logo

ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸਰਦਾਰ ਦਲਬੀਰ ਸਿੰਘ ਡੀਐਸਪੀ ਬਾਘਾਪੁਰਾਣਾ ਜੀ ਦੀ ਅਗਵਾਈ ਹੇਠ ਸਮਾਧ ਭਾਈ ਵਿਖੇ ਪਿੰਡ ਨਿਵਾਸੀਆਂ ਆਦਿ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ-ਸ.ਦਲਬੀਰ ਸਿੰਘ (ਡੀ ਐਸ ਪੀ, ਬਾਘਾਪੁਰਾਣਾ) (ਉਠੋ ਜਾਗੋ ਨਸ਼ੇ ਤਿਆਗੋ)

*ਉਠੋ ਜਾਗੋ ਨਸ਼ੇ ਤਿਆਗੋ*
ਮੋਗਾ 31/08/2024(ਸ਼ਾਲੀਨ ਸ਼ਰਮਾ) -ਅੱਜ ਮਿਤੀ 31-08-2024 ਨੂੰ ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸਰਦਾਰ ਦਲਬੀਰ ਸਿੰਘ ਡੀਐਸਪੀ ਬਾਘਾਪੁਰਾਣਾ ਜੀ ਦੀ ਅਗਵਾਈ ਹੇਠ ਸਮਾਧ ਭਾਈ ਵਿਖੇ ਪਿੰਡ ਨਿਵਾਸੀਆਂ ਆਦਿ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ । ਸਰਦਾਰ ਦਲਵੀਰ ਸਿੰਘ ਡੀਐਸਪੀ ਬਾਘਾਪੁਰਾਣਾ ਸਰਦਾਰ ਜਸਵਰਿੰਦਰ ਸਿੰਘ ਮੁੱਖ ਅਫਸਰ ਥਾਣਾ ਬਾਘਾਪੁਰਾਣਾ ਅਤੇ ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸੰਬੋਧਨ ਕੀਤਾ ।ਸਰਦਾਰ ਦਲਬੀਰ ਸਿੰਘ ਡੀਐਸਪੀ ਬਾਘਾ ਪੁਰਾਣਾ ਨੇ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਵਿਸਥਾਰ ਪੂਰਵਕ ਜਾਗਰੂਕ ਕੀਤਾ । ਸਰਦਾਰ ਜਸਵਰਿੰਦਰ ਸਿੰਘ ਮੁੱਖ ਅਫਸਰ ਥਾਣਾ ਬਾਘਾਪੁਰਾ ਨੇ ਨਸ਼ਾ ਵੇਚਣ ਵਾਲਿਆਂ ਦੀ ਇਤਲਾਹ ਥਾਣਾ ਹਜਾ ਵਿਖੇ ਦੇਣ ਸਬੰਧੀ ਅਪੀਲ ਕੀਤੀ ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਮੋਗਾ ਨੇ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਜਾਗਰੂਕ ਕੀਤਾ ਤੇ ਨਸ਼ਾ ਤਸਕਰਾਂ ਦੀ ਇਤਲਾਹ ਮੋਬਾਇਲ ਨੰਬਰ 7527000165 ਪਰ ਦੇਣ ਲਈ ਕਿਹਾ । ਸਾਰਿਆ ਨੂੰ ਫਰਿਸ਼ਤਾ 2024 ਸਕੀਮ ਸਬੰਧੀ ਅਤੇ 112 ਹੈਲਪ ਲਾਈਨ ਨੰਬਰ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਵਧੀਆ ਇਸ ਮੌਕੇ ਏਐਸਆਈ ਸੁਖਮੰਦਰ ਸਿੰਘ ਟਰੈਫਿਕ ਸਟਾਫ ਮੋਗਾ, ਹੈਡ ਕਾਸਟੇਬਲ ਬੇਅੰਤ ਸਿੰਘ ਹੈਡਕਾਂਸਟੇਬਲ ਅਮਰਪਾਲ ਸਿੰਘ ਆਦਿ ਹਾਜ਼ਰ ਸਨ ।

0
1641 views