logo

ਰਵਿਦਾਸੀਆ ਧਰਮ ਪ੍ਰਚਾਰ ਸਥਾਨ ਕਾਹਨਪੁਰ ਵਿਖੇ ਅੱਸੂ ਦੀ ਸੰਗਰਾਂਦ ਸਬੰਧੀ ਸਤਸੰਗ ਆਯੋਜਿਤ

ਰਹਿਬਰਾਂ ਦਾ ਸਤਿਕਾਰ ਕਰਨ ਵਾਲੀਆਂ ਕੌਮਾਂ ਹਮੇਸ਼ਾ ਅੱਗੇ ਵੱਧਦੀਆਂ ਹਨ : ਸੰਤ ਸੁਰਿੰਦਰ ਦਾਸ ਬਾਵਾ



ਜਲੰਧਰ/ਅਲਾਵਲਪੁਰ,- ਰਵਿਦਾਸੀਆ ਧਰਮ ਪ੍ਰਚਾਰ ਅਸਥਾਨ ਕਾਹਨਪੁਰ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਪੁਰਬ ਸੰਤ ਸੁਰਿੰਦਰ ਦਾਸ ਬਾਬਾ ਜੀ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ।
ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਾਪ ਆਰਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਸੁਰਿੰਦਰ ਦਾਸ ਬਾਬਾ ਜੀ ਨੇ ਪ੍ਰਵਚਨ ਕਰਦਿਆਂ ਅਸੂ ਮਹੀਨੇ ਦੀ ਸੰਗਰਾਂਦ ਦਾ ਸਤਸੰਗ ਅਤੇ ਵਿਸ਼ਵ ਭਰ ਵਿੱਚ ਰਵਿਦਾਸੀਆ ਧਰਮ ਦੇ ਹੋ ਰਹੇ ਪ੍ਰਚਾਰ ਪ੍ਰਸਾਰ ਤੇ ਚਾਨਣਾ ਪਾਇਆ। ਉਹਨਾਂ ਆਖਿਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆ ਪੜਾਉਣੀ ਚਾਹੀਦੀ ਹੈ। ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਮਾਨਵਤਾ ਦਾ ਸੁਨੇਹਾ ਦਿੰਦਿਆਂ ਉਹਨਾਂ ਮਾਤਾ ਪਿਤਾ ਦੀ ਸੇਵਾ, ਹਰਿ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਉਹਨਾਂ ਆਖਿਆ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਭਾਰਤ ਦੇ ਕੋਨੇ ਕੋਨੇ ਚ ਦਲਿਤਾਂ ਉੱਪਰ ਹੋ ਰਹੇ ਅੱਤਿਆਚਾਰਾਂ ਨੂੰ ਗੰਭੀਰਤਾ ਨਾਲ ਰੋਕਣਾ ਚਾਹੀਦਾ ਹੈ। ਐਸ ਸੀ/ ਐਸ ਟੀ ਸਮਾਜ ਦੇ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।ਭਾਰਤੀ ਸੰਵਿਧਾਨ ਅਨੁਸਾਰ ਐਸ ਸੀ /ਐਸਟੀ ਰਿਜਰਵਰੇਸ਼ਨ ਪੂਰਨ ਤੌਰ ਤੇ ਲਾਗੂ ਕਰਨਾ ਚਾਹੀਦਾ ਹੈ।
ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਚਮਾਰਵਾੜਾ ਜੋਹਰ ਤੁਗਲਕਾਬਾਦ ਦਿੱਲੀ ਦੀ ਸਾਰੀ ਜਮੀਨ ਰਵਿਦਾਸੀਆ ਕੌਮ ਨੂੰ ਮਿਲਣੀ ਚਾਹੀਦੀ ਹੈ।
ਇਸ ਮੌਕੇ ਸੰਤ ਹਰਵਿੰਦਰ ਦਾਸ, , ਜਗਤ ਗੁਰੂ ਰਵਿਦਾਸ ਸੰਗੀਤ ਅਕੈਡਮੀ ਕਾਹਨਪੁਰ ,ਬੰਗੜ ਬਰਦਰ, ਭਾਈ ਤਜਿੰਦਰ ਸਿੰਘ, ਜੀਵਨ ਸੋਹਲ, ਮਾਸਟਰ ਕਮਲ ਬਰਿਆਣਵੀ ਵਲੋਂ ਹਾਜ਼ਰੀ ਲਗਵਾਈ ਗਈ ।ਸਟੇਜ ਸਕੱਤਰ ਦੀ ਸੇਵਾ ਸੁਖਵਿੰਦਰ ਗੋਲਡੀ ਵੱਲੋਂ ਬਾਖੂਬੀ ਨਿਭਾਈ ਗਈ। ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।

9
6195 views