logo

ਕੁਸ਼ਤੀ ਵਿੱਚ ਰਾਜ ਪੱਧਰੀ ਸਿਲਬਰ ਮੈਡਲ ਜਿੱਤਣ ਤੇ ਬੇਟੀ ਨਤਾਸ਼ਾ ਕੌਰ ਦਾ ਸਨਮਾਨ

ਕੁਸ਼ਤੀ ਵਿੱਚ ਰਾਜ ਪੱਧਰੀ ਸਿਲਬਰ ਮੈਡਲ ਜਿੱਤਣ ਤੇ ਬੇਟੀ ਨਤਾਸ਼ਾ ਕੌਰ ਦਾ ਸਨਮਾਨ

ਬੀਤੇ ਦਿਨੀ ਨਤਾਸਾ ਕੋਰ ਸਪੁੱਤਰੀ ਰਜਿੰਦਰ ਸਿੰਘ ਪਿੰਡ ਬਲਬੇੜਾ ਦੀ ਹੋਣਹਾਰ ਬੇਟੀ ਨੇ ਰਾਜ ਪੱਧਰੀ ਟੂਰਨਾਮੈਟ 2024 (ਸਿਜਨ-3) 75 ਕਿਲੋ ਕੁਸ਼ਤੀ ਵਿੱਚ ਸਿਲਵਰ ਮੈਡਲ ਜਿੱਤਣ ਤੇ ਪਿੰਡ ਬਲਬੇੜਾ ਗੁਰਦੁਆਰਾ ਪ੍ਰਬੰਧਕ ਕਮੈਟੀ ਵੱਲੋ ਸਨਮਾਨ ਕੀਤਾ ਗਿਆ । ਹੋਣਹਾਰ ਬੇਟੀ ਨੂੰ ਵਧਾਈਆਂ ਦਿੰਦਿਆਂ ਸੁਖਬੀਰ ਸਿੰਘ ਬਲਬੇੜਾ ਨੇ ਦੱਸਿਆਂ ਕਿ ਬੇਟੀ ਦਾ ਕੁੱਸਤੀ ਵਿੱਚ ਮੈਡਲ ਲੇਣਾ ਬਹੁਤ ਹੀ ਮਾਣ ਵਾਲੀ ਗੱਲ ਹੈ ਪੁਰੇ ਪਿੰਡ ਨੂੰ ਹੀ ਬੇਟੀ ਤੇ ਮਾਣ ਹੈ । ਬੇਟੀ ਨਿਤਾਸ਼ਾ ਕੌਰ ਨੇ ਬਹੁਤ ਹੀ ਗਰੀਬ ਪਰਿਵਾਰ ਵਿਚੋ ਉੱਠ ਕੇ ਪਰਿਵਾਰ ਤੇ ਪਿੰਡ ਦਾ ਨਾਮ ਰੋਸਨ ਕੀਤਾ । ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਹੋਣਹਾਰ ਬੇਟੀਆਂ ਦੀ ਪੁਰੀ ਮਦਦ ਕੀਤੀ ਜਾਵੇਗੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਅੱਗੇ ਵਧੇ ਤੇ ਇਟਰਨੈਸਲ ਲੇਵਲ ਤੱਕ ਪਹੁੰਚੇ , ਨਾ ਸਿਰਫ ਪਹੁੰਚੇ ਉਥੋਂ ਗੋਲਡ ਮੈਡਲ ਵੀ ਜਿੱਤੇ । ਐਸੀਆਂ ਸਾਡੀਆਂ ਬੇਟੀ ਲਈ ਸ਼ੁਭਕਾਮਨਾਵਾਂ ਹਨ । ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਛੋਟੇ ਵੀਰ ਹਰਮੇਸ ਸਿੰਘ ਰੋਡਾ ਆਸਟਰੇਲੀਆ ਵੱਲੋ ਪਹਿਲਾਂ ਵੀ ਖਿਡਾਰੀਆਂ ਦੀ ਪੂਰੀ ਸਪੋਰਟ ਕੀਤੀ ਜਾਂਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰਾਂ ਜਾਰੀ ਰਹੇਗੀ ਤਾਂ ਕਿ ਕੋਈ ਵੀ ਹੋਣਹਾਰ ਖਿਡਾਰੀ ਸਪੋਰਟ ਪੱਖੋਂ ਕਾਮਯਾਬੀ ਤੋਂ ਨਾ ਖੁੰਝ ਜਾਵੇ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਲਖਵਿੰਦਰ ਸਿੰਘ ਜੀ, ਬਾਬਾ ਹਰਪਾਲ ਸਿੰਘ ਜੀ, ਸੁਖਬੀਰ ਸਿੰਘ ਬਲਬੇੜਾ, ਗੁਰਮੀਤ ਸਿੰਘ ਮਾਨ, ਜਸਵੰਤ ਸਿੰਘ ਖਜਾਨਚੀ ਬਲਵਿੱਦਰ ਸਿੰਘ ਦੱਲ ਸਿੰਘ ਅਮਰੀਕ ਸਿੰਘ ਕਰਮਜੀਤ ਸਿੰਘ ਨਛੱਤਰ ਸਿੰਘ ਮੱਖਣ ਸਿੰਘ ਹਾਜ਼ਰ ਸਨ ।

29
1841 views