ਬੱਚਿਆਂ ਨੂੰ ਉਤਸਾਹਿਤ ਕਰਦਾ, ਸਿੱਖੀ ਸਪੋਰਟਸ ਐਂਡ ਵੈਲਫੇਅਰ ਕਲੱਬ ਗੁੜ੍ਹੀ ਸੰਘਰ
ਸਿੱਖੀ ਸਪੋਰਟਸ ਐਂਡ ਵੈਲਫੇਅਰ ਕਲੱਬ ਬੱਚਿਆਂ ਨੂੰ ਸਮੇਂ ਸਮੇਂ ਤੇ ਧਾਰਮਿਕ ਗਤੀਵਿਧੀਆਂ ਅਤੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਹੈ। ਬੱਚਿਆਂ ਨੂੰ ਉਹਨਾਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਵਿਦਿਆਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਸਮੇਂ ਸਮੇਂ ਤੇ ਬੱਚਿਆਂ ਦੇ ਮੁਕਾਬਲੇ ਕਰਵਾ ਕੇ ਉਹਨਾਂ ਨੂੰ ਇਨਾਮ ਵੰਡੇ ਜਾਂਦੇ ਹਨ। ਪਿੰਡ ਗੁੜ੍ਹੀ ਸੰਘਰ ਦੇ ਨਗਰ ਨਿਵਾਸੀ ਤੋਂ ਪੁੱਛਿਆ ਗਿਆ ਤਾਂ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਹ ਕਲੱਬ ਜਦੋਂ ਤੋਂ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਬਹੁਤ ਸਾਰੇ ਬੱਚਿਆਂ ਨੂੰ ਅੰਮ੍ਰਿਤ ਛਕਾ ਚੁੱਕਿਆ ਹੈ ,ਬੱਚਿਆ ਨੂੰ ਖੇਡ ਗਤੀਵਿਧੀਆਂ ਵਿੱਚ ਸਟੇਟ ਲੈਵਲ ਤੱਕ ਸਲੈਕਟ ਕਰਵਾ ਚੁੱਕੇ ਹਨ । ਇਹਨਾਂ ਦੇ ਬੱਚੇ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਜਿਸ ਵਿੱਚ ਦਸਤਾਰ ਮੁਕਾਬਲੇ , ਗੱਤਕਾ ਮੁਕਾਬਲੇ ,ਖੇਡ ਮੁਕਾਬਲੇ ਤੇ ਸਕੂਲੀ ਵਿੱਦਿਆ ਲਈ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਮੇਂ ਕਲੱਬ ਮੈਂਬਰ ਮਨਪ੍ਰੀਤ ਸਿੰਘ ,ਗੁਰਤੇਜ ਸਿੰਘ , ਜਸਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਮੌਜੂਦ ਸਨ । ਕਲੱਬ ਵੱਲੋਂ ਸਾਡਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।