logo

ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਪਿੰਡ ਵਿੱਚ ਸ਼ਾਂਤਮਈ ਮਾਹੌਲ ਕਾਇਮ ਰੱਖਿਆ ਜਾਵੇ ਤਾਂ ਜੋ ਪਿੰਡ ਦਾ ਪੂਰਨ ਵਿਕਾਸ ਹੋ ਸਕੇ ਸੰਭਵ-ਸਰਪੰਚ ਤੀਰਥ ਕਾਲਾ

ਮੋਗਾ,23 ਅਕਤੂਬਰ 24(ਜਿਲਾ ਇੰਚਾਰਜ ਸ਼ਾਲੀਨ ਸ਼ਰਮਾ)-ਜ਼ਿਲੇ ਦੇ ਪਿੰਡ ਸਿੰਘਾਂਵਾਲਾ ਦੇ ਨਵ-ਨਿਯੁਕਤ ਸਰਪੰਚ ਤੀਰਥ ਸਿੰਘ ਕਾਲਾ ਦਾ ਅੱਜ ਪਿੰਡ ਧੱਲਾ ਪੱਤੀ ਨਿਵਾਸੀਆਂ ਵੱਲੋਂ ਇੱਕ ਇਕੱਠ ਦੌਰਾਨ ਸਵਾਗਤ ਕੀਤਾ ਗਿਆ ਅਤੇ ਓਹਨਾਂ ਨੂੰ ਵਧਾਈ ਦਿੱਤੀ ਗਈ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ। ਇਸ ਮੌਕੇ ਸਮੂਹ ਨਵ-ਨਿਯੁਕਤ ਪੰਚਾਇਤ ਮੈਂਬਰਾਂ ਤੋਂ ਇਲਾਵਾ ਡਾ. ਸੰਦੀਪ ਸ਼ਰਮਾ (ਸੀਨੀਅਰ ਪੱਤਰਕਾਰ ਜਗਬਾਣੀ),ਗੁਰਚਰਨ ਸਿੰਘ (ਪ੍ਰਧਾਨ) ਉਚੇਚੇ ਤੋਰ ਤੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਹਾਜ਼ਰ ਸਨ। ਇਹ ਸਮਾਗਮ ਧੱਲਾ ਪੱਤੀ ਦੇ ਵਸਨੀਕ ਇਕਬਾਲ ਸਿੰਘ ਸੋਨੀ ਦੇ ਘਰ ਹੋਇਆ। ਇਸ ਦੌਰਾਨ ਲੋਕਾਂ ਨੇ ਸਰਪੰਚ ਤੀਰਥ ਸਿੰਘ ਕਾਲਾ ਤੋਂ ਆਪਣੇ ਇਲਾਕੇ ਵਿੱਚ ਲੋੜ ਅਨੁਸਾਰ ਵਿਕਾਸ ਦੀ ਆਸ ਪ੍ਰਗਟਾਈ। ਸਰਪੰਚ ਤੀਰਥ ਸਿੰਘ ਕਾਲਾ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਪਹਿਲਾਂ ਦੀ ਤਰਾਂ ਹੀ ਪਿੰਡ ਦਾ ਪੂਰਨ ਵਿਕਾਸ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਿੱਚ ਸ਼ਾਂਤੀ ਵਾਲਾ ਮਾਹੌਲ ਬਣਾਉਣ ਅਤੇ ਲੜਾਈ ਝਗੜੇ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਮਾਹੌਲ ਸ਼ਾਂਤਮਈ ਰਹੇਗਾ ਤਾਂ ਉਹ ਵਿਕਾਸ ਕਾਰਜਾਂ ਵੱਲ ਪੂਰਾ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਉਹ ਸਮੂਹ ਪੰਚਾਇਤ ਮੈਂਬਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਇਕਬਾਲ ਸਿੰਘ ਸੋਨੀ, ਜਸਵਿੰਦਰ ਸਿੰਘ, ਬਲਵੀਰ ਸਿੰਘ (ਡੀ.ਐਚ.), ਗੁਰਪ੍ਰੀਤ ਸਿੰਘ (ਬਲਾਕ ਸੰਮਤੀ ਮੈਂਬਰ), ਬਲਜੀਤ ਸਿੰਘ, ਸੁੱਖਾ ਸਿੰਘ, ਕਾਲਾ ਸਿੰਘ, ਗਜ ਸਿੰਘ (ਪੰਚ), ਅਵਤਾਰ ਸਿੰਘ ਬਰਾੜ ਮਈਆਵਾਲਾ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

5
2223 views