ਆਰ ਟੀ ਓ ਦਫਤਰ ਫ਼ਿਰੋਜ਼ਪੁਰ ਵਿੱਚ ਤਾਇਨਾਤ ਕਰਮਚਾਰੀ ਵੱਲੋਂ ਹੁਕਮਾਂ ਦੀ ਪਾਲਣਾ ਨਾ ਕਰਨ ਬਾਰੇ।
ਆਰ ਟੀ ਓ ਦਫਤਰ ਫ਼ਿਰੋਜ਼ਪੁਰ ਵਿੱਚ ਤਾਇਨਾਤ ਕਰਮਚਾਰੀ ਵੱਲੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਉਲਟਾ ਸਾਰੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ (ਕਰਜ਼ਾ cancelled) ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਕੱਤ ਅਧਿਕਾਰੀ ਵਾਹਨ 4.0 ਦੇ ਸਾਫਟਵੇਅਰ ਨਾਲ ਛੇੜਛਾੜ ਕਰਕੇ ( edit) ਕਰਜ਼ਾ ਖਾਰਜ ਕਰਨ ਦੀਆਂ ਸਰਕਾਰੀ ਫੀਸਾਂ ਨੂੰ ਉਕਤ ਅਥਾਰਟੀ ਵਿੱਚ ਕਟਵਾ ਰਿਹਾ ਹੈ। ਜੋਕਿ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਪੱਤਰ ਨੰਬਰ ਸਟਕ-ਪੀ ਪੀ-21/177-277 ਮਿਤੀ 4-1-2022 ਅਨੁਸਾਰ ਕਿਸੇ ਵੀ ਵਹੀਕਲ ਦੀ ਰਜਿਸਟ੍ਰੇਸ਼ਨ ਤੇ ਇੰਦਰਾਜ਼ ਕੀਤਾ ਗਿਆ ਕਰਜ਼ਾ ਉਕਤ ਅਥਾਰਟੀ ਵੱਲੋਂ ਹੀ ਖਾਰਜ ਕੀਤਾ ਜਾਵੇ।ਪਰ ਫ਼ਿਰੋਜ਼ਪੁਰ ਅਥਾਰਟੀ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਕੀਤੇ ਬਿਨਾਂ ਹੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪਰ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਉਕਤ ਅਥਾਰਟੀ ਦੇ ਸੰਬੰਧਤ ਕਲਰਕ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।ਇਸ ਬਾਬਤ ਟਰਾਂਸਪੋਰਟ ਕਮਿਸ਼ਨਰ ਨੂੰ ਉਚੇਚਾ ਧਿਆਨ ਦੇਣਾ ਦੀ ਲੋੜ ਹੈ।