ਨਵਾਂ ਜ਼ਮਾਨਾ ਆਇਆ ਏ
(1) ਮਿੱਤਰ ਰਿਸ਼ਤੇਦਾਰ ਸ਼ਰੀਕਾ ਕੱਲ੍ਹ ਸਭ ਇਕੱਠੇ ਬਹਿੰਦੇ ਸੀ ਦੂਜੇ ਦਾ ਦੁਖ ਆਪਣਾ ਸਮਝਕੇ ਖਿੜੇ ਮੱਥੇ ਹੱਸ ਸਹਿੰਦੇ ਸੀ ਹੁਣ ਭਾਈਆਂ ਵਿੱਚ ਸੋਟਾ ਖੜਕੇ ਹਰ ਬੰਦਾ ਘਬਰਾਇਆ ਏ ਹੁਣ ਨਵਾਂ ਜ਼ਮਾਨਾ ਆਇਆ ਏ ਨਵਾਂ ............................(2) ਹਰ ਦਫ਼ਤਰ ਵਿੱਚ ਰਿਸ਼ਵਤਖੋਰੀ ਮੂੰਹ ਮੰਗੀ ਰਿਸ਼ਵਤ ਲੈਂਦੇ ਚੋਰਾਂ ਨਾਲ ਜਦ ਚੋਰ ਮਿਲ ਜਾਵੇ ਨੇੜੇ ਢੁੱਕ ਢੁੱਕ ਬਹਿੰਦੇ ਜੋ ਇਸਤੋਂ ਕੰਨੀ ਕਤਰਾਵੇ ਜਾਂਦਾ ਕੰਮ ਲਮਕਾਇਆ ਏ ਹੁਣ ਨਵਾਂ ਜ਼ਮਾਨਾ ਆਇਆ ਏ ਨਵਾਂ ਜ਼ਮਾਨਾ ..................(3) ਕੁਰਸੀਆਂ ਖਾਤਰ ਲੀਡਰ ਲੜਦੇ ਹਰ ਇਕ ਕੁਰਸੀ ਚਾਹਵੇ ਉਸ ਦੇਸ਼ ਨੇ ਕੀ ਹੋਣਾ ਉੱਚਾ ਜਦ ਵਾੜ ਖੇਤ ਨੂੰ ਖਾਵੇ ਭੁੱਖਾ ਰੋਟੀ ਰੋਟੀ ਕਰਦਾ ਰੱਜਿਆ ਮਾਇਆ ਮਾਇਆ ਏ ਹੁਣ ਨਵਾਂ ਜ਼ਮਾਨਾ ............ ਨਵਾਂ ..........................(4) ਧਰਮਾਂ ਦੇ ਨਾਵਾਂ ਉੱਤੇ ਲੋਕੀਂ ਜਾਂਦੇ ਪਾੜੇ ਪੁੱਤ ਗੱਭਰੂ ਮਾਵਾਂ ਦੇ ਜਾਂਦੇ ਦਿਨ ਦਿਹਾੜੇ ਮਾਰੇ ਕਈ ਨਿਰਦੋਸ਼ੇ ਲੋਕਾਂ ਨੂੰ ਜਾਂਦਾ ਐਵੇਂ ਧਮਕਾਇਆ ਏ ਹੁਣ ਨਵਾਂ ਜ਼ਮਾਨਾ ......... ਨਵਾਂ ਜ਼ਮਾਨਾ ...............(5) ਇਕ ਖੂਨ ਤੇ ਇਕ ਹੀ ਧਰਤੀ ਇਕ ਹੀ ਖਾਣਾ ਪੀਣਾ ਕਿਉਂ ਸਰਮਾਏਦਾਰੀ ਯੁੱਗ ਵਿੱਚ ਔਖਾ ਹੋ ਗਿਆ ਜੀਣਾ ਗੁਰਮੀਤ ਬਰਸਾਲਾਂ ਵਾਲੇ ਨੇ ਹੈ ਸੱਚ ਆਖ ਸੁਣਾਇਆ ਏ ਹੁਣ ਨਵਾਂ ਜ਼ਮਾਨਾ .......... ਨਵਾਂ ਜ਼ਮਾਨਾ ................ ਨੇੜੇ ਗਰਚਾ ਕਰਿਆਨਾ ਸਟੋਰ , ਸਲੇਮਪੁਰਾ (ਸਿੱਧਵਾਂ ਬੇਟ) ਸੰਪਰਕ ਨੰਬਰ : (88727-00367)