logo

20ਵੀ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਕਵੀਆਂ, ਲਿਖਤਾਂ ਦਾ ਵੀ ਵਿਰੋਧ ਕਰਦੇ ਸਨ ਜਿਨਾਂ ਨੇ ਮਾਸ ਖਾਣ ਦਾ ਸਮਰਥਨ ਕੀਤਾ

20ਵੀ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਕਵੀਆਂ, ਲਿਖਤਾਂ ਦਾ ਵੀ ਵਿਰੋਧ ਕਰਦੇ ਸਨ ਜਿਨਾਂ ਨੇ ਮਾਸ ਖਾਣ ਦਾ ਸਮਰਥਨ ਕੀਤਾ
ਅੱਜ ਜਦੋਂ ਮੈਂ ਦਮਦਮੀ ਟਕਸਾਲ ਦੇ ਮੁਖੀ ਸਾਹਿਬਾਨਾਂ ਦੀਆਂ ਸਪੀਚਾਂ ਸੁਣੀਆਂ, ਜਿਨਾਂ ਦੇ ਵਿੱਚੋਂ ਮੈਨੂੰ ਦਮਦਮੀ ਟਕਸਾਲ ਦੇ ਮੁਖੀ ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸਪੀਚ ਪ੍ਰਾਪਤ ਹੋਈ । ਮੌਜੂਦਾ ਮੁਖੀ ਸੰਤ ਹਰਨਾਮ ਸਿੰਘ ਧੁੰਮਾ ਜੀ ਦੀ ਵੀ ਸਪੀਚ ਮੈਂ ਬੜੇ ਧਿਆਨ ਨਾਲ ਸੁਣੀ ।
ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਅੱਜ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਤੱਕ ਦਮਦਮੀ ਟਕਸਾਲ ਨੇ ਮਾਸ ਵਾਲੇ ਮਸਲੇ ਤੇ ਪੂਰਾ ਸਖਤ ਸਟੈਂਡ ਰੱਖਦਿਆਂ, ਮਾਸ ਖਾਣ ਵਾਲੇ ਵਿਚਾਰਾਂ ਦਾ ਸਖ਼ਤ ਵਿਰੋਧ ਕੀਤਾ ।
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤਾਂ ਉਹਨਾਂ ਲਿਖਤਾਂ ਤੇ ਉਹਨਾਂ ਕਵੀਆਂ ਦਾ ਵੀ ਵਿਰੋਧ ਕਰਦੇ ਹਨ ਜਿਨਾਂ ਨੇ ਇਸ ਤਰ੍ਹਾਂ ਦੇ ਵਿਚਾਰ ਕਿਸੇ ਵੀ ਸਰੋਤ ਵਿੱਚ ਦਰਜ ਕੀਤੇ ।
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਮਾਸ ਦਾ ਸਮਰਥਨ ਕਰਨ ਵਾਲੇ ਕਵੀਆਂ ਨੇ ਗੁਰੂ ਕਿਆ ਦੀ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਐ । ਮਾਸ ਦਾ ਸਮਰਥਨ ਕਰਨ ਵਾਲੇ ਕਵੀਆਂ ਬਾਰੇ ਸੰਤ ਜੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੀ ਅਗਿਆਨਤਾ ਨੂੰ ਪਰਗਟ ਕਰਨ ਵਾਸਤੇ, ਆਪਣੀ ਬੁੱਧੀ ਦੀ ਪ੍ਰਬਲਤਾਂ ਨੂੰ ਜਿਤਾਉਣ ਵਾਸਤੇ, ਕਿ ਅਸੀਂ ਬੜੇ ਸਿਆਣੇ ਆਂ, ਸਾਡੀ ਗੱਲ ਬੜਾ ਕੰਮ ਕਰਦੀ ਐਂ , ਗੁਰੂਕਿਆਂ ਦੀ ਤੌਹੀਨ ਕਰਨ ਦੀ ਕੋਸ਼ਿਸ਼ ਕੀਤੀ ਐ ।
ਇਹ ਸਾਰੇ ਸ਼ਬਦ YouTube ਤੋਂ ਦਮਦਮੀ ਟਕਸਾਲ ਦੇ ਮਹਾਨ ਮੁਖੀਆਂ ਦੀਆਂ ਵਿਚਾਰਾਂ ਸੁਣ ਕੇ ਲਿਖੇ ਗਏ ਹਨ ।
ਪਰਗਟ ਸਿੰਘ ਬਲ਼ਬੇੜ੍ਹਾ
Sikh Community News

15
987 views