ਗੈਸਟਰੋ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਨਵੀਂ ਉਮਰ ਦੇ ਬੱਚਿਆਂ ਨੂੰ ਦਾਖਲ ਕਰਵਾਇਆ ਗਿਆ
*ਦੋਸਤੋ ਬੇਨਤੀ ਹੈ ਇਹ ਪੋਸਟ ਧਿਆਨ ਨਾਲ ਪੜ੍ਹੋ। ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਗੈਸਟਰੋ ਵਿਭਾਗ ਵਿਚ ਇੱਕ ਵੱਡਾ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ, ਇਨ੍ਹਾਂ ਦਿਨਾਂ ਵਿੱਚ। ਇਸ ਗੈਸਟਰੋ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਨਵੀਂ ਉਮਰ ਦੇ ਬੱਚਿਆਂ ਨੂੰ ਦਾਖਲ ਹੁੰਦਿਆਂ ਦੇਖਿਆ ਹੈ। ਜਿਨ੍ਹਾਂ ਵਿਚ ਸਭਨਾਂ ਨੂੰ ਪੀਲੀਏ ਦੀ ਲਪੇਟ ਵਿੱਚ ਆਉਣ ਕਾਰਨ ਦਾਖਲ ਕਰਵਾਇਆ ਗਿਆ। ਜਿਨ੍ਹਾਂ ਵਿੱਚ ਬਹੁਤ ਬੱਚੇ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਡਾਕਟਰਾਂ ਦੇ ਦੱਸਣ ਅਤੇ ਮਾਪਿਆਂ ਦੇ ਦੱਸਣ ਅਨੁਸਾਰ ਕਿਸੇ ਨੇ ਬਰਗਰ,ਪੀਜ਼ੇ ਤੇ ਕਿਸੇ ਨੇ ਮੋਮੋਜ਼, ਕੁਲਚੇ ਜਾਂ ਫੇਰ ਇੱਦਾਂ ਦਾ ਹੀ ਗਲੀਆਂ ਮੁਹੱਲਿਆਂ ਵਿਚੋਂ ਮਿਲਣ ਵਾਲਾ ਫਾਸਟ ਫੂਡ ਖਾਧਾ ਸੀ ਅਤੇ ਪੀਲੀਏ ਦੀ ਲਪੇਟ ਵਿੱਚ ਆ ਗਏ। ਕਰੀਬ ਕਰੀਬ ਹਰ ਕੋਈ ਕਿਸੇ ਦਾ ਡਾਇਲਸਿਸ ਕੀਤਾ ਜਾ ਰਿਹਾ ਹੈ ਉਹ ਵੀ ਅੱਸੀ ਤੋ ਸੌ ਘੰਟੇ ਲਗਾਤਾਰ। ਪਿਛਲੀ ਰਾਤ ਨਕੋਦਰ ਦੇ ਨੇੜੇ ਤੇੜੇ ਤੋਂ ਇੱਕ ਉੰਨੀ ਸਾਲਾਂ ਦਾ ਮੁੰਡਾ ਰਾਤ ਨੂੰ ਦਸ ਵਜੇ ਦਾਖਲ ਕਰਵਾਇਆ ਸੀ ਜਿਸ ਨੂੰ ਪੀਲੀਆ ਹੀ ਹੈ। ਮਾਪੇ ਵਿਲਕਦੇ ਵੇਖੇ, ਪੈਸਾ ਚੁੱਕੀ ਭੱਜ ਰਹੇ ਹਨ, ਪਰ ਡਾਕਟਰਾਂ ਨੇ ਲਗਭਗ ਨਾਂਹ ਕਰ ਦਿੱਤੀ। ਦੁੱਖ ਦੇਖਿਆ ਨਹੀਂ ਜਾ ਰਿਹਾ।**ਸੋ ਮੇਰੀ ਬੇਨਤੀ ਇਹ ਹੈ ਕਿ ਆਪ ਜੀ ਅਪਣੇ ਅਪਣੇ ਘਰਾਂ, ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਜਿਵੇਂ ਮਰਜ਼ੀ ਕਹੋ ਕਿ ਆਪਣੇ ਬੱਚਿਆਂ ਨੂੰ ਇਨ੍ਹਾਂ ਗੰਦਗੀ ਭਰੀਆਂ ਹੋਈਆਂ ਮੋਮੋਜ਼, ਕੁਲਚੇ,ਬਰਗਰ ਪੀਜ਼ੇ ਤੇ ਹੋਰ ਬਜ਼ਾਰੂ ਖਾਣ ਵਾਲੀਆਂ ਚੀਜ਼ਾਂ ਤੋਂ ਰੋਕੋ ਜਿਵੇਂ ਮਰਜ਼ੀ ਚਾਹੇ ਸਖ਼ਤੀ ਕਰਨੀ ਪੈਂਦੀ ਹੈ ਤਾਂ ਕਰੋ। ਵੀਰੋ ਬਾਅਦ ਵਿੱਚ ਪਿੱਟਣ ਨਾਲੋਂ ਪਹਿਲਾਂ ਹੀ ਸੰਭਲ ਜਾਓ।*