ਨਮਾਦਾ ਮੇਲੇ ਵਿਚ ਪਹੁੰਚੇ ਸਮਾਣਾ ਦੇ ਸਾਬਕਾ ਵਿਧਾਇਕ ਕਾਕਾ ਰਜਿੰਦਰ
ਹਲਕਾ ਸਮਾਣਾ ਦੇ ਪਿੰਡ ਨਮਾਦਾ ਵਿਖੇ ਲੱਗੇ ਇਤਿਹਾਸਕ ਮੇਲੇ ਦੇ ਦੂਸਰੇ ਦਿਨ ਸਾਬਕਾ M L A ਕਾਕਾ ਰਜਿੰਦਰ ਸਿੰਘ ਬਾਬਾ ਜੀ ਦੇ ਨਤਮਸਤਕ ਹੋਏ ਇਸ ਤੋਂ ਬਾਅਦ ਮੇਲੇ ਵਿਚ ਸ੍ਰੀ ਸੰਤ ਰਾਮ ਸਿੰਗਲਾ ਜੀ ਦੀ ਨਿੱਘੀ ਯਾਦ ਵਿੱਚ ਲੱਗੇ ਮੈਡੀਕਲ ਕੈਂਪ ਵਿੱਚ ਸ੍ਰੀ ਵਿਜੇ ਇੰਦਰ ਸਿੰਗਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਮੂਹ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕਾਕਾ ਰਜਿੰਦਰ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।