logo

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਦਲ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਸੁਸਾਇਟੀ ਵੱਲੋਂ ਲੰਗਰ ਦੀ ਸੇਵਾ 1 ਸਤੰਬਰ ਤੋਂ 11 ਸਤੰਬਰ ਤੱਕ ਦਿਨ ਰਾਤ ਨਿਭਾਈ ਜਾਵੇਗੀ।

ਗੁਰਦਾਸਪੁਰ (ਐਸ ਕੇ ਮਹਾਜਨ) ਬਟਾਲਾ ਦੇ ਵਿਚ ਆਉਣ ਵਾਲੀ ਮਿਤੀ 10 ਸਤੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਹੁਣ ਤੋ ਹੀ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ। ਏਸੇ ਤਰ੍ਹਾਂ ਦਲ ਬਾਬਾ ਬੰਦਾ ਸਿੰਘ ਬਹਾਦੁਰ ਚੈਰੀਟੇਬਲ ਸੁਸਾਇਟੀ ਦੇ ਮੁਖੀ ਵਿਕਰਮਜੀਤ ਸਿੰਘ ਵਿੱਕੀ ਬਾਬਾ ਤੇ ਓਨਾ ਦੀ ਟੀਮ ਦੁਆਰਾ ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਬਟਾਲਾ ਵਿਖੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਏਹ ਸੇਵਾ 1 ਸਤੰਬਰ ਤੋਂ 11ਸਤੰਬਰ ਤੱਕ ਦਿਨ ਰਾਤ ਚਲੇਗੀ। ਵਿੱਕੀ ਬਾਬਾ ਤੇ ਬਾਬਾ ਰਿੰਕੂ ਸੰਧੂ ਨੇ ਅੱਜ ਗੁਰਦਵਾਰਾ ਸ਼੍ਰੀ ਕੰਧ ਸਾਹਿਬ ਬਟਾਲਾ ਵਿਖੇ ਆਉਣ ਵਾਲਿਆ ਸੰਗਤਾ ਦਾ ਸਵਾਗਤ ਕਰਦਿਆਂ ਬਾਬੇ ਨਾਨਕ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਇਆ ਦਿੱਤੀਆਂ ਤੇ ਦਲ ਬਾਬਾ ਬੰਦਾ ਸਿੰਘ ਬਹਾਦੁਰ ਚੈਰੀਟੇਬਲ ਸੁਸਾਇਟੀ ਵੱਲੋਂ ਵੱਖ ਵੱਖ ਸ਼ਹਿਰ ਦੇ ਨੁਮਾਇੰਦਿਆਂ ਨੂੰ ਸਿਰੋਪਾ ਪਾ ਕੇ ਸਨਮਾਣਿਤ ਕੀਤਾ ਗਿਆ ਇਸ ਮੌਕੇ ਤੇ ਵਿਕਰਮਜੀਤ ਸਿੰਘ ਵਿੱਕੀ ਬਾਬਾ, ਅਸੀਸ ਪਾਲ ਸਿੰਘ ਲੱਕੀ ਨਵਜੋਤ ਸਿੰਘ ਬਾਜਵਾ, ਸੰਦੀਪ ਸਿੰਘ ਕੈਨੇਡਾ, ਸੁੰਨੀ ਇੰਗਲੈਂਡ
ਸਾਗਰ ਅਮਰੀਕਾ, ਦਰਸ਼ਨ ਸਿੰਘ ਕੈਨੇਡਾ, ਪ੍ਰਭ ਜਰਮਨ,
ਤ੍ਰਿਵਜੋਤ ਸਿੰਘ ਇਟਲੀ, ਵਿਕਰਮਜੀਤ ਸਿੰਘ ਆਸਟ੍ਰੇਲੀਆ
ਸੰਦੀਪ ਸਿੰਘ, ਮਨਦੀਪ ਸਿੰਘ, ਕਰਮਬੀਰ ਸਿੰਘ, ਗੌਰਵਦੀਪ ਅਮਿਤਪਾਲ ਸਿੰਘ, ਸਰਵਣ ਭੁੱਲਰ, ਜਸਪ੍ਰੀਤ ਸਿੰਘ,ਸ਼ਮਸ਼ੇਰ ਸਿੰਘ ਅਤੇ ਸਮੂਹ ਦਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਟੀਮ

37
14978 views