logo

ਸਰਕਾਰੀ ਹਾਈ ਸਕੂਲ ਖੋਖਰ ਦੇ ਖਿਡਾਰੀ ਨੇ ਸੂਬਾ ਪੱਧਰੀ ਲੰਬੀ ਛਾਲ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ

15 ਨਵੰਬਰ (ਗਗਨਦੀਪ ਸਿੰਘ) ਬਠਿੰਡਾ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵਪਾਲ ਗੋਇਲ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀਤੇ ਦਿਨੀਂ ਲੁਧਿਆਣਾ ਵਿਖੇ 68 ਵੀਆਂ ਸੂਬਾ ਖੇਡਾਂ ਸਰਦ ਰੁੱਤ ਖੇਡਾਂ ਐਥਲੈਟਿਕਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਝੱਬਰ ਡੀ ਪੀ ਈ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਖੋਖਰ ਦੇ ਖਿਡਾਰੀ ਹੁਸਨਪ੍ਰੀਤ ਸਿੰਘ ਨੇ ਅੰਡਰ 14 ਲੰਬੀ ਛਾਲ ਵਿੱਚ ਵਿੱਚ ਪੰਜਾਬ ਪੱਧਰ ਤੇ ਤੀਜਾ ਅਤੇ 4*100 ਮੀਟਰ ਰਿਲੇਅ ਦੋੜ ਜਿਲ੍ਹਾ ਬਠਿੰਡਾ ਦੀ ਟੀਮ ਵਿੱਚ ਭਾਗ ਲਿਆ ਅਤੇ ਦੂਜਾ ਸਥਾਨ ਹਾਸਲ ਕੀਤਾ। ਮੁੱਖ ਅਧਿਆਪਕ ਰਾਜਵੰਤ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖਿਡਾਰੀ ਅਤੇ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਦੀ ਅਗਵਾਈ ਵਿੱਚ ਖਿਡਾਰੀ ਵਲੋਂ ਕੀਤੀ ਮਿਹਨਤ ਦੀ ਪ੍ਰਸੰਸਾ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ। ਪਿੰਡ ਦੇ ਵੱਖ ਵੱਖ ਕਲੱਬਾਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਗੁਰਜੀਤ ਸਿੰਘ ਝੱਬਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਗਰਗ, ਨੀਤੂ ਬਾਲਾ, ਰਜਨੀ, ਰਸ਼ਮੀ, ਮਹਿੰਦਰ ਕੁਮਾਰ, ਰਾਜਿੰਦਰ ਸਿੰਘ, ਗੁਰਚਰਨ ਸਿੰਘ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

0
1435 views