ਜਲੰਧਰ ''ਚ ਹੋਏ ਕਤਲਕਾਂਡ ਦੇ ਮਾਮਲੇ ''ਚ ਨਵਾਂ ਮੋੜ, ਹੋਇਆ ਵੱਡਾ ਖ਼ੁਲਾਸਾ
ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਪੂਰਨਪੁਰ ਵਿਚ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਦੀਪੂ ਮਹਾਤੋ ਪੁੱਤਰ ਹੀਰਾ ਮਹਾਤੋ ਹਾਲ ਵਾਸੀ ਪਿੰਡ ਪੂਰਨਪੁਰ ਜ਼ਿਲ੍ਹਾ ਜਲੰਧਰ ਦੀ ਹੱਤਿਆ ਉਸ ਦੇ ਸਾਥੀ ਨੇ ਹੀਇਸ ਗੱਲ ਦਾ ਖ਼ੁਲਾਸਾ ਥਾਣਾ ਪਤਾਰਾ ਦੀ ਪੁਲਸ ਵੱਲੋਂ ਕੀਤੀ ਗਈ ਜਾਂਚ ਵਿਚ ਹੋਇਆ ਹੈ। ਐੱਸ. ਐੱਚ. ਓ. ਬਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਕ ਦਿਨ ਵਿਚ ਹੀ ਉਕਤ ਮਰਡਰ ਕੇਸ ਨੂੰ ਟਰੇਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੀਪੂ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਮੁਲਜ਼ਮ ਦੀ ਪਛਾਣ ਰਾਜ ਕੁਮਾਰ ਪੁੱਤਰ ਕੁਲਦੀਪ ਰਿਸ਼ੀ ਨਿਵਾਸੀ ਸੋਨੀ ਦੀ ਚੱਕੀ ਪਿੰਡ ਪੂਰਨਪੁਰ ਵਜੋਂ ਹੋਈ ਹੈ। ਉਹ ਮੂਲ ਰੂਪ ਨਾਲ ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦੇ ਪਿੰਡ ਰਾਮਗੜ੍ਹ ਚਿਕਨੀ ਥਾਣਾ ਸਰਸੀ ਦਾ ਰਹਿਣ ਵਾਲਾ ਹੈ।ਮੁਲਜ਼ਮ ਰਾਜ ਕੁਮਾਰ ਖ਼ਿਲਾਫ਼ ਥਾਣਾ ਪਤਾਰਾ ਵਿਚ ਦੀਪੂ ਮਹਾਤੋ ਦੇ ਭਰਾ ਜਤਿੰਦਰ ਮਹਾਤੋ ਨਿਵਾਸੀ ਪਿੰਡ ਪੂਰਨਪੁਰ ਦੇ ਬਿਆਨਾਂ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।