ਜ਼ਿਮਨੀ ਚੋਣਾਂ ਗਿੱਦੜਬਾਹਾ ਲਈ ਕੀਤੇ ਗਏ ਹਨ ਸਾਰੇ ਪੁਖਤਾ ਪ੍ਰਬੰਧ -- ਜ਼ਿਲ੍ਹਾ ਚੋਣ ਅਫਸਰ
ਚੋਣਾਂ ਵਾਲੇ ਦਿਨ ਵੋਟਰ ਆਪਣੀ ਵੋਟ ਦਾ ਜਰੂਰ ਕਰਨ ਇਸਤੇਮਾਲ
ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, 18 ਨਵੰਬਰ(ਸੰਜੀਵ ਕੁਮਾਰ ਗਰਗ) ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਵਿਧਾਨ ਸਭਾ ਹਲਕਾ ਗਿੱਦੜਬਾਹਾ-084 ਲਈ ਜ਼ਿਮਨੀ ਚੋਣਾਂ 20 ਨਵੰਬਰ, 2024 ਨੂੰ ਕਰਵਾਈਆਂ ਜਾ ਰਹੀਆਂ ਹਨ, ਇਸ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਗਿੱਦੜਬਾਹਾ-084 ਲਈ ਵਿਧਾਨ ਸਭਾ ਜ਼ਿਮਨੀ ਚੋਣਾਂ ਕਰਵਾਉਣ ਲਈ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਅੱਜ ਪੋਲਿੰਗ ਬੂਥਾਂ ਦੀ ਰੈਂਡੇਮਾਈਜੇਸ਼ਨ ਮੌਕੇ ਸਾਂਝੀ ਕੀਤੀ।ਇਸ ਮੌਕੇ ਜ਼ਨਰਲ ਅਬਜ਼ਰਵਰ ਸ੍ਰੀਮਤੀ ਸਮਿਥਾ ਆਰ, ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਦਰਸ਼ਨ ਲਾਲ ਕੁੰਡਲ, ਤਹਿਸੀਲਦਾਰ ਚੋਣਾਂ ਸ੍ਰੀ ਹਰਬੰਸ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਸ੍ਰੀ ਬਲਵਿੰਦਰ ਸਿੰਘ, ਚੋਣਾਂ ਕਾਨਗੋ ਸ੍ਰੀ ਸੌਰਵ ਜੈਨ ਹਾਜ਼ਰ ਸਨ। ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆਂ ਕਿ ਬਲਾਕ ਗਿੱਦੜਬਾਹਾ ਵਿੱਚ ਕੁੱਲ 1,66,731 ਵੋਟਰ ਹਨ, ਜਿਨ੍ਹਾਂ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 86,835, ਮਹਿਲਾ ਵੋਟਰਾਂ ਦੀ ਗਿਣਤੀ 79,885 ਅਤੇ ਥਰਡ ਜੈਂਡਰ ਵੋਟਰਾਂ ਦੀ ਗਿਣਤੀ 11 ਹੈ ਅਤੇ ਕੁੱਲ 173 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹਾ ਚੋਣਕਾਰ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਅੱਗੇ ਦੱਸਿਆ ਕਿ ਬਲਾਕ ਗਿੱਦੜਬਾਹਾ 34 ਵਲਨਰਏਬਲ, 96 ਕਰੀਟੀਕਲ ਪੋਲਿੰਗ ਸਟੇਸ਼ਨ, 53 ਕਰੀਟੀਕਲ ਪੋਲਿੰਗ ਸਟੇਸ਼ਨ ਲੋਕੇਸ਼ਨ, 173 ਬੂਥਾਂ ’ਤੇ ਵੈਬਕਾਸਟਿੰਗ ਹੋਣੀ ਹੈ ਅਤੇ 107 ਮਾਈਕਰੋ ਅਬਜ਼ਵਰ ਦੀ ਤਾਇਨਾਤੀ ਕੀਤੀ ਗਈ ਹੈ।ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਗਿੱਦੜਬਾਹਾ-084 ਦੇ ਸਮੂਹ ਵੋਟਰਾਂ ਨੂੰ ਬੇਨਤੀ ਕੀਤੀ ਕਿ ਉਹ 20 ਨਵੰਬਰ 2024 ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ।