ ਦਸਮੇਸ਼ ਧਾਰਮਿਕ ਸਮਾਗਮਾਂ ਦੀ ਸੰਗਤਾਂ ਵੱਲੋਂ ਚਾਰੇ ਪਾਸੇ ਸਲਾਗਾ ਕੀਤੀ ਜਾ ਰਹੀ ਹੈ ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਧਰਮ ਕਮੇਟੀ ਵੱਲੋਂ ਇਸ ਤਰ੍ਹਾਂ ਦੀ ਪ੍ਰੋਗਰਾਮ ਉਲੀਕੇ ਜਾਂ ਰਹੇ ਨੇ । ਧਰਮ ਪ੍ਰਚਾਰ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਇਹਨਾਂ ਪ੍ਰੋਗਰਾਮਾਂ ਦੀ ਅਗਵਾਈ ਕਰ ਰਹੇ ਹਨ । ਇਸ ਗੱਲ ਤੇ ਵੀ ਬੜਾ ਧਿਆਨ ਦੇਣਾ ਬਣਦਾ ਹੈ ਕਿ ਪ੍ਰੋਗਰਾਮ ਠੀਕ ਉਸੇ ਤਰ੍ਹਾਂ ਉਲੀਕੇ ਗਏ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸੇ ਵੇਲੇ ਪੌਂਟਾ ਸਾਹਿਬ ਤੋਂ ਭੰਗਾਣੀ ਦਾ ਜੰਗ ਜਿੱਤ ਕੇ ਅਨੰਦਪੁਰ ਸਾਹਿਬ ਨੂੰ ਵਾਪਸ ਗਏ । ਨੌਜਵਾਨ ਪੀੜੀ ਨੂੰ ਨਗਰ ਕੀਰਤਨ ਦੇ ਵਿੱਚ ਸੇਵਾ ਨਿਭਾਉਣ ਦਾ ਬਹੁਤ ਵੱਡਾ ਚਾਅ ਹੁੰਦਾ । ਨੌਜਵਾਨ ਪੀੜੀ ਨੂੰ ਗੁਰੂ ਇਤਿਹਾਸ ਨਾਲ ਜੋੜਨ ਲਈ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ । ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪੌਂਟਾ ਸਾਹਿਬ ਤੋਂ ਲੈ ਕੇ ਨਾਢਾ ਸਾਹਿਬ ਤੱਕ ਦੇ ਵਿਚਕਾਰਲੇ ਇਤਿਹਾਸਿਕ ਸਥਾਨਾਂ ਬਾਰੇ ਟਰਾਈ ਸਿਟੀ ਚੰਡੀਗੜ੍ਹ ਦੀਆਂ ਜਿਆਦਾਤਰ ਸੰਗਤਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਖਾਸ ਕਰ ਬਹੁ ਗਿਣਤੀ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਟੋਕਾ ਸਾਹਿਬ, ਗੁਰਦੁਆਰਾ ਸ੍ਰੀ ਮਾਣਕ ਟੱਬਰਾਂ ਸਾਹਿਬ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ । ਸਫਰ ਏ ਦਸਮੇਸ਼ ਸਮਾਗਮ ਤੇ ਨਗਰ ਕੀਰਤਨ ਉਲੀਕਣ ਦਾ ਮੁੱਖ ਮਕਸਦ ਹੀ ਨੌਜਵਾਨ ਪੀੜੀ ਨੂੰ ਇਤਿਹਾਸ ਨਾਲ ਜੋੜਨਾ ਅਤੇ ਉਨਾਂ ਸੰਗਤਾਂ ਤੱਕ ਇਤਿਹਾਸ ਪਹੁੰਚਾਉਣਾ ਜਿਨਾਂ ਨੂੰ ਪਹਿਲਾਂ ਇਹਨਾਂ ਇਤਿਹਾਸਿਕ ਸਥਾਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ ।
ਪਰਗਟ ਸਿੰਘ ਬਲਬੇੜਾ
9022000070