logo

ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਨਗਰ ਕੌਂਸਲ ਅਲਾਵਲਪੁਰ ਚ ਲੱਗਾ ਰਿਹਾ ਉਮੀਦਵਾਰਾਂ ਦਾ ਮੇਲਾ

ਕਸਬਾ ਅਲਾਵਲਪੁਰ ਵਿਖੇ ਪੰਚਾਇਤੀ ਚੋਣਾਂ ਸਬੰਧੀ ਲਗਭਗ ਰਾਤ 10;30 ਵਜੇ ਤੱਕ ਨਾਮਜਦਗੀਆਂ ਹੁੰਦੀਆਂ ਰਹੀਆਂ



=15 ਅਕਤੂਬਰ ਨੂੰ 13 ਹਜ਼ਾਰ 937 ਪੰਚਾਇਤਾਂ ਲਈ ਹੋਣਗੀਆਂ ਚੋਣਾਂ

ਜਲੰਧਰ-
ਪੰਜਾਬ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ 4 ਅਕਤੂਬਰ ਸ਼ੁੱਕਰਵਾਰ ਨੂੰ ਆਖਰੀ ਦਿਨ ਸੀ । ਇਸ ਸਬੰਧੀ ਕਸਬਾ ਅਲਾਵਲਪੁਰ ਵਿਖੇ ਨਗਰ ਕੌਂਸਲ ਅਲਾਵਲਪੁਰ ਦੇ ਮੁੱਖ ਦਫਤਰ ਵਿੱਚ ਸਾਰਾ ਦਿਨ ਪੰਚਾਇਤੀ ਉਮੀਦਵਾਰਾਂ ਦਾ ਮੇਲਾ ਲੱਗਾ ਰਿਹਾ। ਕਸਬਾ ਅਲਾਵਲਪੁਰ ਵਿਖੇ ਨਗਰ ਕੌਂਸਲ ਦੇ ਦਫਤਰ ਵਿੱਚ ਇਲਾਕੇ ਭਰ ਤੋਂ ਲਗਭਗ 30 ਪਿੰਡਾਂ ਦੇ ਲੋਕ ਭਾਰੀ ਗਿਣਤੀ ਵਿੱਚ ਨਾਮਜਦਗੀਆਂ ਦਾਖਲ ਕਰਨ ਲਈ ਪਹੁੰਚੇ ਹੋਏ ਸਨ। ਭਾਰੀ ਗਿਣਤੀ ਵਿੱਚ ਉਮੀਦਵਾਰ ਅਤੇ ਉਨਾਂ ਦੇ ਸਮਰਥਕਾਂ ਦੀ ਭੀੜ ਸਾਰਾ ਦਿਨ ਨਗਰ ਕੌਂਸਲ ਦੇ ਦਫਤਰ ਅਤੇ ਦਫਤਰ ਦੇ ਮੁੱਖ ਗੇਟ ਦੇ ਸਾਹਮਣੇ ਭਾਰੀ ਗਿਣਤੀ ਵਿੱਚ ਲੋਕਾਂ ਦਾ ਤਾਂਤਾ ਲੱਗਾ ਰਿਹਾ ।
ਦੂਰ ਦੁਰਾਡੇ ਤੋਂ ਆਉਣ ਵਾਲੇ ਉਮੀਦਵਾਰ ਅਤੇ ਉਨਾਂ ਦੇ ਸਮਰਥਕਾਂ ਦੇ ਬੈਠਣ ਅਤੇ ਖੜੇ ਹੋਣ ਸਬੰਧੀ ਵੀ ਕੋਈ ਖੁੱਲੀ ਜਗ੍ਹਾ ਨਾ ਹੋਣ ਕਾਰਨ ਸਾਰਾ ਦਿਨ ਅਲਾਵਲਪੁਰ ਦੇ ਮੁੱਖ ਬਾਜ਼ਾਰ ਨੂੰ ਜਾਣ ਵਾਲਾ ਰਸਤਾ ਵੀ ਬਲੋਕ ਕਰ ਦਿੱਤਾ ਗਿਆ। ਜਿਸ ਕਾਰਨ ਬਾਜ਼ਾਰ ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰ ਸਮੇਂ ਤੋਂ ਹੀ ਉਮੀਦਵਾਰਾਂ ਦੀ ਭਾਰੀ ਗਿਣਤੀ ਨਗਰ ਕੌਂਸਲ ਦੇ ਦਫਤਰ ਮੂਹਰੇ ਜੁੜਨੀ ਸ਼ੁਰੂ ਹੋ ਗਈ। ਦੇਰ ਰਾਤ ਲਗਭਗ 10;30 ਵਜੇ ਖਬਰ ਲਿਖੇ ਜਾਣ ਤੱਕ ਤੱਕ ਨਾਮਜਦਗੀਆਂ ਸਬੰਧੀ ਫਾਰਮ ਭਰੇ ਜਾ ਰਹੇ ਸਨ। ਦੂਰ ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਇਸ ਦੌਰਾਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ।ਜ਼ਿਕਰਯੋਗ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਨੇ 25 ਸਤੰਬਰ ਨੂੰ ਰਾਜ ਵਿੱਚ ਪੰਚਾਇਤੀ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਇਸ ਅਨੁਸਾਰ ਪੰਚ ਅਤੇ ਸਰਪੰਚ ਦੇ ਅਹੁਦਿਆਂ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਸਮਾਂ 27 ਸਤੰਬਰ ਤੋਂ 4 ਅਕਤੂਬਰ ਤੱਕ ਦਾ ਤੈਅ ਕੀਤਾ ਗਿਆ ਸੀ। ਜ਼ਿਕਰ ਯੋਗ ਹੈ ਕਿ ਇਸ ਸਮੇਂ ਪੰਜਾਬ ਚ 13937 ਗ੍ਰਾਮ ਪੰਚਾਇਤਾਂ ਹਨ। ਜਿੱਥੇ 15 ਅਕਤੂਬਰ ਨੂੰ ਚੋਣਾਂ ਲਈ 19110 ਪੋਲਿੰਗ ਬੂਥ ਬਣਾਏ ਗਏ ਹਨ ।ਮੌਜੂਦਾ ਸਮੇਂ ਪੰਜਾਬ ਵਿੱਚ 1,33,97,932 ਵੋਟਰ ਹਨ, ਵਿਭਾਗ ਵੱਲੋਂ ਨਵੀਂ ਵੋਟਰ ਸੂਚੀ 4 ਸਤੰਬਰ ਤੱਕ ਅੱਪਡੇਟ ਕੀਤੀ ਗਈ ਹੈ। ਜਿਸ ਤੋਂ ਬਾਅਦ ਪੰਜਾਬ ਦੇ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ



0
1145 views