ਸਹੁੰ ਚੁੱਕ ਸਮਾਗਮ ਦੌਰਾਨ ਜੇਬ ਕਤਰਿਆਂ ਨੇ ਸਰਪੰਚ ਦਾ ਪਰਸ ਉੜਾਇਆ
ਮਾਛੀਵਾੜਾ 10 ਨਵੰਬਰ (ਰਛਪਾਲ ਸਿੰਘ) ਪੰਜਾਬ ਸਰਕਾਰ ਵੱਲੋਂ ਨਵੇਂ ਚੁਣੇ ਗਏ ਸਰਪੰਚ ਤੇ ਪੰਚ ਦਾ ਰਾਜਸੀ ਸਹੁੰ ਚੁੱਕ ਸਮਾਗਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਹਾਇਟੈਕ ਸਾਈਕਲ ਵੈਲੀ ਵਿਖੇ ਆਯੋਜਿਤ ਕੀਤਾ ਗਿਆ।
ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਪੰਚ ਸਰਪੰਚਾ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨੇਕ ਨੀਤੀ ਨਾਲ਼ ਸਮਾਜ ਪ੍ਰਤੀ ਸੱਚੀ ਨਿਸ਼ਠਾ ਨਾਲ ਕੰਮ ਕਰਨ ਦੀ ਸੌਂਹ ਚੱਲਣ ਆਏ ਸ਼ੇਰਪੁਰ ਬਸਤੀ ਬੇਟ ਦੇ ਸਰਪੰਚ ਜੋਗਿੰਦਰ ਸਿੰਘ ਪੋਲਾ ਦੀ ਕਿਸੇ ਜੇਬ ਕਤਰੇ ਨੇ ਜੇਬ ਕੱਟ ਕੇ ਪਰਸ ਕੱਢ ਲਿਆ। ਉਨ੍ਹਾਂ ਦਸਿਆ ਕਿ ਪਰਸ ਵਿੱਚ 7500 ਰੁਪਏ ਕੈਸ਼, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ,ਪੈਨ ਕਾਰਡ, ਤੇ ਕੁਝ ਹੋਰ ਲੋੜੀਂਦੇ ਕਾਗ਼ਜ਼ਾਤ ਸਨ ।
ਨਿਰਾਸ਼ ਮਨ ਨਾਲ ਸਹੁੰ ਚੁੱਕ ਕੇ ਵਾਪਸ ਘਰਾਂ ਪਰਤਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਮੇਰੇ ਕੋਲ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਮਾੜੀ ਘਟਨਾ ਤੇ ਰੋਕ ਲਗਾਈ ਜਾਵੇ ਤੇ ਚੋਰਾਂ ਨੂੰ ਨੱਥ ਪਾਈ ਜਾਵੇ।