logo

ਕਲੀਨਿਕ ਅਸਿਸਟੈਂਟ ਯੁਨੀਅਨ ਜਿਲਾ ਲੁਧਿਆਣਾ ਦੇ ਚੁਣੇ ਗਏ ਹਰਵਿੰਦਰ ਕੋਰ ਜਨਰਲ ਸਕੱਤਰ ਅਤੇ ਗੁਰਪ੍ਰੀਤ ਕੋਰ ਪ੍ਧਾਨ

ਲੁਧਿਆਣਾ ( ਬਲਰਾਜ ਚੁੱਪਕੀ ) ਅੱਜ ਕਲੀਨਿਕ ਅਸਿਸਟੈਂਟ ਯੂਨੀਅਨ ਦੀ ਮੀਟਿੰਗ ਪ੍ਰਧਾਨ ਹਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ ਵੱਖ ਬਲਾਕਾਂ ਵਿੱਚੋਂ ਕਲੀਨਿਕ ਅਸਿਸਟੈਂਟ ਪਹੂੱਚੀਆ। ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਨਿਰਭੈ ਸਿੰਘ ਸ਼ੰਕਰ ਉਚੇਰੇ ਤੋਰ ਤੇ ਪਹੁੰਚੇ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਵਿੰਦਰ ਕੌਰ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਚੋਣ ਕੀਤੀ ਗਈ ਸੀ । ਪੰਜਾਬ ਸਰਕਾਰ ਤੋਂ ਬਹੁਤ ਵਾਰ ਮੀਟਿੰਗ ਦੀ ਮੰਗ ਕੀਤੀ ਪਰ ਸਿਹਤ ਮੰਤਰੀ ਵੱਲੋਂ ਸਾਨੂੰ ਹਰ ਵਾਰ ਨਕਾਰਿਆ ਗਿਆ ਇਹਨਾਂ ਕਲੀਨਿਕ ਅਸੈਸਿਟੈਟ ਵੱਲ ਕੋਈ ਧਿਆਨ ਨਹੀਂ ਦਿੱਤਾ ਜ਼ਿਲ੍ਹਾ ਲੁਧਿਆਣਾ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਆਮ ਆਦਮੀ ਕਲੀਨਿਕ ਅਸੈਸਿਟੈਟ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਕਮੈਟੀ ਨੂੰ ਭੰਗ ਕੀਤਾ ਜਾਂਦਾ ਹੈ । ਪ੍ਰਧਾਨ ਹਰਵਿੰਦਰ ਕੌਰ ਬੁਟਾਰੀ ਅਤੇ ਪ੍ਰਧਾਨ ਨਿਰਭੈ ਸਿੰਘ ਸ਼ੰਕਰ ਦੀ ਪ੍ਰਧਾਨਗੀ ਵਿੱਚ ਆਮ ਆਦਮੀ ਕਲੀਨਿਕ ਅਸਿਸਟੈਂਟ ਯੂਨੀਅਨ ਦੀ ਨਵੀਂ ਚੋਣ ਕੀਤੀ ਗਈ ਜਿਸ ਵਿੱਚ ਚੈਅਰਮੈਨ ਪਿਰਿਅੰਕਾ ਪ੍ਰਧਾਨ ਗੁਰਪ੍ਰੀਤ ਕੌਰ ਜਰਨਲ ਸਕੱਤਰ ਹਰਵਿੰਦਰ ਕੌਰ ਸਹਾਇਕ ਸਕੱਤਰ ਵਿਪਨਦੀਪ ਕੌਰ ਸੀਨੀਅਰ ਮੀਤ ਪ੍ਰਧਾਨ ਵੀਰਪਾਲ ਕੌਰ ਜਵੱਦੀ ਮਨਜੀਤ ਕੌਰ ਮੀਤ ਪ੍ਰਧਾਨ ਅਮਨਦੀਪ ਕੌਰ, ਕੈਸ਼ੀਅਰ ਸ਼ਮਨਦੀਪ ਕੌਰ ਸਹਾਇਕ ਕੈਸ਼ੀਅਰ ਕੁਲਵਿੰਦਰ ਕੌਰ ਜੁਆਇੰਟ ਸਕੱਤਰ ਰਮਨਦੀਪ ਕੌਰ ਜਥੇਬੰਦਕ ਸਕੱਤਰ ਮਨਪ੍ਰੀਤ ਕੌਰ ਵੀਰਪਾਲ ਕੌਰ ਪ੍ੈਸ ਸਕੱਤਰ ਸਰਬਜੀਤ ਕੌਰ ਜਸਵਿੰਦਰ ਕੌਰ ਨੂੰ ਜ਼ਿਲ੍ਹਾ ਦੇ ਅਹੁਦੇਦਾਰ ਚੁਣੇ ਗਏ ਜ਼ਿਲੇ ਪ੍ਰਧਾਨ ਗੁਰਪ੍ਰੀਤ ਕੌਰ ਬੋਲਦਿਆਂ ਕਿਹਾ ਕ ਸਰਬਸੰਮਤੀ ਨਾਲ ਜਿਲਾ ਲੁਧਿਆਣਾ ਦੀਆਂ ਕਲੀਨਿਕ ਅਸਿਸਿਟੈਂਟਾ ਨੇ ਮੈਨੂੰ ਅਤੇ ਮੇਰੀ ਸਾਰੀ ਟੀਮ ਨੂੰ ਚੁਣਿਆ ਗਿਆ ਅਸੀ ਸਾਰੇ ਰਲਮਿਲ ਕੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਪਹੁੰਚ ਕਰਾਂਗੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਕਲੀਨਿਕ ਅਸਿਸਟੈਂਟ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਵਰਕਰਾਂ ਤੋਂ 8 ਤੋ 2 ਵਜੇ ਤੱਕ ਡਿਊਟੀ ਲਈ ਜਾਂਦੀ ਜਿਹੜੀ ਕਿ 11ਰੁਪਏ ਇੱਕ ਮਰੀਜ਼ ਮਗਰ ਦਿੱਤੇ ਜਾਂਦੇ ਹਨ ਅਤੇ ਹੋਰ ਵਾਧੂ ਕੰਮ ਕਰਵਾਇਆ ਜਾਂਦਾ ਹੈ ਅਸੀਂ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਇਹਨਾਂ ਵਰਕਰਾਂ ਨੂੰ ਮਹਿਕਮੇ ਵਿੱਚ ਲੈ ਕੇ ਮਿਨੀਮਮ ਵੇਜ ਜਾਂ ਡੀ ਸੀ ਰੇਟ ਦਿੱਤੇ ਜਾਣ ਅਤੇ ਕੁਆਲੀਫਿਕੇਸਨ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇ । ਮੀਟਿੰਗ ਦੌਰਾਨ ਸਕੱਤਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰ ਨੇ ਕਲੀਨਿਕ ਅਸਿਸਟੈਂਟ ਨੂੰ ਨਿਗੂਣੀਆਂ ਜਿਹਾ ਇੰਨਸਿੰਟਵ ਦੇ ਕੇ ਮਹਿਗਾਈ ਦੇ ਯੁੱਗ ਵਿਚ ਆਪਣੇ ਪਰਿਵਾਰ ਦਾ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੈ ਜੇਕਰ ਸਰਕਾਰ ਵਲੋਂ ਇਹਨਾਂ ਵਰਕਰਾਂ ਦਾ ਕੋਈ ਹੱਲ ਨਾ ਕੀਤਾ ਤਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰਕੇ 20/10/2024 ਨੂੰ ਪਟਿਆਲਾ ਦੀ ਧਰਤੀ ਤੇ ਵੱਡੇ ਪੱਧਰ ਜ਼ਿਲ੍ਹਾ ਲੁਧਿਆਣਾ ਵਲੋਂ ਵੱਧ ਤੋਂ ਵੱਧ ਸਾਥੀ ਲੈ ਕੇ ਧਰਨੇ ਵਿੱਚ ਸ਼ਾਮਲ ਹੋਵਾਂਗੇ । ਸਹਾਇਕ ਸਕੱਤਰ ਵਿਪਨਦੀਪ ਕੌਰ ਕਿਹਾਂ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਸੀਨੀਅਰ ਮੀਤ ਪ੍ਰਧਾਨ ਵੀਰਪਾਲ ਕੌਰ ਜਵੱਦੀ ਬੋਲਦਿਆਂ ਕਿਹਾ ਕਿ ਸਾਨੂੰ ਕੋਈ ਪੁਸ਼ਤਾਂ ਛੁੱਟੀ ਨਹੀਂ ਮਿਲਦੀ ਹਰ ਛੁਟੀ ਦੀ ਤਨਖਾਹ ਕੱਟ ਲਈ ਜਾਂਦੀ ਹੈ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਅਤੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਵੱਖ ਵੱਖ ਬਲਾਕਾਂ ਤੋਂ ਆਈਆਂ ਕਲੀਨਿਕ ਅਸਿਸਟੈਂਟਾ ਦਾ ਧੰਨਵਾਦ ਕੀਤਾ।

173
11830 views