logo

ਪਿੰਡ ਤੋਲਾਵਲ ਚ ਸੰਮਤੀ ਨਾਲ ਸਰਪੰਚ ਤੇ ਪੰਚ ਚੁਣੇ ਗਏ

ਮਿਤੀ 30/09/24(ਜਸਪਾਲ ਫੌਜੀ ਤੋਲਾਵਾਲੀਆ) ਪਿੰਡ ਤੋਲਾਵਾਲ ਚ ਭਾਰੀ ਇਕੱਠ ਵੱਲੋਂ ਸੰਮਤੀ ਕਰਕੇ ਸਰਪੰਚ ਦੇ ਅਹੁਦੇ ਲਈ ਗੁਰਦੀਪ ਸਿੰਘ ਉਰਫ ਦੀਪਾ ਨੂੰ ਚੁਣਿਆ ਗਿਆ ਹੈ I ਵਾਰਡ ਨੰਬਰ 1 ਵਿੱਚੋਂ ਸੁਖਵਿੰਦਰ ਕੌਰ ਸੁਪਤਨੀ ਲਛਮਣ ਸਿੰਘ ਉਰਫ ਲੱਛੂ, ਵਾਰਡ ਨੰਬਰ 4 ਵਿੱਚੋਂ ਇੰਦਰਜੀਤ ਸਿੰਘ ਗਾਗੇ ਵਾਲਾ, ਵਾਰਡ ਨੰਬਰ 6 ਵਿੱਚੋਂ ਗੁਰਦੀਪ ਸਿੰਘ ਉਰਫ ਦੀਪਾ, ਵਾਰਡ ਨੰਬਰ 7 ਵਿੱਚੋਂ ਰਸ਼ਵਿੰਦਰ ਕੌਰ ਸੁਪਤਨੀ ਸਤਨਾਮ ਸਿੰਘ ਉਰਫ ਸੱਤੂ, ਵਾਰਡ ਨੰਬਰ 9 ਵਿੱਚੋਂ ਪਾਲ ਕੌਰ ਸੁਪਤਨੀ ਨਿਰਮਲ ਸਿੰਘ ਉਰਫ ਨਿੰਮੀ ਪੰਚ ਵਜੋਂ ਚੁਣਿਆ ਗਿਆ ਹੈ I ਮੇਰੀ ਸੁਰਤ ਦੇ ਦੌਰਾਨ ਪਹਿਲੀ ਵਾਰ ਮੇਰੇ ਪਿੰਡ ਵਿੱਚ ਇਹ ਸੋਹਣੀ ਤੇ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ, ਇਸਤੋਂ ਪਹਿਲਾਂ ਪਿੰਡ ਤੋਲਾਵਾਲ ਵਿੱਚ ਸਰਪੰਚ ਹਰਨੇਕ ਸਿੰਘ ਲਗਾਤਾਰ 3 ਵਾਰ ਪਿੰਡ ਦੇ ਸਰਪੰਚ ਦੇ ਅਹੁਦੇ ਲਈ ਚੁਣਿਆ ਗਿਆ ਸੀ I ਅਜੋਕੇ ਸਮ੍ਹੇ ਚ ਜਿੱਥੇ ਸਰਪੰਚੀ ਦੇ ਅਹੁਦੇ ਲਈ ਬੋਲੀਆਂ ਲਗਾਈਆਂ ਜਾ ਰਹੀਆਂ ਹਨ, ਅਜਿਹੇ ਸਮ੍ਹੇ ਚ ਪਿੰਡ ਵੱਲੋਂ ਸੰਮਤੀ ਕਰਕੇ ਬਹੁਤ ਵੱਡੀ ਸਿਆਣਪ ਦਾ ਕੰਮ ਕੀਤਾ ਹੈ I ਸਾਰਾ ਪਿੰਡ ਵਧਾਈ ਦਾ ਪਾਤਰ ਹੈ I ਅਜਿਹੇ ਸਟੈਪ ਚੱਕ ਕੇ ਦੁਨੀਆ ਨੂੰ ਵਧੀਆ ਸੁਨੇਹਾ ਦਿੱਤਾ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਮਾਨ ਸਾਬ ਪਿੰਡ ਤੋਲਾਵਾਲ ਦਾ ਸਕੂਲ ਬਾਹਰਵੀਂ ਦਾ ਕਿੰਨੀ ਕੁ ਜਲਦੀ ਕਰਦੇ ਆ, ਵਧੀਆ ਹਸਪਤਾਲ ਤੇ ਪਿੰਡ ਤੋਲਾਵਾਲ ਨੂੰ 5 ਲੱਖ ਦੀ ਗ੍ਰਾੰਟ ਦੇਕੇ ਪਿੰਡ ਦਾ ਹੌਂਸਲਾ ਕਦ ਤੱਕ ਵਧਾਉਂਦੇ ਆ ਤਾਂ ਜੋ ਪਿੰਡ ਅੱਗੇ ਤੋਂ ਵੀ ਇਹੋ ਜਿਹੇ ਵਧੀਆ ਸਟੈਪ ਚੱਕਦੇ ਰਹਿਣ I

0
2926 views