logo

ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ ਵਿਖੇ ਮਾਪੇ ਅਧਿਆਪਕ ਮਿਲਣੀ,ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ

ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਲਲਿਤਾ ਅਰੋੜਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਧੀਰਜ ਵਿਸ਼ਿਸ਼ਟ ਜੀ ਦੀ ਰਹਿਨੁਮਾਈ ਵਿੱਚ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ ਵਿਖੇ ਅੱਜ ਮਿਤੀ 22 ਅਕਤੂਬਰ 2024 ਨੂੰ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨਰਸਰੀ ਤੋਂ ਦਸਵੀਂ ਦੇ ਵਿੱਦਿਆਰਥੀਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਸਕੂਲ ਦੇ ਹੈੱਡਮਾਸਟਰ ਸ਼੍ਰੀ ਰਾਮ ਭਜਨ ਚੌਧਰੀ ਜੀ ਦੀ ਅਗਵਾਈ ਅਧੀਨ ਸਮੂਹ ਸਟਾਫ਼ ਦੁਆਰਾ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਮਾਪਿਆਂ ਨੇ ਵਿੱਦਿਆਰਥੀਆਂ ਦਾ ਨਤੀਜਾ ਦੇਖਦਿਆਂ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਹਰੇਕ ਜਮਾਤ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿੱਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ। ਮਾਪਿਆਂ ਤੋਂ ਇਸ ਮਿਲਣੀ ਅਤੇ ਸਕੂਲ ਦੀਆਂ ਗਤੀਵਿਧੀਆਂ ਸਬੰਧੀ ਫੀਡਬੈਕ ਅਤੇ ਸੁਝਾਅ ਪ੍ਰਾਪਤ ਕੀਤੇ ਗਏ । ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਨੀਰਜਾ ਰਾਣੀ, ਉਪ ਪ੍ਰਧਾਨ ਸ਼੍ਰੀ ਅਮਿਤ ਕੁਮਾਰ, ਮੈਂਬਰ ਸ਼੍ਰੀ ਅਜੈ ਕੁਮਾਰ, ਸ਼੍ਰੀਮਤੀ ਮੀਨੂ , ਸ਼੍ਰੀਮਤੀ ਪੂਜਾ ਦੇਵੀ ਅਤੇ ਸ਼੍ਰੀ ਜੋਗਿੰਦਰ ਤਿਵਾਰੀ ਜੀ ਵੀ ਮੌਜੂਦ ਸਨ। ਮਿਲਣੀ ਦੌਰਾਨ ਸੀ. ਐਚ. ਟੀ. ਸ਼੍ਰੀਮਤੀ ਰੰਜਨਾ ਦੇਵੀ ਜੀ ਅਤੇ ਸੀ. ਆਰ. ਸੀ. ਸ਼੍ਰੀ ਸੱਤ ਪ੍ਰਕਾਸ਼ ਜੀ ਦੁਆਰਾ ਸਕੂਲ ਦਾ ਦੌਰਾ ਕੀਤਾ ਗਿਆ।

18
869 views