ਪਿੰਡ ਤੋਲਾਵਾਲ ਚ ਵਾਲੀਬਾਲ ਗ੍ਰਾਉੰਡ ਤੇ ਸ਼ੈੱਡ ਬਣੇ ਨਵੀਂ ਤਕਨੀਕ ਨਾਲ ਜੋ ਦਿਖਾਈ ਨਹੀਂ ਦਿੰਦੇ
ਮਿਤੀ 21/10/24(ਜਸਪਾਲ ਫੌਜੀ ਤੋਲਾਵਾਲੀਆ) ਪਿੰਡ ਤੋਲਾਵਾਲ ਦੀ ਸਾਬਕਾ ਪੰਚਾਇਤ ਵੱਲੋਂ ਨਵੀਂ ਤਕਨੀਕ ਨਾਲ ਬਣਾਏ ਗਏ ਵਾਲੀਬਾਲ ਗ੍ਰਾਉੰਡ ਤੇ ਸਤੌਜ ਦੇ ਰਸ਼ਤੇ ਤੇ ਭੰਗੂਆਂ ਦੇ ਖੇਤ ਲਾਗੇ ਲੰਗਰ ਲਈ ਇੱਕ ਇਹੋ ਜਾ ਸ਼ੈੱਡ ਤਿਆਰ ਕੀਤਾ ਹੈ, ਜੋ ਦਿਖਾਈ ਹੀ ਨਹੀਂ ਦਿੰਦਾ I ਪਤਾ ਨਹੀਂ ਕਿਹੜੀ ਟੈਕਨੋਲਜੀ ਵਰਤੀ ਗਈ ਹੈ, ਕਿ ਇਹ ਦੋਨੋ ਚੀਜਾਂ ਦੇ ਲਈ ਸਰਕਾਰ ਦੇ ਖਜਾਨੇ ਚੋਂ ਪੈਸੇ ਆਏ ਤੇ ਕਾਗਜਾਂ ਚ ਵੀ ਬਣੇ ਆ, ਪਰ ਪਿੰਡ ਵਾਸੀਆਂ ਨੂੰ ਪਰਮਾਤਮਾ ਨੇ ਉਹ ਨਜ਼ਰ ਹੀ ਨਹੀਂ ਦਿੱਤੀ ਜਿਸ ਨਾਲ ਇਹ ਦੋਨੋ ਚੀਜਾਂ ਦਿਖਾਈ ਦੇ ਸਕਣ I ਪਿੰਡ ਵਾਸੀਆਂ ਦੀ ਅਪੀਲ ਆ ਕਿ ਮਾਨ ਸਰਕਾਰ ਸਾਰੇ ਪਿੰਡ ਵਾਸੀਆਂ ਦਾ ਮੁਫ਼ਤ ਦੇ ਵਿੱਚ ਇਲਾਜ ਕਰਵਾਵੇ ਤਾਂ ਜੋ ਸਾਰਾ ਪਿੰਡ ਅਦ੍ਰਰਿਸ਼ ਚੀਜਾਂ ਦਿਖਾਈ ਦੇ ਸਕਣ I