logo

ਮਾਲਵਿੰਦਰ ਸਿੰਘ ਮਾਲੀ ਦੀ ਗਿਰਫਤਾਰੀ ਦਾ ਵਿਰੋਧ ਤੁਰੰਤ ਰਿਹਾਈ ਦੀ ਕੀਤੀ ਮੰਗ - ਕੰਵਲਪ੍ਰੀਤ ਘੁੰਮਣ

ਬਠਿੰਡਾ ( ਕੰਵਲਪ੍ਰੀਤ ) ਮਾਲਵਿੰਦਰ ਸਿੰਘ ਮਾਲੀ ਸ਼ੋਸ਼ਲ ਮੀਡੀਆ ਉੱਤੇ ਪੰਜਾਬ ਦੇ ਸਿਆਸੀ ਮਸਲਿਆਂ ਤੇ ਲਗਾਤਾਰ ਆਪਣੀ ਰਾਏ ਰੱਖਦੇ ਆ ਰਹੇ ਹਨ। ਉਹਨਾਂ ਦੀ ਸਰਕਾਰੀ ਸ਼ਹਿ ਤੇ ਹੋਈ ਗ੍ਰਿਫਤਾਰੀ ਸਰਾਸਰ ਗਲਤ ਹੈ। ਸਰਕਾਰੀ ਸ਼ਹਿ ਤੇ
ਉਹਨਾਂ ਉੱਪਰ ੀਨਡੋਰਮਉਟਿੰਨ ਠੲਚਹਨੋਲੋਗੇ ਅਚਟ ਦੀ ਧਾਰਾ 67 ਤਹਿਤ (ਐਫ ਆਈ ਆਰ ਦੇ ਅਧਾਰ ਤੇ) ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਧਾਰਾ ਦੀ ਆੜ੍ਹ ਚ ਗ੍ਰਿਫਤਾਰੀ ਕਰਨਾ ਅਸਲ ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪੱਖ ਚ ਬੋਲਣ ਦੀ ਸੰਵਿਧਾਨਕ ਅਜ਼ਾਦੀ ਤੇ ਜਬਰੀ ਰੋਕ ਲਾਉਣਾ ਹੈ ਤੇ ਨਾਲ ਹੀ ਪੰਜਾਬ ਪੱਖੀ ਹੋਰਨਾਂ ਬੁੱਧੀਜੀਵੀਆਂ ਨੂੰ ਵੀ ਅਸਿੱਧੇ ਤਰੀਕੇ ਨਾਲ ਚੇਤਾਵਨੀ ਹੈ ਕਿ ਅੱਗੇ ਤੋਂ ਪੰਜਾਬ ਪੱਖੀ ਗੱਲਾਂ, ਤੱਥਾਂ ਨੂੰ ਸੋਸ਼ਲ ਮੀਡੀਆ 'ਤੇ ਨਾ ਸਾਂਝਾ ਕੀਤਾ ਜਾਵੇ ਕਿਉਂਕਿ ਇਸ ਨਾਲ ਪੰਜਾਬ ਦੀ ਅਖੌਤੀ ਇਨਕਲਾਬੀ

ਸਰਕਾਰ ਦੇ ਅਸਲ ਚੇਹਰੇ ਦਾ ਲੋਕਾਂ ਨੂੰ ਪਤਾ ਨਾ ਲੱਗੇ। ਪਰ ਸਰਕਾਰ ਦੀ ਇਹ ਗ਼ਲਤਫਹਿਮੀ ਹੈ ਕਿ ਇਸ ਤਰ੍ਹਾਂ ਅਜ਼ਾਦ ਪੱਤਰਕਾਰਤਾ ਦੀ ਆਵਾਜ਼ ਤੇ ਰੋਕ ਲਗਾਈ ਜਾ ਸਕਦੀ ਹੈ ਸਗੋਂ ਇਸ ਤਰ੍ਹਾਂ ਦੀ ਗ੍ਰਿਫਤਾਰੀ ਰਾਹੀਂ

ਸਰਕਾਰ ਹੋਰ ਵੀ ਸਿੱਧੇ ਰੂਪ ਚ ਪੰਜਾਬ ਦੇ ਲੋਕਾਂ ਸਾਹਮਣੇ ਪੰਜਾਬ ਵਿਰੋਧੀ ਸੋਚ ਨੂੰ ਨੰਗਾ ਕਰ ਰਾਹੀਂ ਹੈ।ਬਿਨਾਂ ਸ਼ੱਕ ਇਸ ਗ੍ਰਿਫਤਾਰੀ ਪਿੱਛੇ ਸੱਤਾਧਿਰ ਦੇ ਆਹਲਾ ਮੰਤਰੀਆਂ ਖ਼ਿਲਾਫ਼ ਵਰਤੀ ਗਈ ਭਾਸ਼ਾ ਅਧਾਰ ਬਣੀ ਹੈ ਪਰ ਭਾਸ਼ਾ ਦੀ ਮਰਿਆਦਾ ਦੇ ਸਨਮਾਨ ਓਹਲੇ ਆਪ ਸਰਕਾਰ ਮਨੁੱਖੀ ਹੱਕਾਂ ਦਾ ਘਾਣ ਕਰਨ ਲੱਗੀ ਹੋਈ ਹੈ।ਸਰਕਾਰ ਫੋਕੇ- ਝੂਠੇ ਵਾਅਦੇ ਕਰਕੇ ਲੋਕਾਂ ਨੂੰ ਠੱਗਣ, ਸਿਆਸੀ ਡਰਾਮੇਬਾਜੀ ਕਰਕੇ ਲੋਕਾਂ ਨੂੰ ਧੋਖਾ ਦੇਣ ਤੇ ਉਪਰੋਂ ਕੋਈ ਮਾਲਵਿੰਦਰ ਸਿੰਘ ਮਾਲੀ ਵਰਗਾ ਪੰਜਾਬ ਪੱਖੀ ਸਿਆਸੀ ਚਿੰਤਕ ਬੋਲੇ, ਲਿਖੇ ਵੀ ਨਾ।ਸਰਕਾਰ ਬੋਲਣ-ਲਿਖਣ ਦੀ ਅਜ਼ਾਦੀ ਨੂੰ ਖਤਮ ਕਰਕੇ ਜੁਬਾਨਬੰਦੀ ਤੇ ਦਹਿਸ਼ਤ ਦਾ ਮਹੌਲ ਸਿਰਜਣ ਦਾ ਬਦਨਾਮੀ ਭਰਿਆ ਕੰਮ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਕੰਵਲਪ੍ਰੀਤ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਨੂੰ ਇਹਨਾਂ ਗੱਲਘੋਟੂ ਕਾਨੂੰਨਾਂ ਤੇ ਇਸ ਪਿਛਲੇ ਮੰਦੇ ਮਨਸੂਬਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਮਾਲਵਿੰਦਰ ਸਿੰਘ ਮਾਲੀ ਦੀ ਝੂਠੇ ਕੇਸ ਚ ਗ੍ਰਿਫਤਾਰੀ ਵਿਰੁੱਧ ਬਿਨਾਂ ਸ਼ਰਤ ਰਿਹਾਈ ਲਈ ਸੰਘਰਸ਼ ਲਾਮਬੰਦ ਕਰਨਾ ਚਾਹੀਦਾ ਹੈ। ਪੰਜਾਬ ਕਿਸਾਨ ਯੂਨੀਅਨ ਇਸ ਗ੍ਰਿਫਤਾਰੀ ਦਾ ਸਖ਼ਤ ਸ਼ਬਦਾਂ ਚ ਵਿਰੋਧ ਕਰਦੀ ਹੈ ਤੇ ਸੂਬਾ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਚਿਤਾਵਨੀ ਦਿੰਦੀ ਹੈ ਜੇਕਰ ਮਾਲਵਿੰਦਰ ਸਿੰਘ ਮਾਲੀ ਦੀ ਬਿਨ੍ਹਾਂ ਕਿਸੇ ਸ਼ਰਤ ਤੋਂ ਰਿਹਾਈ ਨਹੀਂ ਕਰਦੀ ਤਾਂ ਇਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ |

72
10016 views