
1158 ਭਰਤੀ ਪੂਰੀ ਨਾ ਹੋਣ ਕਾਰਨ ਬਲਵਿੰਦਰ ਕੌਰ ਨੇ ਦਿੱਤੀ ਜਾਨ
ਸਾਰੀਆਂ ਸਰਕਾਰਾਂ ਦਾ ਕਿਰਦਾਰ ਇੱਕੋ ਜਿਹਾ ਹੁੰਦਾ ਹੈ। ਇਹ ਸਾਡੀ ਜਨਤਾ ਦੀ ਹੀ ਮੂਰਖਤਾ ਹੁੰਦੀ ਹੈ ਜੋ ਅਸੀਂ ਹਰ ਵਾਰ ਨਵੀਂ ਸਰਕਾਰ ਕੋਲ਼ੋਂ ਆਸਾਂ ਲਾ ਲੈਂਦੇ ਹਾਂ।
ਮੌਜੂਦਾ ਸਮੇਂ ਪੰਜਾਬ ਚ "ਆਮ ਆਦਮੀ" ਦੇ ਨਾਂ 'ਤੇ ਬਣੀ ਭਗਵੰਤ ਮਾਨ ਸਰਕਾਰ ਦਾ ਚਿਹਰਾ -ਮੋਹਰਾ ਵੀ ਪਹਿਲੀਆਂ ਸਰਕਾਰਾਂ ਵਾਲ਼ਾ "ਲੋਕ-ਦੋਖੀ" ਹੀ ਹੈ। ਹਾਂ, ਇਹ ਪਾਰਟੀ ਸੱਤਾ ਚ ਜ਼ਰੂਰ "ਲੋਕ-ਪੱਖੀ" ਮਖੌਟਾ ਪਾ ਕੇ ਆਈ ਸੀ। ਪਰ ਢਾਈ ਸਾਲ ਚ ਹੀ ਇਹਦਾ ਮਖੌਟਾ ਲਹਿ ਗਿਆ।
ਭਗਵੰਤ ਮਾਨ ਸਰਕਾਰ ਨੇ ਵੀ ਸੋਹਣੇ ਪੰਜਾਬ ਨੂੰ ਬਚਾਉਣ ਦਾ ਕੋਈ ਹੀਲਾ-ਵਸੀਲਾ ਨਹੀਂ ਕੀਤਾ। ਗੱਲਾਂ ਦਾ ਕੜਾਹ ਰੱਜ ਕੇ ਬਣਾਇਆ ਅਤੇ ਵਰਤਾਇਆ ਹੈ। "ਫਲੈਕਸ ਮੈਨ" ਨੇ ਰੁੱਖ ਨਹੀਂ ਲਾਏ, ਰੁੱਖ ਲਗਾਉਣ ਦੇ ਪ੍ਰਚਾਰ ਹਿੱਤ ਬੱਸ ਰੁੱਖਾਂ ਦੀਆਂ ਫਲੈਕਸਾਂ ਹੀ ਲਾਈਆਂ ਨੇ।
ਸੋਹਣੇ ਪੰਜਾਬ ਨੂੰ ਬੱਸ ਇੱਕੋ ਸ਼ੈ ਹੀ ਬਚਾ ਸਕਦੀ ਹੈ ਉਹ ਹੈ "ਸੁਚੱਜੇ ਢੰਗ ਨਾਲ਼ ਸਿੱਖਿਆ ਦਾ ਪ੍ਰਸਾਰ".
ਨਹੀਂ ਤਾਂ ਬਾਕੀ ਸਭ ਗੱਲਾਂ ਨੇ।
ਤੁਸੀਂ ਗੱਲਾਂ ਮਾਰ ਕੇ ਬਾਹਰ ਵੱਲ ਨੂੰ ਪਲਾਇਨ ਕਰ ਰਹੀ ਨੌਜਵਾਨੀ ਨੂੰ ਨਹੀਂ ਰੋਕ ਸਕਦੇ...
ਤੁਸੀ ਗੱਲਾਂ ਨਾਲ਼ ਏਥੇ ਰਹਿ ਗਏ, ਪਰ ਨਸ਼ਿਆਂ ਚ ਗਲਤਾਨ, ਨੌਜਵਾਨ ਪੀੜ੍ਹੀ ਨੂੰ ਕੁਰਾਹੇ ਜਾਣ ਤੋਂ ਨਹੀਂ ਰੋਕ ਸਕਦੇ...
ਤੁਸੀਂ ਗੱਲੀਂ-ਬਾਤੀਂ ਨਿਘਾਰ ਵੱਲ ਜਾ ਰਹੇ ਪੰਜਾਬ ਨੂੰ ਉਚਾਈ ਵੱਲ ਨਹੀਂ ਲਿਜਾ ਸਕਦੇ....
ਜੇ ਸੋਹਣੇ ਪੰਜਾਬ ਨੂੰ ਬਚਾਉਣਾ ਹੈ ਤਾਂ ਜੜ੍ਹਾਂ ਤੋਂ ਕੱਮ/ਕੰਮ ਸ਼ੁਰੂ ਕਰਨਾ ਪਵੇਗਾ।
ਪਿਛਲੇ ਦਿਨੀਂ ਸੁਣਿਆ ਸੁਮੀਤ ਸ਼ੰਮੀ ਵੀ ਪਰਿਵਾਰ ਸਮੇਤ ਬਾਹਰਲੇ ਦੇਸ਼ ਵੱਲ ਪਲਾਇਨ ਕਰ ਗਿਆ (ਸ਼ੰਮੀ ਵਧੀਆ ਅਧਿਆਪਕ ਸੀ, ਜੋਸ਼ ਨਾਲ਼ ਭਰਿਆ ਨੌਜਵਾਨ ਸੀ, AISF ਪਾਰਟੀ ਦਾ ਵੱਡਾ ਕਾਰਕੁਨ ਸੀ, ਜੇ ਉਸ ਨੂੰ ਵੀ ਅਜਿਹਾ ਕਦਮ ਚੁੱਕਣਾ ਪਿਆ, ਤਾਂ ਸੋਚਣਾ ਬਣਦਾ ਹੈ ਕਿ ਪੰਜਾਬ ਨੂੰ ਕੌਣ ਬਚਾਵੇਗਾ।)
ਅੱਜ ਦੇ ਦਿਨ 1158 ਸਹਾਇਕ ਪ੍ਰੋ. ਅਤੇ ਲਾਇਬ੍ਰੇਰੀਅਨ 1158 ਭਰਤੀ ਵਿੱਚੋਂ ਇੱਕ ਸਾਥੀ ਬਲਵਿੰਦਰ ਕੌਰ ਨੇ, ਮੌਜੂਦਾ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਹਤਾਸ਼, ਨਿਰਾਸ਼ ਹੋ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਸੀ। ਸਾਡੇ ਲਈ, ਪਰਿਵਾਰ ਲਈ ਇਹ ਨਾ ਪੂਰਾ ਹੋਣ ਵਾਲ਼ਾ ਘਾਟਾ ਹੈ।
ਆਪਣੇ suicide note ਚ ਬਲਵਿੰਦਰ ਕੌਰ ਨੇ ਸਾਫ ਲਿਖਿਆ ਸੀ ਕਿ "1158 ਭਰਤੀ ਪੂਰੀ ਨਾ ਹੋਣ ਕਾਰਨ ਮੈਂ ਆਪਣੀ ਜਾਨ ਦੇ ਰਹੀ ਆਂ, ਇਹ ਭਰਤੀ ਪੂਰੀ ਕਰੋ ਤਾਂ ਕਿ ਕੋਈ ਹੋਰ ਵੀ ਮੇਰੇ ਵਾਂਙ ਨਿਰਾਸ਼ ਹਤਾਸ਼ ਹੋ ਕੇ ਅਜਿਹਾ ਕਦਮ ਨਾ ਚੁੱਕੇ।" (1158 ਭਰਤੀ ਅਜੇ ਵੀ ਪੂਰ ਨਹੀਂ ਚੜ੍ਹੀ)
ਭਗਵੰਤ ਮਾਨ ਸਰਕਾਰ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਸੀ।
ਅੱਜ ਦੇ ਦਿਨ ਮੈਂ ਸਾਡੇ ਵਿਦਾ ਹੋ ਗਏ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ, ਪੰਜਾਬ ਸਰਕਾਰ ਸਮੇਤ ਹਰੇਕ ਉਸ ਸਰਕਾਰ ਨੂੰ ਲਾਹਨਤ ਭੇਜਦਾ ਹਾਂ, ਜਿਹਨਾਂ ਲਈ ਲੋਕ ਹਿਤਾਂ ਦੀ ਬਜਾਏ ਨਿੱਜੀ ਹਿਤ ਜ਼ਿਆਦਾ ਮਾਇਨੇ ਰੱਖਦੇ ਹਨ।
- harjeet singh moga