logo

“ਸੈਕਟਰ 17” ਲੈ ਕੇ ਆ ਰਿਹੈ ਪ੍ਰਿੰਸ ਕੰਵਲਜੀਤ ਸਿੰਘ

ਫਿਰੋਜਪੁਰ ਪੁਹੰਚੀ ਫਿਲਮ ਦੀ ਟੀਮ, 15 ਨਵੰਬਰ ਨੂੰ ਹੋਵੇਗੀ ਰਿਲੀਜ


ਫਿਰੋਜਪੁਰ, 12 ਨਵੰਬਰ (ਜੀਵੇ ਪੰਜਾਬ) ਆਉਂਦੇ ਸ਼ੁੱਕਰਵਾਰ 15 ਨਵੰਬਰ ਨੂੰ ਰਿਲੀਜ ਹੋ ਰਹੀ ਪੰਜਾਬੀ ਫ਼ਿਲਮ “ਸੈਕਟਰ 17” ਦੀ ਟੀਮ ਅੱਜ ਫ਼ਿਲਮ ਦੇ ਪ੍ਰਚਾਰ ਲਈ ਸ਼ਹਿਰ ਵਿੱਚ ਪੁੱਜੀ। ਐਕਸ਼ਨ ਤੇ ਡਰਾਮੇ ਦਾ ਸੁਮੇਲ ਇਸ ਫ਼ਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਹ ਫਿਲਮ ਉਸਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਇਸ ਫਿਲਮ ਦਾ ਨਾਂ ਚੰਡੀਗੜ੍ਹ ਦੇ ਸੈਕਟਰ 17 ‘ਤੇ ਰੱਖਿਆ ਗਿਆ ਹੈ। ਇਹ ਫਿਲਮ ਇੱਕ ਆਮ ਨੌਜਵਾਨ ਦੀ ਆਪਣੇ ਹੱਕਾਂ ਦੇ ਖਾਤਰ ਸੰਘਰਸ਼ ਦੀ ਕਹਾਣੀ ਹੈ। ਇਹ ਫਿਲਮ ਪੰਜਾਬ ਦੇ ਪੁਰਾਣੇ ਦੌਰ ਦੀ ਕਹਾਣੀ ਹੈ। ਪ੍ਰਿੰਸ ਮੁਤਾਬਕ ਇਸ ਫਿਲਮ ਵਿੱਚ ਉਸਦਾ ਕਿਰਦਾਰ ਪ੍ਰਗਟ ਸਿੰਘ ਦੇ ਨੌਜਵਾਨ ਦਾ ਹੈ, ਜੋ ਆਪਣੇ ਹੱਕਾਂ ਦੀ ਲੜਾਈ ਲੜਦਾ ਹੈ। ਇਸ ਫਿਲਮ ਦੀ ਕਹਾਣੀ ਵੀ ਉਸਨੇ ਖੁਦ ਲਿਖੀ ਹੈ। ਇਸ ਫਿਲਮ ਵਿੱਚ ਉਸ ਨਾਲ ਭੂਮਿਕਾ ਸ਼ਰਮਾ, ਹੌਬੀ ਧਾਲੀਵਾਲ, ਯਸ਼ਪਾਲ ਸ਼ਰਮਾ, ਗੁਰਿੰਦਰ ਮਕਨਾ, ਦਿਲਾਵਰ ਸਿੱਧੂ, ਕਵੀ ਸਿੰਘ, ਮੰਨਤ ਸਿੰਘ, ਸੁੱਖੀ ਚਾਹਲ, ਦੀਪ ਮਨਦੀਪ, ਅਮਨ ਚੀਮਾ ਸਮੇਤ ਹੋਰ ਕਈ ਨਾਮੀ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਮੁਨੀਸ ਭੱਟ ਦੀ ਡਾਇਰੈਕਟ ਕੀਤੀ ਇਸ ਫਿਲਮ ਵਿੱਚ ਭੂਮਿਕਾ ਸ਼ਰਮਾ ਨੇ ਬਤੌਰ ਹੀਰੋਇਨ ਮੁੱਖ ਭੂਮਿਕਾ ਨਿਭਾਈ ਹੈ। ਭੂਮਿਕਾ ਮੁਤਾਬਕ ਉਸਨੇ ਇਸ ਫਿਲਮ ਵਿੱਚ ਇੱਕ ਦਲੇਰ ਪੰਜਾਬੀ ਕੁੜੀ ਦੀ ਭੂਮਿਕਾ ਨਿਭਾਈ ਹੈ। “ਅਦਿੱਤਯਸ ਗੁਰੱਪ” ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਹਰਮਨਦੀਪ ਸੂਦ ਹਨ। ਇਸ ਮੌਕੇ ਹਾਜ਼ਰ ਨਾਮਵਾਰ ਅਦਾਕਾਰ ਤੇ ਮੰਚ ਸੰਚਾਲਕ ਹਰਿੰਦਰ ਭੁੱਲਰ ਤੇ ਗੁਰਨਾਮ ਸਿੱਧੂ ਨੇ ਫਿਲਮ ਦੀ ਟੀਮ ਦਾ ਸੁਆਗਤ ਕਰਦਿਆਂ ਦੱਸਿਆ ਕਿ ਪੰਜਾਬੀ ਸਿਨਮਾ ਇਸ ਵੇਲੇ ਬੁਲੰਦੀਆਂ ਛੂਹ ਰਿਹਾ ਹੈ। ਅਜਿਹੀਆਂ ਪੰਜਾਬੀ ਫਿਲਮਾਂ ਪੰਜਾਬੀ ਸਿਨਮਾ ਨੂੰ ਬੁਲੰਦੀਆਂ ਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪ੍ਰਿੰਸ ਕੰਵਲਜੀਤ ਸਿੰਘ ਕੋਟਕਪੂਰਾ ਸ਼ਹਿਰ ਨਾਲ ਸਬੰਧਿਤ ਹੈ ਅਤੇ ਰੰਗਮੰਚ ਤੋਂ ਫਿਲਮਾਂ ਵੱਲ ਆਇਆ ਹੈ। ਫਿਲਮ ਦੀ ਟੀਮ ਨੇ ਵਿਸ਼ਵਾਸ ਦਵਾਇਆ ਕਿ ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

1
0 views