ਡਾਕਟਰ ਗੁਰਦੀਪ ਕੌਰ ਖਨੌੜਾ ਨੇ ਪਿੰਡ ਖਨੌੜਾ ਤੋ ਸਰਪੰਚੀ ਵਿੱਚ ਕੀਤੀ ਇਤਹਾਸਿਕ ਜਿੱਤ
ਪਿੰਡ ਖਨੌੜਾ ਤੋ 45 ਸਾਲ (ਵੱਖ ਵੱਖ ਟਰਮਾਂ) ਵਿੱਚ ਨੁਮਾਦਿੰਗੀ ਕਰ ਰਹੇ ਖਨੌੜਾ ਪਰਿਵਾਰ ਦੇ ਡਾਕਟਰ ਗੁਰਦੀਪ ਕੌਰ ਖਨੌੜਾ ਤੀਜੀ ਵਾਰ ਲਗਾਤਾਰ ਸਰਪੰਚ ਬਣੇ ਪਹਿਲਾ ਦੋ ਵਾਰ ਪਿੰਡ ਦੀ ਸਹਿਮਤੀ ਤੇ ਇਸ ਵਾਰ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਹਰਾ ਕਿ ਸਰਪੰਚ ਬਣੇ ਤੇ ਨਾਲ ਸਾਰੇ ਪੰਚ ਵੀ ਜਿੱਤੇ ਵਿਰੋਧੀਆ ਦਾ ਕੋਈ ਵੀ ਪੰਚ ਨਾ ਬਣ ਸਕਿਆ ਸਾਰਿਆਂ ਨੇ ਵਿਰੋਧੀਆਂ ਨੂੰ ਹਰਾ ਕਿ ਵੱਡੀ ਜਿੱਤ ਦਰਜ ਕੀਤੀ। ਇਸ ਤੇ ਬੋਲਦਿਆਂ ਮਹੰਤ ਹਰਵਿੰਦਰ ਸਿੰਘ ਖਨੌੜਾ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਪਟਿਆਲਾ , ਸਾ ਚੇਅਰਮੈਨ ਟਿਊਵੈੱਲ ਕਾਰਪੌਰੇਸ਼ਨ ਪੰਜਾਬ ਨੇ ਦੱਸਿਆ ਕਿ ਪਿੰਡ ਖਨੌੜਾ ਦੇ ਨਿਵਾਸੀਆ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ ਕਿ ਸਾਡੇ ਪਰਿਵਾਰ ਨੂੰ 50 ਵੇਂ ਸਾਲ ਹਾਫ ਸੈਂਚਰੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਅਸੀ ਉਹਨਾਂ ਦੀਆਂ ਸਾਰੀਆ ਉਮੀਦਾ ਤੇ ਖਰੇ ਉਤਰਾ ਗੇ ਤੇ ਪਿੰਡ ਖਨੌੜਾ ਨੂੰ ਪਹਿਲਾ ਵਾਂਗ ਹੋਰ ਤਰੱਕੀ ਦੇ ਰਾਹ ਤੇ ਲੈਕੇ ਜਾਵਾਗੇ।