ਯਾਦਵਿੰਦਰਾ ਸਾਇੰਸਜ਼ ਵਿਭਾਗ ਦੇ ਸੀਨੀਅਰ ਵਿਦਿਆਰਥੀਆਂ ਵੱਲੋਂ ਵਿਭਾਗ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਲਈ ਸ਼ਾਨਦਾਰ ਫਰੈਸ਼ਰ ਪਾਰਟੀ ਦਾ ਆਯੋਜਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਕਾਸ਼ੀ ਕੈਂਪਸ ਦੇ ਯਾਦਵਿੰਦਰਾ ਸਾਇੰਸਜ਼ ਵਿਭਾਗ ਵਿਖੇ ਬੀਤੇ ਦਿਨੀਂ ਵਿਭਾਗ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਉਨ੍ਹਾਂ ਦੇ ਸੀਨੀਅਰ ਵਿਦਿਆਰਥੀਆਂ ਵੱਲੋਂ ਇੱਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਵਿਭਾਗ ਦੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਦੇ ਵਿਚ ਇਸ ਪ੍ਰੋਗਰਾਮ ਲਈ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਫਰੈਸ਼ਰ ਪਾਰਟੀ ਦੇ ਦੌਰਾਨ ਉਦਘਾਟਨੀ ਸਮਾਰੋਹ ਵਿੱਚ ਰੀਬਨ ਕੱਟਣ ਦੀ ਰਸਮ ਵਿਭਾਗ ਦੇ ਮੁਖੀ ਡਾ ਪ੍ਰੀਤੀ ਬਾਂਸਲ ਅਤੇ ਸਾਰੇ ਫੈਕਲਟੀ ਮੈਂਬਰਾਂ ਵੱਲੋਂ ਕੀਤੀ ਗਈ। ਇਸ ਪਾਰਟੀ ਨੂੰ ਕਰਵਾਉਣ ਦੇ ਲਈ ਵਿਭਾਗ ਦੀ ਕਲਚਰਲ ਕਮੇਟੀ ਦੇ ਮੈਂਬਰ ਡਾ ਸੰਜੀਵ ਮਹਿਤਾ, ਡਾ ਬਲਜਿੰਦਰ ਕੌਰ ਅਤੇ ਸੀਨੀਅਰ ਫੈਕਲਟੀ ਡਾ ਅੰਜੂ ਸੈਣੀ ਨੇ ਅਹਿਮ ਭੂਮਿਕਾ ਨਿਭਾਈ। ਵਿਭਾਗ ਦੇ ਮੁਖੀ ਡਾ ਪ੍ਰੀਤੀ ਬਾਂਸਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਗਿਆਕਾਰੀ ਬਣ ਕੇ ਇਮਾਨਦਾਰ ਨਾਲ ਅਤੇ ਮਿਹਨਤ ਕਰ ਕੇ ਆਪਣੀ ਸਿਹਤ ਦਾ ਖ਼ਿਆਲ ਰੱਖਦਿਆਂ ਵਧੀਆ ਤਰੀਕੇ ਨਾਲ ਪੜ੍ਹ ਲਿਖ ਕੇ ਕਾਮਯਾਬ ਹੋਣ ਦਾ ਰਾਹ ਵਿਖਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਹੋਇਆਂ ਆਪਣੇ ਵਿਭਾਗ ਦੀ ਫੈਕਲਟੀ ਅਤੇ ਕਲਚਰਲ ਕਮੇਟੀ ਦੀ ਤਾਰੀਫ ਕੀਤੀ। ਪ੍ਰੋਗਰਾਮ ਦੌਰਾਨ ਜੱਜਾਂ ਦੀ ਭੂਮਿਕਾ ਡਾ ਸ਼ਰੂਤੀ ਸ਼ਰਮਾ, ਡਾ ਸਵਿਤਾ ਰਾਣੀ ਅਤੇ ਮਿਸਿਜ਼ ਸਾਰੀਕਾ ਮਿੱਤਲ ਨੇ ਬਾਖ਼ੂਬੀ ਨਿਭਾਈ। ਵਿਦਿਆਰਥੀ ਰਸ਼ਪਾਲ ਸਿੰਘ ਅਤੇ ਪ੍ਰਭਜੋਤ ਕੌਰ ਨੇ ਕ੍ਰਮਵਾਰ ਮਿਸਟਰ ਫ਼ਰੈਸ਼ਰ ਅਤੇ ਮਿਸ ਫਰੈਸ਼ਰ ਦਾ ਖ਼ਿਤਾਬ ਹਾਸਿਲ ਕੀਤਾ। ਬਲਤੇਜ ਸਿੰਘ ਨੇ ਮਿਸਟਰ ਹੈਂਡਸਮ ਅਤੇ ਪੂਨਮ ਰਾਣੀ ਨੇ ਮਿਸ ਚਾਰਮਿੰਗ ਦਾ ਟਾਈਟਲ ਜਿੱਤਿਆ। ਪ੍ਰੋਗਰਾਮ ਦੌਰਾਨ ਬੈੱਸਟ ਪਰਫੋਰਮਰ ਦਾ ਖ਼ਿਤਾਬ ਐਸ਼ਵਰਿਆ ਰਾਏ ਨੇ ਹਾਸਿਲ ਕੀਤਾ। ਇਸ ਮੌਕੇ ਡਾ ਦਿਵਿਆ ਤਨੇਜਾ, ਡਾ ਸ਼ਿਪਰਾ, ਮਿਸਿਜ਼ ਅਨੂ, ਮਿਸਿਜ਼ ਮੀਨਾਕਸ਼ੀ, ਮਿਸਿਜ਼ ਰਾਧਿਕਾ, ਮਿਸ ਭਾਵਨਾ, ਸ ਰਣਧੀਰ ਸਿੰਘ ਅਤੇ ਮਿਸਿਜ਼ ਕਿਰਨ ਬਾਲਾ ਹਾਜ਼ਰ ਸਨ। ਇਸ ਮੌਕੇ ਕੈਂਪਸ ਦੇ ਡਾਇਰੈਕਟਰ ਪ੍ਰੋਫੈਸਰ ਕਮਲਜੀਤ ਸਿੰਘ ਨੇ ਆਪਣੇ ਸੰਦੇਸ਼ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਤਰੱਕੀ ਦੇ ਲਈ ਆਸ਼ੀਰਵਾਦ ਦਿੱਤਾ। ਪ੍ਰੋਗਰਾਮ ਦੇ ਅੰਤ ਦੇ ਵਿੱਚ ਡਾ ਬਲਜਿੰਦਰ ਕੌਰ ਦੇ ਵੱਲੋਂ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਦੇ ਲਈ ਦਿੱਤੇ ਗਏ ਸਹਿਯੋਗ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ।