ਗ੍ਰੰਥੀ ਸਿੰਘਾਂ ਨੂੰ ਸੰਭਾਲਣਾ ਸਮੇਂ ਦੀ ਲੋੜ.. ਭਾਈ ਛੰਨਾ
ਮਿਤੀ 20-9-2024 ਦਿਨ ਸ਼ੁੱਕਰਵਾਰ ਨੂੰ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੀ ਅਹਿਮ ਮੀਟਿੰਗ ਗੁਰੂਦੁਆਰਾ ਹਰਗੋਬਿੰਦ ਸਾਹਿਬ ਗੁਮਟਾਲਾ (ਅੰਮ੍ਰਿਤਸਰ) ਵਿਖੇ ਹੋਈ ਜਿਸ ਵਿੱਚ ਗ੍ਰੰਥੀ ਸਥਾਪਨਾ ਦਿਵਸ ਮਨਾਏ ਜਾਣ ,ਗ੍ਰੰਥੀ ਪਾਠੀ ਸਿੰਘਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾ ਦੇ ਹੱਲ ਅਤੇ ਪੰਥਕ ਮੁੱਦਿਆ ਉੱਪਰ ਗੰਭੀਰ ਵਿਚਾਰਾ ਕੀਤੀਆਂ ਗਈਆਂ ਇਸ ਮੌਕੇ ਚੈਅਰਮੈਨ ਪੰਜਾਬ ਭਾਈ ਭੁਪਿੰਦਰ ਸਿੰਘ ਸਰਪੰਚ,ਮੀਤ ਚੈਅਰਮੈਨ ਪੰਜਾਬ ਬਾਬਾ ਦਰਸ਼ਨ ਸਿੰਘ ਗੁਮਟਾਲਾ, ਸੀਨੀਅਰ ਮੀਤ ਪ੍ਰਧਾਨ ਪੰਜਾਬ ਬਾਬਾ ਸ਼ਿੰਦਰ ਸਿੰਘ ਕੋਟ ਬੁੱਢਾ,ਮੀਤ ਪ੍ਰਧਾਨ ਪੰਜਾਬ ਭਾਈ ਨਰਿੰਦਰ ਸਿੰਘ ਸੈਸਰਾ,ਜਰਨਲ ਸਕੱਤਰ ਪੰਜਾਬ ਦੇ ਭਾਈ ਬਖਸ਼ੀਸ਼ ਸਿੰਘ, ਸਲਾਹਕਾਰ ਪੰਜਾਬ ਭਾਈ ਬਲਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਜਲੰਧਰ ਭਾਈ ਬਲਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਤਰਨਤਾਰਨ ਭਾਈ ਸਤਨਾਮ ਸਿੰਘ, ਭਾਈ ਹਰਜਿੰਦਰ ਸਿੰਘ, ਫਲਾਇੰਗ ਇਨਚਾਰਜ ਭਾਈ ਸਤਨਾਮ ਸਿੰਘ ਅਕਾਲੀ, ਭਾਈ ਗੁਰਦਾਸ ਸਿੰਘ ਕੋਟ ਬੁੱਢਾ, ਬੀਬੀ ਅਮਨਦੀਪ ਕੌਰ, ਬੀਬੀ ਸੀਰਤ ਕੌਰ ਦਫ਼ਤਰੀ ਸਟਾਫ਼ ਅਤੇ ਹੋਰ ਬੇਅੰਤ ਗ੍ਰੰਥੀ ਪਾਠੀ ਸਿੰਘ ਹਾਜਰ ਹੋਏ ਇਸ ਮੌਕੇ ਕੋਮੀ ਪ੍ਰਧਾਨ ਭਾਈ ਬਲਜੀਤ ਸਿੰਘ ਛੰਨਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿੰਨ੍ਹਾਂ ਵੱਲੋਂ ਨਵ ਨਿਯੁਕਤ ਭਾਈ ਜਗਦੀਸ਼ ਸਿੰਘ ਮੀਤ ਪ੍ਰਧਾਨ ਪੰਜਾਬ ਸ਼ਹਿਰੀ , ਭਾਈ ਮੇਜਰ ਸਿੰਘ ਅਤੇ ਸੰਦੀਪ ਸਿੰਘ ਫਲਾਇੰਗ ਸਕੂਆਰਡ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਾਈ ਛੰਨਾ ਨੇ ਕਿਹਾ ਕਿ ਗ੍ਰੰਥੀ ਸਿੰਘਾਂ ਨੂੰ ਸੰਭਾਲਣਾ ਸਮੇਂ ਲੋੜ ਹੈ ਸਾਨੂੰ ਇਹਨਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਰਥਿਕ ਪੱਧਰ ਉੱਚਾ ਚੁੱਕਣਾ ਚਾਹੀਦਾ ਹੈ!