logo

ਮੈਂ ਆਪਣੇ ਚੰਗਿਆੜਾ ਦਿਵਸ ਤੇ ਆਪਣੀ ਅੰਤਿਮ ਅਰਦਾਸ ਕਰਵਾਉਣਾ ਚਾਹੁੰਦਾ ਹਾਂ 👉 ਢਾਡੀ ਮਾਨ ਸਿੰਘ ਅਕਾਲੀ 96 ਕਰੋੜੀ ਪੰਥ ਬੁੱਢਾ ਦਲ

ਮੈਂ ਆਪਣੇ ਚੰਗਿਆੜਾ ਦਿਵਸ ਤੇ ਆਪਣੀ ਅੰਤਿਮ ਅਰਦਾਸ ਕਰਵਾਉਣਾ ਚਾਹੁੰਦਾ ਹਾਂ 👉 ਢਾਡੀ ਮਾਨ ਸਿੰਘ ਅਕਾਲੀ 96 ਕਰੋੜੀ ਪੰਥ ਬੁੱਢਾ ਦਲ

ਖਾਲਸਾ ਦੀ ਪੁਰਾਤਨ ਰਵਾਇਤਾਂ ਦੇ ਮੁਤਾਬਕ 40 ਸਾਲ ਦੀ ਉਮਰ ਤੋਂ ਬਾਅਦ ਸਿੰਘ ਖੁਦ ਕਰਵਾਉਂਦੇ ਸੀ ਆਪਣੀ ਅੰਤਿਮ ਅਰਦਾਸ

ਮਾਨ ਸਿੰਘ ਅਕਾਲੀ ਪੰਥ ਬੁੱਢਾ ਦਲ 96 ਕਰੋੜੀ ਜੀ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਆਪਣੇ ਚੰਗਿਆੜਾ ਦਿਵਸ (ਮਤਲਬ ਜਨਮਦਿਨ) ਤੇ ਆਪਣੀ ਅੰਤਿਮ ਅਰਦਾਸ ਕਰਵਾਉਣਾ ਚਾਹੁੰਦਾ ਹਾਂ । ਮਾਨ ਸਾਹਿਬ ਨੇ ਗੱਲ ਕਰਦੇ ਹੋਏ ਕਿਹਾ ਕਿ ਜਿਹੜੇ ਮੇਰੇ ਬਚੇ ਹੋਏ ਸੁਆਸ ਨੇ ਉਹ ਮੈਂ ਖਾਲਸਾ ਪੰਥ ਦੇ ਨਾਮ ਲਾਉਣਾ ਚਾਹੁੰਦਾ ਹਾਂ । ਮਾਨ ਸਾਹਿਬ ਨੇ ਕਿਹਾ ਕਿ ਸੱਚ ਦੀ ਆਵਾਜ਼ ਹਮੇਸ਼ਾ ਬੁਲੰਦ ਕੀਤੀ ਆ ਤੇ ਸੱਚ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਰਹਾਂਗੇ । ਨਾ ਲੋਕਾਂ ਦੇ ਦਬਕਿਆਂ ਦੇ ਨਾਲ ਦਬਣਾ ਤੇ ਨਾ ਸਾਨੂੰ ਕੋਈ ਧਮਕਾ ਸਕਦਾ । ਅਸੀਂ ਸਿਰਫ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਬੋਲਦੇ ਆ ਤੇ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਹੀ ਬੋਲਣਾ ਬੰਦ ਹੋ ਜਾਣਾ । ਚੰਗਿਆੜਾ ਦਿਵਸ ਵਾਲੇ ਦਿਨ ਹੀ ਉਸ ਬਾਣੇ ਦੀ ਅਰਦਾਸ ਵੀ ਕਰਵਾਉਣੀ ਹੈ ਜੋ ਮੈਨੂੰ ਸੰਸਾਰ ਤੋਂ ਜਾਣ ਵੇਲੇ ਪਾਇਆ ਜਾਵੇਗਾ । ਬਾਣਾ ਮਤਲਬ ਚੋਲਾ ਦਮਾਲਾ ਕਛਹਿਰਾ ਸਭ ਕੁਝ ਉਹੀ ਮੈਨੂੰ ਆਖਰੀ ਯਾਤਰਾ ਤੇ ਪਾਇਆ ਜਾਵੇਗਾ , ਜੋ ਚੰਗਿਆੜੇ ਵਾਲੇ ਦਿਨ ਅਰਦਾਸ ਵਿੱਚ ਸ਼ਾਮਿਲ ਕੀਤਾ ਜਾਵੇਗਾ । ਇਹ ਨਹੀਂ ਹੈਗਾ ਕਿ ਯਾਤਰਾ ਵੇਲੇ ਦੁਮਾਲਾ ਨਹੀਂ ਸਜਾਉਣਾ , ਜਾਂ ਚੋਲੇ ਨੂੰ ਗੇਜਾ ਨਹੀਂ ਲਾਉਣਾ ਇਸ ਤਰ੍ਹਾਂ ਦਾ ਵਹਿਮ ਭਰਮ ਕੋਈ ਨਹੀਂ ਕਰਨਾ । ਜਿਸ ਤਰੀਕੇ ਨਾਲ ਹੁਣ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਬਾਣਾ ਪਹਿਨ ਕੇ ਰਹਿਨੇ ਹਾਂ । ਇਸੇ ਤਰੀਕੇ ਨਾਲ ਸੰਸਾਰ ਦੀ ਯਾਤਰਾ ਪੂਰੀ ਕਰਕੇ ਸਾਰਾ ਕੁਝ ਉਸੇ ਤਰੀਕੇ ਨਾਲ ਸਜਾ ਕੇ ਫਿਰ ਮੈਨੂੰ ਭੇਜਿਆ ਜਾਵੇ । ਖਾਲਸਾ ਪੰਥ ਨੂੰ ਇਸ ਗੱਲ ਦੀ ਆਵਾਜ਼ ਵੀ ਮੈਂ ਅੱਜ ਦਿੰਦਾ ਹਾਂ ਕਿ ਜਿਸ ਦਿਨ ਮੇਰੀ ਆਖਰੀ ਯਾਤਰਾ ਨਿਕਲੇ ਉਸ ਦਿਨ ਸਮੁੱਚਾ ਖਾਲਸਾ ਪੰਥ ਉਸ ਯਾਤਰਾ ਦਾ ਹਿੱਸਾ ਬਣੇ ।
ਮਾਨ ਸਾਹਿਬ ਨੇ ਵੱਡੀ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਧੀਆਂ ਭੈਣਾਂ ਦੀ ਹੁੰਦੀ ਬੇਪੱਤੀ, ਆਪਣੇ ਭਰਾਵਾਂ ਦੀਆਂ ਲੱਥ ਦੀਆਂ ਪੱਗਾਂ ਵੇਖ ਕੇ ਚੁੱਪ ਕਰਕੇ ਘਰੇ ਨਹੀਂ ਬੈਠ ਸਕਦੇ । ਸਾਡੇ ਦਿਲ ਦੇ ਅੰਦਰ ਆਪਣੇ ਭੈਣ ਭਰਾਵਾਂ ਪ੍ਰਤੀ ਦਰਦ ਸਾਨੂੰ ਬੋਲਣ ਤੇ ਮਜਬੂਰ ਕਰਦਾ । ਜੋ ਇੱਕ ਸੱਚੇ ਸਿੱਖ ਦੀ ਜਿੰਮੇਵਾਰੀ ਹੈ ਉਹੀ ਨਿਭਾ ਰਹੇ ਹਾਂ । ਮਾਨ ਸਾਹਿਬ ਨੇ ਗੱਲ ਕਰਦੇ ਹੋਏ ਕਿਹਾ ਕਿ ਰਣਨੀਤੀ ਸਾਨੂੰ ਆਉਂਦੀ ਆ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਛੇਵੇਂ ਪਾਤਸ਼ਾਹ ਦੇ ਸਿੰਘ ਹਾਂ । ਰਾਜਨੀਤੀ ਨਾ ਸਾਨੂੰ ਆਉਂਦੀ ਆ ਤੇ ਨਾ ਅਸੀਂ ਕਰਨੀ ਆ । ਮਾਨ ਸਾਹਿਬ ਨੇ ਕਿਹਾ ਕਿ ਰਾਜਨੀਤੀ ਤੇ ਰਣਨੀਤੀ ਦੇ ਵਿੱਚ ਫਰਕ ਹੁੰਦਾ । ਰਾਜਨੀਤੀ ਇਹ ਕਹਿੰਦੀ ਆ ਕਿ ਬੇਸ਼ੱਕ ਪਿੱਠ ਤੇ ਵਾਰ ਕਰਦੇ ਦਿਓ ਸਾਹਮਣੇ ਵਾਲਾ ਸਾਡਾ ਕਿਹੜਾ ਹੈਗਾ । ਰਣਨੀਤੀ ਇਹ ਕਹਿੰਦੀ ਹੈ ਕਿ ਸਾਹਮਣੇ ਵਾਲੇ ਤੇ ਜਿੱਤ ਕਿਵੇਂ ਪਾਉਣੀ ਆ । ਰਾਜਨੀਤੀ ਧੋਖਾ ਤੇ ਰਣਨੀਤੀ ਇੱਕ ਦਾਇਰੇ ਦੇ ਵਿੱਚ ਬੰਦਾ ਘੇਰਨਾ । ਮਾਨ ਸਾਹਿਬ ਨੇ ਆਖਿਰ ਦੇ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਸੱਚੇ ਸੀ ਜਾਂ ਝੂਠੇ ਸੀ ਇਹਦਾ ਫੈਸਲਾ ਅਕਾਲ ਪੁਰਖ ਕਰੂਗਾ ਆਉਣ ਵਾਲਾ ਸਮਾਂ ਕਰੂਗਾ ।
ਪਰਗਟ ਸਿੰਘ ਬਲਬੇੜਾ
9022000070

4
2038 views