logo

ਅੰਮ੍ਰਿਤ ਪਾਲ ਦੇ ਪਿਤਾ ਪਹੁੰਚੇ ਬਟਾਲਾ ਪੰਥਕ ਏਕਤਾ ਕਰਨ ਦਾ ਦਿੱਤਾ ਸੁਨੇਹਾ,ਰਾਮ ਰਹੀਮ ਨੂੰ ਪੈਰੋਲ ਦੇਣਾ ਸਰਾਸਰ ਗਲਤ ਹੈ।

ਬਟਾਲਾ ਪਹੁੰਚੇ ਮੈਂਬਰ ਆਫ ਪਾਰਲੀਮੈਂਟ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਖਾਲਸਾ ਨੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਦੇਣਾ ਸਰਾਸਰ ਗਲਤ ਹੈ। ਉਹਨਾਂ ਲੋਕਾਂ ਨੂੰ ਸਰਕਾਰ ਲਾਭ ਦਿੰਦੀ ਹੈ ਜਿਹੜੇ ਕਾਤਲ ਅਤੇ ਬਲਾਤਕਾਰੀ ਨੇ ।ਜੋ ਲੋਕ ਪੰਥ ਲਈ ਕੰਮ ਕਰਦੇ ਹਨ ਉਹਨਾਂ ਨੂੰ ਜੇਲਾਂ ਵਿੱਚ ਸੁੱਟਿਆ ਹੋਇਆ ਹੈ
ਅੱਜ ਦੀ ਮੀਟਿੰਗ ਵੀ ਪੰਥਕ ਏਕੇ ਲਈ ਕੀਤੀ ਜਾ ਰਹੀ ਹੈ। ਕੇਂਦਰ ਦੀ ਸਰਕਾਰ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਰਿਹਾ ਨਹੀਂ ਕਰ ਰਹੀ ਜਦਕਿ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਪੂਰੇ ਪੰਜਾਬ ਚੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਜਿਤਇਆ ਹੈ। ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ। ਇਸ ਦੇ ਨਾਲ ਨਾਲ ਅਸੀਂ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੱਧ ਤੋਂ ਵੱਧ ਆਪਣੀਆਂ ਵੋਟਾਂ ਬਣਾਓ ।ਨਾਲ ਹੀ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਕੁਝ ਗਲਤ ਲੋਕ ਪੰਥ ਤੇ ਕਾਬਲ ਹੋ ਚੁੱਕੇ ਨੇ ।ਪੰਜਾਬ ਦੇ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਵਿੱਚ ਸਾਰੀਆਂ ਪੰਥਕ ਧਿਰਾਂ ਨਾਲ ਗੱਲ ਕਰਕੇ ਇੱਕ ਹੀ ਉਮੀਦਵਾਰ ਦਿੱਤਾ ਜਾਵੇਗਾ।

5
1532 views