logo

ਜੱਜ ਬਣਨਾ ਚਾਹੁੰਦੀ ਹੈ ਕੋਟਕਪੂਰਾ ਦੀ ਐਡਵੋਕੇਟ ਸ਼ਾਇਨਾ ਕਪੂਰ *ਚੇਅਰਮੈਨ ਬਾਰ ਕੌਂਸਲ ਆਫ ਇੰਡੀਆ ਨੇ ਦਿੱਤਾ ਪ੍ਰੈਕਟਿਸ ਸਰਟੀਫਿਕੇਟ*

ਕੋਟਕਪੂਰਾ ਤੋਂ ਪੱਤਰਕਾਰੀ ਦੇ ਬਾਬਾ ਬੋਹੜ ਸਵਰਗੀ ਸਰਦਾਰੀ ਲਾਲ ਕਪੂਰ ਜੀ ਦੀ ਹੋਣਹਾਰ ਪੋਤਰੀ ਅਤੇ ਸੀ. ਸੀ.ਪੀ. ਨਿਊਜ਼ ਦੇ ਮੁੱਖ ਸੰਪਾਦਕ ਸੁਨੀਲ ਸਿੰਘ ਕਪੂਰ ਦੀ ਪੁੱਤਰੀ ਸ਼ਾਇਨਾ ਕਪੂਰ ਨੇ ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਤੋਂ ਬੀ.ਏ.ਐਲ.ਐਲ.ਬੀ. ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਅਪਲਾਈ ਕੀਤਾ ਅਤੇ ਪੇਪਰ ਦਿੱਤਾ, ਜਿਸ ਤੋਂ ਬਾਅਦ ਬਾਰ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਸ੍ਰੀ ਮੰਨਣ ਕੁਮਾਰ ਮਿਸ਼ਰਾ ਜੀ ਨੇ ਸ਼ਾਇਨਾ ਨੂੰ ਸਰਟੀਫਿਕੇਟ ਆਫ ਪ੍ਰੈਕਟਿਸ ਜਾਰੀ ਕੀਤਾ। ਇਸ ਸਰਟੀਫਿਕੇਟ ਤੋਂ ਬਾਅਦ ਐਡਵੋਕੇਟ ਸ਼ਾਇਨਾ ਕਪੂਰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਪ੍ਰੈਕਟਿਸ ਕਰੇਗੀ ਅਤੇ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖੇਗੀ ।
ਇਸ ਸਬੰਧੀ ਸ਼ਾਇਨਾ ਨੇ ਇੱਕ ਮੁਲਾਕਾਤ ਵਿੱਚ ਦਸਿਆ ਕਿ ਉਹ ਪ੍ਰੈਕਟਿਸ ਦੇ ਨਾਲ-ਨਾਲ ਪੀ.ਸੀ.ਐਸ. ਜੁਡੀਸ਼ਲ ਦੀ ਤਿਆਰੀ ਕਰੇਗੀ ਅਤੇ ਆਪਣੇ ਦਾਦਾ ਸ਼੍ਰੀ ਸਰਦਾਰੀ ਲਾਲ ਕਪੂਰ ਅਤੇ ਮਾਤਾ-ਪਿਤਾ ਦੇ ਸੁਪਨੇ ਨੂੰ ਪੂਰਾ ਕਰਦੀ ਜੱਜ ਬਣਕੇ ਲੋਕਾਂ ਨੂੰ ਇਨਸਾਫ਼ ਦੇਵੇਗੀ।
ਸ਼ਾਇਨਾ ਨੂੰ ਬਾਰ ਕੌਂਸਲ ਆਫ ਇੰਡੀਆ ਵੱਲੋਂ ਪ੍ਰੈਕਟਿਸ ਸਰਟਫਿਕੇਟ ਪ੍ਰਾਪਤ ਹੋਣ ਤੇ ਰੋਮੀ ਕਪੂਰ ਜ਼ਿਲ੍ਹਾ ਇੰਚਾਰਜ ਰੋਜ਼ਾਨਾ ਦੇਸ਼ ਸੇਵਕ, ਡਾਕਟਰ ਮੁਹੰਮਦ ਸਲਮਾਨ ਕਪੂਰ ਮੁੱਖ ਸੰਪਾਦਕ ਕਪੂਰ ਪਤ੍ਰਿੱਕਾ, ਰਿਤਿਸ਼ ਕਪੂਰ, ਹਰਸ਼ਲ ਕਪੂਰ ਲੰਡਨ ਨੇ ਸ਼ੁੱਭਕਾਮਨਾਵਾਂ ਦਿੰਦੇ ਉਸਦੇ ਉਚੇਰੇ ਭਵਿੱਖ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ।

0
0 views