ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅੰਤਰ ਸਕੂਲ ਯੁਵਕ ਮੇਲਾ 2024 ਆਯੋਜਿਤ
25 ਸਕੂਲਾਂ ਦੇ 400 ਵਿਦਿਆਰਥੀ ਹੋਏ ਸ਼ਾਮਲ
ਤਲਵੰਡੀ ਸਾਬੋ, 08 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ 25 ਸਕੂਲਾਂ ਦੇ 400 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਧਾਰਮਿਕ ਕੁਇਜ਼, ਦਸਤਾਰ ਸਜਾਉਣ, ਸੁੰਦਰ ਲਿਖਾਈ ਅਤੇ ਕਵੀਸ਼ਰੀ ਗਾਇਨ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ। ਉਪਰੰਤ ਡਾ. ਕਮਲਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਨੇ ਆਏ ਹੋਏ ਸਮੂਹ ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਡਾ. ਕਮਲਪ੍ਰੀਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਸਰਕਲ ਵੱਲੋਂ ਕਰਵਾਏ ਗਏ ਨੈਤਿਕ ਇਮਤਿਹਾਨ 2024 ਵਿਚ ਵੱਖ-ਵੱਖ ਸਥਾਨਾਂ ਤੇ ਰਹਿਣ ਵਾਲੇ 60 ਵਿਦਿਆਰਥੀਆਂ ਨੂੰ ਨਗਦ ਇਨਾਮਾਂ ਅਤੇ ਸਨਮਾਨ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਗਮ ਵਿਚ ਮਹਿਮਾਨਾਂ ਤੋਂ ਇਲਾਵਾ ਸ. ਜਸਵੀਰ ਸਿੰਘ ਲੌਂਗੋਵਾਲ, ਸਹਾਇਕ ਇੰਚਾਰਜ਼, ਸਬ-ਆਫਿਸ, ਡਾ. ਗੁਰਜੀਤ ਸਿੰਘ ਗੁਰੂ ਕਾਸ਼ੀ ਯੂਨੀਵਰਸਿਟੀ, ਕੁਲਵੰਤ ਸਿੰਘ, ਭਾਈ ਮਨੀ ਸਿੰਘ ਸੇਵਾ ਸੁਸਾਇਟੀ, ਸੁਖਵਿੰਦਰ ਸਿੰਘ ਭਾਗੀਵਾਂਦਰ, ਮਾਸਟਰ ਰੇਵਤੀ ਪ੍ਰਸਾਦਿ, ਡਾ. ਦਰਸ਼ਨ ਸਿੰਘ ਭੰਮੇ, ਪ੍ਰੋ. ਕਰਮਜੀਤ ਸਿੰਘ, ਪ੍ਰੋ. ਅਮਨਦੀਪ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ ਕਵਿਤਾ ਉਚਾਰਣ ਮੁਕਾਬਲੇ ਵਿਚ ਜੈਵੀਨ ਕੌਰ , ਸ੍ਰੀ ਦਸ਼ਮੇਸ਼ ਪਬ. ਸੀ. ਸੈ. ਸਕੂਲ ਤਲਵੰਡੀ ਸਾਬੋ ਨੇ ਪਹਿਲਾ, ਜੋਤਸਰੂਪ ਕੌਰ ਅਕਾਲ ਅਕੈਡਮੀ, ਦਮਦਮਾ ਸਾਹਿਬ ਨੇ ਦੂਸਰਾ ਅਤੇ ਪ੍ਰਨੀਤ ਕੌਰ ਗੁਰੂ ਗੋਬਿੰਦ ਸਿੰਘ ਪਬ. ਸਕੂਲ ਜੋਗੇਵਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਕੁਇਜ਼ ਮੁਕਾਬਲੇ ਵਿਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੋਗੇਵਾਲਾ ਨੇ ਪਹਿਲਾ ਸਥਾਨ, ਅਨੰਦ ਈਸ਼ਰ ਪਬਲਿਕ ਸਕੂਲ, ਕੋਠੇ ਪੋਨਾ ਨੇ ਦੂਸਰਾ ਸਥਾਨ ਅਤੇ ਗੁਰੂ ਹਰਿਗੋਬਿੰਦ ਪਬਲਿਕ ਸੀ.ਸੈ.ਸਕੂਲ ਲਹਿਰੀ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਮੁਕਾਬਲੇ ਵਿਚ ਰਾਜਦੀਪ ਕੌਰ ਪੈਰਾਡਾਈਜ਼ ਪਬਲਿਕ ਸਕੂਲ ਸੀਂਗੋ ਨੇ ਪਹਿਲਾ, ਇੰਦਰਪ੍ਰੀਤ ਕੌਰ ਅਕਾਲ ਅਕੈਡਮੀ ਦਮਦਮਾ ਸਾਹਿਬ ਨੇ ਦੂਸਰਾ ਸਥਾਨ ਅਤੇ ਬੇਅੰਤ ਕੌਰ, ਸ.ਸੀ.ਸੈ.ਸਕੂਲ ਜਗਾ ਰਾਮ ਤੀਰਥ ਨੇ ਤੀਸਰਾ ਸਥਾਨ ਹਾਸਲ ਕੀਤਾ। ਕਵੀਸ਼ਰੀ ਮੁਕਾਬਲੇ ਵਿਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸ.ਸ.ਸਕੂਲ, ਤਲਵੰਡੀ ਸਾਬੋ ਦੀ ਟੀਮ ਨੇ ਪਹਿਲਾ ਸਥਾਨ, ਅਕਾਲ ਅਕੈਡਮੀ ਤਲਵੰਡੀ ਸਾਬੋ ਦੀ ਟੀਮ ਨੇ ਦੂਸਰਾ ਅਤੇ ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਵਾਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਤਾਰ ਸਜਾਉਣ ਮੁਕਾਬਲਾ ਜੂਨੀਅਰ ਵਿਚ ਸਮਨਦੀਪ ਸਿੰਘ ਸ. ਹਾਈ ਸਕੂਲ ਸੀਂਗੋ ਨੇ ਪਹਿਲਾ ਸਥਾਨ, ਬਲਜਿੰਦਰ ਸਿੰਘ, ਸਰਕਾਰੀ ਹਾਈ ਸਕੂਲ ਲਾਲੇਆਣਾ ਨੇ ਦੂਸਰਾ ਅਤੇ ਤਰਨਪ੍ਰੀਤ ਸਿੰਘ ਐਫ.ਐਸ.ਡੀ ਸੀ.ਸੈ.ਸਕੂਲ, ਜੋਧਪੁਰ ਪਾਖਰ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਤਾਰ ਸਜਾਉਣ ਮੁਕਾਬਲਾ ਸੀਨੀਅਰ ਵਿਚ ਹਰਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਸੀਗੋਂ ਨੇ ਪਹਿਲਾ, ਰਣਵੀਰ ਸਿੰਘ ਪੈਰਾਡਾਈਜ਼ ਪਬਲਿਕ ਸਕੂਲ ਸੀਂਗੋ ਨੇ ਦੂਸਰਾ ਅਤੇ ਮਹਿਕਦੀਪ ਸਿੰਘ ਸਕੂਲ ਆਫ਼ ਐਮੀਨੈਂਸ ਕੋਟਸ਼ਮੀਰ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਤਾਰ ਸਜਾਉਣ ਲੜਕੀਆਂ ਵਿਚ ਗੁਰਪ੍ਰੀਤ ਕੌਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸ. ਸ. ਸਕੂਲ ਤਲਵੰਡੀ ਸਾਬੋ ਨੇ ਪਹਿਲਾ, ਹਰਮਨਪ੍ਰੀਤ ਕੌਰ ਅਕਾਲ ਅਕੈਡਮੀ ਦਮਦਮਾ ਸਾਹਿਬ ਦੂਜਾ ਸਥਾਨ ਅਤੇ ਰਾਜਵੀਰ ਕੌਰ, ਮਾਤਾ ਸਾਹਿਬ ਕੌਰ ਕਾਲਜ਼ੀਏਟ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਤ ਵਿਚ ਮੁੱਖ ਮਹਿਮਾਨ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਪਰਮਿੰਦਰ ਸਿੰਘ ਨੇ ਆਏ ਹੋਏ ਸਮੂਹ ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਪ੍ਰੋ. ਸਰਬਜੀਤ ਕੌਰ, ਡਾ. ਗੁਰਮੇਜ ਸਿੰਘ, ਪ੍ਰੋ. ਕੁਲਵੀਰ ਕੌਰ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਗੋਪਾਲ ਸਿੰਘ, ਗੁਰਜੰਟ ਸਿੰਘ ਨਥੇਹਾ, ਜੁਗਾਦਪ੍ਰੀਤ ਸਿੰਘ, ਅੰਮ੍ਰਿਤਪਾਲ ਮਲਕਾਣਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।