logo

ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ, ਪੰਜਾਬੀ ਯੂਨੀਵਰਸਿਟੀ ਕੈਂਪਸ, ਤਲਵੰਡੀ ਸਾਬੋ ਵੱਲੋਂ ਦੀਵਾਲੀ ਫੈਸਟੀਵਲ 2024 ਨੇ ਬੰਨੀਆ ਰੌਣਕਾਂ

ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਦੇ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ, ਤਲਵੰਡੀ ਸਾਬੋ ਵੱਲੋਂ ਦੀਵਲੀ ਦੇ ਪਵਿੱਤਰ ਤਿਉਹਾਰ ਦੇ ਆਗਮਨ ਸਬੰਧੀ ਦੀਵਾਲੀ ਫੈਸਟ- 2024 ਸਫ਼ਲਤਾਪੂਰਵਕ ਆਯੋਜਨ ਕਰਵਾਇਆ ਗਿਆ। ਇਹ ਦਿਵਾਲੀ ਫੈਸਟ ਵਿਭਾਗ ਦੇ ਕਲਚਰਲ ਕਲੱਬ ਅਤੇ ਹਾਬੀ ਕਲੱਬ ਦੇ ਪ੍ਰਧਾਨ ਡਾ. ਰਾਜਭੂਪਿੰਦਰ ਕੌਰ ਅਤੇ ਇੰਜੀ. ਗੁਰਪ੍ਰੀਤ ਭਾਰਤੀ ਦੀ ਅਗਵਾਈ ਹੇਠ ਵਿਦਿਆਰਥੀ ਮੈਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪਸ ਡਾਇਰੈਕਟਰ ਪ੍ਰੋਫੈਸਰ (ਡਾ. ਕੰਵਲਜੀਤ ਸਿੰਘ ਅਤੇ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋਫੈਸਰ (ਡਾ.) ਸਿੰਪਲ ਰਾਣੀ ਇਸ ਸਮੇਂ ਮੌਜੂਦ ਰਹੇ। ਦੋਨਾ ਕਲੱਬਾਂ ਵੱਲੋਂ ਕਰਵਾਈਆ ਪ੍ਰਤਿਯੋਗਤਾਵਾਂ ਵਿਚੋਂ ਮਹਿੰਦੀ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ ਸਥਾਂਨ ਲਕਸ਼ਿਤਾ ਦੂਸਰਾ ਸਥਾਨ ਜਸਮੀਤ ਕੌਰ ਅਤੇ ਤੀਸਰਾ ਸਥਾਨ ਸਰਬਜੀਤ ਕੌਰ ਨੇ ਹਾਲਿਸ ਕੀਤਾ। ਲੋਕ ਨਾਚ ਮੁਕਾਬਲੇ ਵਿੱਚ ਕੁੜੀਆਂ ਵਿੱਚ ਕ੍ਰਮਵਾਰ ਸਥਾਨ ਚੇਤਨਾ ਸ਼ਰਮਾਂ ਅਤੇ ਸੁਖਮਨਪ੍ਰੀਤ ਕੌਰ ਨੇ ਹਾਸਿਲ ਕੀਤਾ ਅਤੇ ਨਾਲ ਹੀ ਮੁੰਡਿਆ ਵਿੱਚ ਪਹਿਲਾ ਸਥਾਨ ਅਨਮੋਲਪ੍ਰੀਤ ਸਿੰਘ ਅਤੇ ਦੂਸਰਾ ਸਥਾਨ ਦਿਉਸ਼ ਨੇ ਹਾਸਿਲ ਕੀਤਾ। ਲੋਕ ਗੀਤ ਮੁਕਾਬਲਿਆ ਵਿੱਚ ਕ੍ਰਮਵਾਰ ਪਹਿਲਾ ਸਥਾਨ ਅਫਰੀਨ ਬੇਗਮ ਦੂਸਰਾ ਸਥਾਨ ਗੌਰੀ ਕੌਰ ਅਤੇ ਤੀਸਰਾ ਸਥਾਨ ਖੁਸ਼ਪ੍ਰੀਤ ਕੌਰ ਨੇ ਹਾਸਿਲ ਕੀਤਾ। ਇਨ੍ਹਾ ਪ੍ਰਤਿਯੋਗਤਾਵਾਂ ਵਿੱਚ ਸਭ ਤੋਂ ਖਿੱਚ ਦਾ ਕੇਂਦਰ ਰਿਹਾ ਲੋਕ ਨਾਚ, ਭੰਗੜਾ ਜੋ ਕਿ ਵਿਭਾਗ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਅਤੇ ਪਹਿਲੇ ਸਥਾਨ ਤੇ ਰਿਹਾ। ਇਸ ਗਰੁੱਪ ਦਾ ਨਾਮ ਆਰ.ਵੀ. ਭੰਗੜਾ ਗਰੁੱਪ ਸੀ। ਇਸ ਤੋਂ ਇਲਾਵਾ ਸ਼ਾਇਰੀ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ ਸਥਾਨ ਅੰਜਲੀ ਦੂਸਰਾ ਸਥਾਨ ਖੁਸ਼ਮੀਨ ਅਤੇ ਤੀਸਰਾ ਸਥਾਨ ਯਾਦਵਿੰਦਰ ਸ਼ਰਮਾਂ ਨੇ ਹਾਸਿਲ ਕੀਤਾ। ਵਿਦਿਆਰਥੀਆਂ ਨੇ ਸਭ ਪ੍ਰਤਿਯੋਗਤਾਵਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਦਿਵਾਲੀ ਦੇ ਤਿਉਹਾਰ ਦਾ ਸਵਾਗਤ ਚਾਵਾਂ ਨਾਲ ਕੀਤਾ। ਕੈਂਪਸ ਡਾਇਰੈਕਟਰ, ਮੁਖੀ ਸਹਿਬਾਨ ਅਤੇ ਕਲੱਬ ਪ੍ਰਧਾਨ ਅਤੇ ਅਧਿਆਪਕਾਂ ਨੇ ਪ੍ਰਤਿਯੋਗਤਾਵਾਂ ਦੇ ਜੇਤੂ ਅਤੇ ਬਾਕੀ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਨਾਮ ਤਕਸੀਮ ਕਰਕੇ ਹੌਸਲਾ ਅਫਜਾਈ ਕੀਤੀ ਅਤੇ ਅੱਗੇ ਤੋਂ ਵੀ ਇੰਨਾਂ ਪ੍ਰਤਿਯੋਗਤਾਵਾਂ ਵਿੱਚ ਹਿੱਸਾ ਲੈਣ ਲਈ ਪ੍ਰੋਰਿਤ ਕੀਤਾ। ਇਸ ਪ੍ਰੋਗਰਾਮ ਨੂੰ ਆਪਣੀ ਅਣਥੱਕ ਮਿਹਨਤ ਨਾਲ ਸਫ਼ਲ ਬਣਾਉਣ ਵਿੱਚ ਅਹਿਮ ਭੁਮਿਕਾ ਨਿਭਾਉਣ ਬਦਲੇ ਵਿਭਾਗ ਦੇ ਮੋਹਰੀ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਦਿਵਾਲੀ ਫੈਸਟ ਮੰਨੋਰੰਜਨ ਦੇ ਨਾਲ-ਨਾਲ ਸਾਰੀਆਂ ਪ੍ਰਤਿਯੋਗਤਾਵਾਂ ਸਰੋਤਿਆ ਲਈ ਪ੍ਰੇਰਨਾ ਦਾ ਸਰੋਤ ਸਾਬਤ ਹੋ ਨਿਬੜਿਆ।

10
762 views