ਜਲ ਸਪਲਾਈ ਮੰਤਰੀ ( ਪੰਜਾਬ ) ਦੇ ਸਹਿਰ ਸੰਗਰੂਰ ਵਿਖੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਧਰਨਾ 20 ਸਤੰਬਰ ਨੂੰ - ਆਗੂ
ਲੁਧਿਆਣਾ ( ਬਲਰਾਜ ਚੁੱਪਕੀ ) ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿ ਨੰਬਰ 31 ਜ਼ਿਲਾ ਲੁਧਿਆਣਾ ਬ੍ਰਾਂਚ ਕੁਹਾੜਾ ਨੇ ਅੱਜ ਮੀਟਿੰਗ ਕੀਤੀ ਗਈ । ਜਿਸ ਵਿੱਚ ਬ੍ਰਾਂਚ ਕੁਹਾੜਾ ਦੇ ਪ੍ਰਧਾਨ ਜਗਜੀਤ ਸਿੰਘ ਭੂਖੜੀ ਕੁਲਦੀਪ ਸਿੰਘ ਬੁੱਢੇਵਾਲ, ਹਾਕਮ ਸਿੰਘ ਤੇ ਗੁਰਜੀਤ ਸਿੰਘ ਭੈਣੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੇ ਕਿਹਾ ਕਿ ਜਲ ਸਪਲਾਈ ਵਿਭਾਗ ਵਿੱਚ 15-18 ਸਾਲਾਂ ਤੋਂ ਘੱਟ ਤਨਖਾਹਾਂ ਤੇ ਕੰਮ ਕਰਦੇ ਕਾਚੇ ਕਾਮੇ ਲਗਾਤਾਰ ਪੱਕੇ ਹੋਣ ਦੀ ਮੰਗ ਕਰਦੇਂ ਆ ਰਹੇ ਹਨ, ਪਰ ਸਰਕਾਰ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ । ਮੋੌਜੂਦਾ ਪੰਜਾਬ ਸਰਕਾਰ ਚੋਣਾਂ ਵਿਚ ਵੱਡੇ ਵੱਡੇ ਵਾਅਦੇ ਕਰਕੇ ਸੱਤਾਂ ਵਿੱਚ ਆਈ ਹੈ, ਪਰ ਇਨ੍ਹਾਂ ਸਮਾਂ ਬੀਤਣ ਤੇ ਵੀ ਕਾਚੇ ਕਾਮਿਆਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ । ਆਪਣੀ ਜਇਜ ਤੇ ਹੱਕੀ ਮੰਗਾਂ ਮਨਵਾਉਣ ਲਈ ਮਜਬੂਰਣ ਕਾਮਿਆਂ ਨੂੰ ਸੰਘਰਸ਼ ਦੇ ਰਾਹ ਅਖਤਿਆਰ ਕਰਨੇਂ ਪੈ ਰਹੇਂ ਹਨ । ਜਿਸ ਤਹਿਤ ਜਥੇਬੰਦੀ ਵੱਲੋਂ ਵਿੱਤ ਮੰਤਰੀ ਪੰਜਾਬ ਸਰਕਾਰ ਹਰਪਾਲ ਸਿੰਘ ਚੀਮਾ ਦੇ ਸੰਗਰੂਰ ਸ਼ਹਿਰ ਵਿੱਚ 20 ਸਤੰਬਰ 2024 ਨੂੰ ਪਰਿਵਾਰਾ ਤੇ ਬੱਚਿਆਂ ਸਮੇਤ ਧਰਨਾ ਦਿੱਤਾ ਜਾਵੇਗਾ । ਇਸ ਮੀਟਿੰਗ ਵਿੱਚ ਸੇਵਾ ਸਿੰਘ, ਮੰਗਤ ਸਿੰਘ, ਦੇਸ਼ ਰਾਜ, ਅਮਨਪ੍ਰੀਤ ਸਿੰਘ ਸ਼ਰਮਾ, ਗੁਰਪ੍ਰੀਤ ਸਿੰਘ ਕੁਹਾੜਾ ਸਾਥੀ ਸ਼ਾਮਲ ਹੋਏ।