ਬਾਲ ਉਡਾਣ ਆਸਟ੍ਰੇਲੀਆ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ
28 ਅਕਤੂਬਰ (ਗਗਨਦੀਪ ਸਿੰਘ) ਧੂਰੀ: ਅਦਾਰਾ ਪੰਜਾਬੀ ਤੇ ਪੰਜਾਬ ਆਸਟ੍ਰੇਲੀਆ ਵੱਲੋਂ ਧੂਰੀ ਸ਼ਹਿਰ ਸਥਾਨ ਨਵਕਿਰਨ ਫਾਊਂਡੇਸ਼ਨ (ਭਾਰਤ ਮਾਡਲ ਸਕੂਲ) ਵਿਖੇ ਪੂਰੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਆਏ ਬਾਲ ਕਲਾਕਾਰਾਂ ਅਤੇ ਉਹਨਾਂ ਦੇ ਪ੍ਰੇਰਣਾਦਾਇਕ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ l
ਬਾਲ ਉਡਾਣ ਆਸਟ੍ਰੇਲੀਆ ਦੇ ਮੁੱਖ ਸੰਪਾਦਕ ਸ. ਅਵਤਾਰ ਸਿੰਘ ਬਾਲੇਵਾਲ ਜੀ ਅਤੇ ਕੁਲਦੀਪ ਸਿੰਘ ਦੀਪ (ਸਾਦਿਕ ਪਬਲੀਕੇਸ਼ਨਜ਼) ਜੀ ਨੇ ਮੰਚ ਸੰਚਾਲਨ ਕਰਦਿਆਂ ਸਮਾਗਮ ਵਿੱਚ ਪਹੁੰਚਣ ਵਾਲੀਆਂ ਸਭ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਸਮਾਗਮ ਦੀ ਸ਼ੁਰੂਆਤ ਬਾਲ ਕਵੀ ਰਜਿੰਦਰ ਸਿੰਘ ਨੇ ਧਾਰਮਿਕ ਗੀਤ ਗਾਇਨ ਕਰਕੇ ਕੀਤੀ ਗਈ l ਬਾਲ ਉਡਾਣ ਆਸਟ੍ਰੇਲੀਆ ਦੇ ਜੱਜ ਸਾਹਿਬਾਨ ਕੁਲਜੀਤ ਕੌਰ ਪਟਿਆਲਾ (ਸਿੱਖਿਆ ਮੁਕਤ ਅਧਿਆਪਕ), ਜੱਸੀ ਧਰੌੜ ਸਾਹਨੇਵਾਲ (ਕਲਮਾਂ ਦੇ ਵਾਰ ਸਾਹਿਤਕ ਮੰਚ), ਸੁਰੇਸ਼ ਜੈਨ (ਰਾਸ਼ਟਰਪਤੀ ਐਵਾਰਡੀ) ਰਣਬੀਰ ਸਿੰਘ ਪ੍ਰਿੰਸ (ਅਧਿਆਪਕ) ਅਤੇ ਬਾਲ ਉਡਾਣ ਆਸਟ੍ਰੇਲੀਆ ਦੇ ਸਰਪ੍ਰਸਤ ਸਾਦਿਕ ਤਖਤੂਪੁਰੀਆ (ਆਸਟ੍ਰੇਲੀਆ) ਜੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਨੂੰ ਸੁਣਦਿਆਂ ਉਹਨਾਂ ਦੀ ਹੌਸ਼ਲਾ ਅਫਜਾਈ ਕੀਤੀ ਅਤੇ ਬੱਚਿਆਂ ਨੂੰ ਕਿਤਾਬਾਂ, ਸਾਹਿਤ, ਮਾਂ-ਬੋਲੀ ਪੰਜਾਬੀ ਆਦਿ ਦਾ ਵਿਦਿਆਰਥੀ ਜੀਵਨ ਵਿੱਚ ਕੀ ਮਹੱਤਵ ਹੈ l ਉਸਦੇ ਲਈ ਜਾਣੂ ਕਰਵਾਇਆ, ਜਿੱਥੇ ਬੱਚਿਆਂ ਨੇ ਆਪਣੀਆ-ਆਪਣੀਆ ਵੰਨਗੀਆਂ ਪੇਸ਼ ਕੀਤੀਆਂ ਓਥੇ ਹੀ ਅਧਿਅਪਕਾਂ ਨੇ ਵੀ ਬੱਚਿਆਂ ਪ੍ਰਤੀ ਆਪਣੀ ਨਿਰਸਵਾਰਥ ਭਾਵਨਾ ਦਾ ਸਬੂਤ ਦਿੱਤਾ ਅਤੇ ਆਪਣੀਆ ਰਚਨਾਵਾਂ ਬੋਲ ਕੇ ਸਮਾਗਮ ਦੀ ਰੌਣਕ ਵਿੱਚ ਹੋਰ ਜ਼ਿਆਦਾ ਵਾਧਾ ਕੀਤਾ l
ਬਾਲ ਉਡਾਣ ਆਸਟ੍ਰੇਲੀਆ ਦੇ ਸਰਪ੍ਰਸਤ ਸ. ਸਾਦਿਕ ਤਖ਼ਤੂਪੁਰੀਆ (ਆਸਟ੍ਰੇਲੀਆ) ਜੀ ਨੇ ਸਮਾਗਮ ਵਿੱਚ ਸ਼ਾਮਲ ਉਹਨਾਂ ਸਭ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਸਮਾਗਮ ਦਾ ਹਿੱਸਾ ਬਣਕੇ ਬੱਚਿਆਂ ਦੇ ਉਤਸਾਹ ਪੈਦਾ ਕੀਤਾ ਅਤੇ ਬਾਲ ਉਡਾਣ ਪਰਿਵਾਰ ਵੱਲੋਂ ਹੋਣ ਜਾ ਰਹੀ ਵਿਸ਼ਵ ਭਰ ਦੇ 200 ਪੰਜਾਬੀ ਬੱਚਿਆਂ ਦੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਲਦੀ ਹੀ ਇਹ ਸਾਂਝੀ ਕਿਤਾਬ ਨਿਰਸਵਾਰਥ ਕਰਾਂਗੇ ਅਤੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ l
ਬਲਾਕ ਨੋਡਲ ਅਫ਼ਸਰ ਮਾਲੇਰਕੋਟਲਾ- 2 ਜਨਾਬ ਮੁਹੰਮਦ ਅਸਗਰ ਤੇ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਡਾ. ਬਲਵੰਤ ਸਿੰਘ ਜੀ ਨੇ ਬੱਚਿਆਂ ਦੇ ਇਸ ਸਮਾਗਮ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ।
ਸਮਾਗਮ ਦੇ ਅਖੀਰ ਵਿੱਚ ਸੁਰੇਸ਼ ਜੈਨ (ਰਾਸ਼ਟਰਪਤੀ ਐਵਾਰਡ) ਜੀ ਨੇ ਬੱਚਿਆਂ ਨੂੰ ਕਵਿਤਾ ਸੁਣਾ ਉਤਸਾਹਿਤ ਕੀਤਾ ਅਤੇ ਇਸ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਸਨਮਾਨਿਤ ਰਸਮਾਂ ਤੋਂ ਬਾਅਦ ਸ. ਅਵਤਾਰ ਸਿੰਘ ਬਾਲੇਵਾਲ ਜੀ ਨੇ ਸਭ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਧੰਨਵਾਦ ਕੀਤਾ ਅਤੇ ਇਸ ਸਮਾਗਮ ਵਿੱਚ ਅਹਿਮ ਯੋਗਦਾਨ ਜੱਸੀ ਧਰੌੜ ਸਾਹਨੇਵਾਲ ਸਰਪ੍ਰਸਤ ਕਲਮਾਂ ਦੇ ਵਾਰ ਸਾਹਿਤਕ ਮੰਚ ਜੀ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਮਾਪਤੀ ਕੀਤੀ l