ਕੌੜਾ ਸੱਚ ਪਰਵਾਸੀ ਵਾਲੇ ਮਸਲੇ ਤੇ ਬਹੁਤ ਸੌਖਾ ਹੈ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਉਣਾ
ਕੌੜਾ ਸੱਚਪਰਵਾਸੀ ਵਾਲੇ ਮਸਲੇ ਤੇ ਬਹੁਤ ਸੌਖਾ ਹੈ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਉਣਾਪਰ ਕੌੜਾ ਸੱਚ ਇਹ ਕਿ ਮਕਾਨ ਮਾਲਕ ਕਿਰਾਏਦਾਰਾਂ ਦੀ ਨਹੀਂ ਕਰਵਾਉਂਦੇ ਪੁਲਿਸ ਵੈਰੀਫਿਕੇਸ਼ਨਪਿਛਲੇ ਦਿਨੀ ਕੁੰਬੜਾ ਪਿੰਡ ਵਿਖੇ ਪੰਜਾਬੀ ਨੌਜਵਾਨਾਂ ਦੇ ਕਤਲ ਤੋਂ ਬਾਅਦ ਪਰਵਾਸੀਆਂ ਨੂੰ ਲੈ ਕੇ ਮਸਲਾ ਪੂਰੇ ਪੰਜਾਬ ਵਿੱਚ ਭਖਿਆ ਹੋਇਆ ਹੈ । ਬਹੁਤ ਸਾਰੇ ਸਮਾਜ ਸੇਵੀਆ ਵੱਲੋਂ ਲਗਾਤਾਰ ਇਸ ਮਸਲੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਜਾ ਰਹੇ ਹਨ । ਪਰ ਜਦੋਂ ਪਰਵਾਸੀਆਂ ਨੂੰ ਲੈ ਕੇ ਗੰਭੀਰਤਾ ਨਾਲ ਇਸ ਮਸਲੇ ਤੇ ਵਿਚਾਰ ਕਰੀਏ ਜਾਂ ਤੱਥਾਂ ਦੇ ਅਧਾਰਿਤ ਮਸਲੇ ਤੇ ਵਿਚਾਰ ਕਰੀਏ ਤਾਂ ਹੈਰਾਨੀਜਨਕ ਗੱਲ ਨਿਕਲ ਕੇ ਸਾਹਮਣੇ ਕਿ ਸ਼ਹਿਰੀ ਇਲਾਕਿਆਂ ਦੇ ਵਿੱਚ ਮਕਾਨ ਮਾਲਕਾਂ ਵੱਲੋਂ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ । ਪ੍ਰਵਾਸੀਆਂ ਦੇ ਪਿਛੋਕੜ ਦੀ ਪੁਲਿਸ ਵੈਰੀਫਿਕੇਸ਼ਨ ਤਾਂ ਕਰਾਉਣਾ ਦੂਰ ਦੀ ਗੱਲ, ਪੰਜਾਬ ਵਿੱਚ ਵੀ ਪੁਰਾਣੀ ਥਾਂ ਦੀ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ । ਇਮਾਨਦਾਰੀ ਨਾਲ ਅਗਰ ਗਰਾਊਂਡ ਜ਼ੀਰੋ ਦੀ ਗੱਲ ਕਰੀਏ ਤਾਂ ਇਹ ਹੀ ਸੱਚ ਨਿਕਲ ਕੇ ਸਾਹਮਣੇ ਆਉਂਦਾ ਹੈ । ਪੁਲਿਸ ਵੈਰੀਫਿਕੇਸ਼ਨ ਨਾ ਕਰਵਾ ਕੇ ਕਾਨੂੰਨ ਨੂੰ ਵੀ ਛਿੱਕੇ ਤੇ ਟੰਗਿਆ ਜਾ ਰਿਹਾ ਹੈ । ਪਰਵਾਸੀਆਂ ਵਾਲੇ ਮਸਲੇ ਤੇ ਪੁਲਿਸ ਵੈਰੀਫਿਕੇਸ਼ਨ ਨਾ ਕਰਵਾ ਕੇ, ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਟਾਰਗੇਟ ਕਰਨਾ ਸਿੱਧੇ ਤੌਰ ਤੇ ਆਪਣੀ ਨਾਕਾਮੀ ਨੂੰ ਛੁਪਾਉਣ ਦੇ ਬਰਾਬਰ ਹੈ । ਸਮਾਜ ਸੇਵੀ ਸੰਸਥਾਵਾਂ ਨੂੰ ਇਸ ਗੱਲ ਤੇ ਗੰਭੀਰਤਾ ਨਾਲ ਧਿਆਨ ਦੇਣ ਦੀ ਜਰੂਰਤ ਹੈ ਕਿ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਸਾਰੇ ਮਕਾਨ ਮਾਲਕ ਨੂੰ ਯਕੀਨੀ ਬਣਾਉਣੀ ਚਾਹੀਦੀ ਹੈ । ਜੇਕਰ ਸੱਚਮੁੱਚ ਪੰਜਾਬ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਨੇ ਤਾਂ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਉਣਾ ਬਹੁਤ ਜਰੂਰੀ ਹੈ । ਜਿਹਦੇ ਨਾਲ ਸਿੱਧੇ ਤੌਰ ਤੇ ਸਪਸ਼ਟ ਹੁੰਦਾ ਹੈ ਕੋਈ ਗੁੰਡਾ ਅਨਸਰ ਬਿਰਤੀ ਸਭਿਅਕ ਸਮਾਜ ਦੇ ਵਿੱਚ ਆਪਣਾ ਭੇਸ ਬਦਲ ਕੇ ਤਾਂ ਨਹੀਂ ਰਹਿ ਰਿਹਾ ।ਪਰਗਟ ਸਿੰਘ ਬਲਬੇੜਾ 9022000070