logo

ਸਰਹੱਦੀ ਪਿੰਡਾਂ ਦੇ ਗਰੀਬ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਏਜੰਟ ਲੱਖਾਂ ਰੁਪਏ ਲੁੱਟ ਕੇ ਹੋਇਆ ਫਰਾਰ

ਵਿਦੇਸ਼ ਭੇਜਣ ਦੇ ਨਾਂ ਤੇ ਗਰੀਬ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲੇ ਕਈ ਏਜਂਟਾ ਖਿਲਾਫ ਸੂਬੇ ਭਰ ਵਿੱਚ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਪਰ ਵਿਦੇਸ਼ ਭੇਜਣ ਤੇ ਨਾ ਦੇ ਨਾਂ ਤੇ ਮਾਰੀਆਂ ਜਾ ਰਹੀਆਂ ਠੱਗੀਆਂ ਬੰਦ ਨਹੀਂ ਹੋ ਰਹੀਆਂ ।ਇੰਡੋਪਾਕ ਬਾਰਡਰ ਦੇ ਕਸਬਾ ਦੋਰਾਗਲਾਂ ਦੇ ਪਿੰਡ ਸ਼ਾਹਪੁਰ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਬਾਹਰ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ।
ਠੱਗੇ ਗਏ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਨੌਜਵਾਨ ਜੋ ਕਿ ਉਹਨਾਂ ਦੀ ਪਹਿਚਾਨ ਦਾ ਸੀ, ਉਹਨਾਂ ਨੂੰ ਇੱਕ ਏਜੈਂਟ ਨਾਲ ਮਿਲਾਇਆ ਤੇ ਏਜੰਟ ਨੇ ਉਹਨਾਂ ਨੂੰ ਝਾਂਸਾ ਦਿੱਤਾ ਕਿ ਮਹੀਨੇ ਵਿੱਚ ਸਾਰਿਆਂ ਨੂੰ ਵਿਦੇਸ਼ ਭੇਜ ਦੇਵੇਗਾ। ਏਜੈਂਟ ਵੱਲੋਂ ਇਹਨਾਂ ਕੋਲੋਂ ਲੱਖ ਲੱਖ ਰੁਪਏ ਲਏ ਗਏ ਭੋਲੇ ਭਾਲੇ ਲੋਕ ਬੇਚਾਰੇ ਆਪਣੇ ਅਟੈਚੀ ਤਿਆਰ ਕਰਦੇ ਰਹਿ ਗਏ ਅਤੇ ਏਜੰਟ ਇਹਨਾਂ ਕੋਲੋਂ ਲੱਖਾਂ ਰੁਪਏ ਇਕੱਠੇ ਕਰਕੇ ਮੌਕੇ ਤੋਂ ਫਰਾਰ ਹੋ ਗਿਆ । ਠੱਗੇ ਗਏ ਗਰੀਬ ਲੋਕਾਂ ਅਨੁਸਾਰ ਕਈ ਵਾਰ ਥਾਣਿਆਂ ਦੇ ਚੱਕਰ ਲਗਾਉਣ ਦੇ ਬਾਅਦ ਵੀ ਅਜੇ ਤੱਕ ਉਹਨਾਂ ਦੇ ਮਾਮਲੇ ਦਰਜ ਨਹੀਂ ਕੀਤੇ ਗਏ ।
ਇਹਨਾਂ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਠੱਗੀ ਮਾਰ ਕੇ ਫਰਾਰ ਹੋਣ ਵਾਲੇ ਏਜਟ ਖਿਲਾਫ ਕਾਰਵਾਈ ਕੀਤੀ ਜਾਵੇ
ਗੁਰਦਾਸਪੁਰ ਤੋ ਲਵਪ੍ਰੀਤ ਸਿੰਘ ਖੁਸ਼ੀ ਪੁਰ ਦੀ ਰਿਪੋਟ

4
3472 views