logo

ਅਲਾਵਲਪੁਰ ਵਿਖੇ ਆਦਮਪੁਰ ਦੇ 32 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਸਬੰਧੀ ਨਾਮਜਦਗੀਆਂ ਦੀ ਜਾਂਚ ਮੁਕੰਮਲ ਕੀਤੀ ਗਈ

*** ਪੰਚ 449 , ਸਰਪੰਚ 115 ਉਮੀਦਵਾਰਾਂ ਦੀਆਂ ਨਾਮਜਦਗੀਆਂ ਦਰੁਸਤ ਪਾਈਆਂ ਗਈਆਂ

*** ਨਾਮਜਦਗੀਆਂ ਵਾਪਸ ਲੈਣ ਦੀ ਮਿਤੀ 7 ਅਕਤੂਬਰ

=15 ਅਕਤੂਬਰ ਨੂੰ 13 ਹਜ਼ਾਰ 937 ਪੰਚਾਇਤਾਂ ਲਈ ਹੋਣਗੀਆਂ ਚੋਣਾਂ

ਜਲੰਧਰ-
ਪੰਜਾਬ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ 4 ਅਕਤੂਬਰ ਸ਼ੁੱਕਰਵਾਰ ਨੂੰ ਆਖਰੀ ਦਿਨ ਸੀ ਇਲਾਕੇ ਭਰ ਦੇ ਲਗਭਗ 32 ਪਿੰਡਾਂ ਦੇ ਪੰਚ ਅਤੇ ਸਰਪੰਚ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਦਾਖਲ ਕੀਤੀਆਂ ਗਈਆਂ। ਜਿਨਾਂ ਵਿੱਚ 457 ਪੰਚ 115 ਸਰਪੰਚ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਦਾਖਲ ਕੀਤੀਆਂ ਗਈਆਂ ।ਜਿਨਾਂ ਦੀ ਜਾਂਚ ਪੜਤਾਲ ਪੂਰਾ ਦਿਨ ਚਲਦੀ ਰਹੀ । ਉਹਨਾਂ ਨਾਮਜਦਗੀਆਂ ਵਿੱਚੋਂ 115 ਸਰਪੰਚਾਂ ਦੀਆਂ ਨਾਮਜਦਗੀਆਂ ਦਰੁਸਤ ਪਾਈਆਂ ਗਈਆਂ। ਜਦ ਕਿ 457 ਵਿੱਚੋਂ 8 ਪੰਚਾਂ ਦੀਆਂ ਨਾਮਜਦਗੀਆਂ ਵਿੱਚ ਤਰੁਟੀਆਂ ਹੋਣ ਕਾਰਨ ਰਿਜੈਕਟ ਕੀਤੀਆਂ ਗਈਆਂ। ਰਿਜੈਕਟ ਕੀਤੀਆਂ ਗਈਆਂ ਪੰਚ ਉਮੀਦਵਾਰਾਂ ਦੀਆਂ ਨਾਮਜਾਦਗੀਆਂ ਵਿੱਚ 1 ਡਰੋਲੀ ਖੁਰਦ, 1 ਪਿੰਡ ਖਿਆਲਾ, 1 ਹਰਗੋਬਿੰਦ ਨਗਰ , 3 ਨੂਰਪੁਰ, 1 ਹਰੀਪੁਰ,1 ਨਿਰੰਗਪੁਰ ਦੇ ਪੰਚ ਦੀ ਨਾਮਜਦਗੀ ਰਿਜੈਕਟ ਕੀਤੀ ਗਈ । ਬੀਤੀ ਦੇਰ ਸ਼ਾਮ 7:30 ਵਜੇ ਤੱਕ ਨਾਮਜਦਗੀਆਂ ਸਬੰਧੀ ਜਾਂਚ ਪੜਤਾਲ ਮੁਕੰਮਲ ਕੀਤੀ ਗਈ। ਦਰੁਸਤ ਅਤੇ ਮੁਕੰਮਲ ਨਾਮਜਾਦਗੀਆਂ ਸਬੰਧੀ ਲਿਸਟਾਂ ਨਗਰ ਕੌਂਸਲ ਦੇ ਦਫਤਰ ਦੇ ਬਾਹਰ ਅਧਿਕਾਰੀਆਂ ਵੱਲੋਂ ਲਗਾ ਦਿੱਤੀਆਂ ਗਈਆਂ । ਨਾਮਜਦਗੀਆਂ ਵਾਪਸ ਲੈਣ ਦੀ ਮਿਤੀ 7 ਅਕਤੂਬਰ ਦਿਨ ਸੋਮਵਾਰ ਹੈ।
ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਚ 13937 ਗ੍ਰਾਮ ਪੰਚਾਇਤਾਂ ਹਨ। ਜਿੱਥੇ 15 ਅਕਤੂਬਰ ਨੂੰ ਚੋਣਾਂ ਲਈ 19110 ਪੋਲਿੰਗ ਬੂਥ ਬਣਾਏ ਗਏ ਹਨ ।ਮੌਜੂਦਾ ਸਮੇਂ ਪੰਜਾਬ ਵਿੱਚ 1,33,97,932 ਵੋਟਰ ਹਨ, ਵਿਭਾਗ ਵੱਲੋਂ ਨਵੀਂ ਵੋਟਰ ਸੂਚੀ 4 ਸਤੰਬਰ ਤੱਕ ਅੱਪਡੇਟ ਕੀਤੀ ਗਈ ਹੈ।

28
3346 views