logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪਹਿਲੇ 6 ਮਹੀਨੇ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਰਾਕ : ਡਾ:ਰਾਜੇਸ਼ ਅੱਤਰੀ- (ਸਿਹਤ ਵਿਭਾਗ ਵੱਲੋਂ 01 ਤੋਂ 07 ਅਗਸਤ 2024 ਤੱਕ ਮਨਾਇਆ ਜਾ ਰਿਹਾ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਜਾਗਰੂਕਤਾ ਹਫ਼ਤਾ)

ਮੋਗਾ- 1 ਅਗਸਤ 24(ਸ਼ਾਲੀਨ ਸ਼ਰਮਾ) -ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਡਾ: ਰਾਜੇਸ਼ ਅੱਤਰੀ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਹਫ਼ਤਾ 1 ਅਗਸਤ ਤੋਂ 7 ਅਗਸਤ 2024 ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਡਾ: ਰਾਜੇਸ਼ ਅੱਤਰੀ ਸਿਵਲ ਸਰਜਨ ਨੇ ਦੱਸਿਆ ਗਿਆ ਕਿ ਮਹਿਲਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਹਰ ਸਾਲ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਥੀਮ ਪਾੜੇ ਨੂੰ ਖਤਮ ਕਰਕੇ ਸਾਰੇ ਬੱਚਿਆ ਨੂੰ ਮਾਂ ਦਾ ਦੁੱਧ ਪਿਲਾਉਣ ਲਈ ਸਹਾਇਤਾ ਕਰਨਾ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅਧੀਨ ਆਉਂਦੀਆਂ ਸਾਰੀਆ ਸਿਹਤ ਸੰਸਥਾਵਾਂ ਵਿੱਚ ਔਰਤਾਂ ਨੂੰ ਬੱਚੇ ਲਈ ਮਾਂ ਦਾ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾਣਾ ਹੈ। ਇਸ ਤਰ੍ਹਾਂ ਪਿੰਡ ਪੱਧਰ ਉਤੇ ਏਐਨਐਮਜ਼ ਅਤੇ ਆਸ਼ਾ ਵਰਕਰਾਂ ਗਰਭਵਤੀ ਔਰਤਾਂ ਅਤੇ ਦੁੱਧ ਚੁਘਾਉਂਦੀਆਂ ਮਾਵਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਗਿਆ ਕਿ ਜਨਮ ਤੋਂ ਬਾਅਦ ਇੱਕ ਨਵਜਾਤ ਬੱਚੇ ਲਈ ਮਾਂ ਦਾ ਦੁੱਧ ਸਭ ਤੋਂ ਜਰੂਰੀ ਚੀਜ ਹੁੰਦਾ ਹੈ। ਬੱਚੇ ਨੂੰ ਪਹਿਲੇ 6 ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ ਕਿਉਂਕਿ ਮਾਂ ਦੇ ਦੁੱਧ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਬੱਚੇ ਨੂੰ ਮਾਰੂ ਰੋਗਾਂ ਤੋਂ ਬਚਾਉਂਦਾ ਹੈ ਅਤੇ । ਉਨ੍ਹਾਂ ਕਿਹਾ ਕਿ 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ^ਨਾਲ ਨਰਮ ਖੁਰਾਕ ਜਿਵੇਂ ਚਾਵਲ, ਖਿਚੜੀ, ਦਲੀਆ ਆਦਿ ਦੇਣਾ ਸ਼ੁਰੂ ਕਰਨ ਦੇਣਾ ਚਾਹੀਦਾ ਹੈ। ਸੰਤੁਲਿਤ ਖੁਰਾਕ ਤੋਂ ਇਲਾਵਾ 2 ਸਾਲ ਤੱਕ ਬੱਚੇ ਨੂੰ ਮਾਂ ਦਾ ਦੁੱਧ ਜਰੂਰ ਪਿਲਾਓ, ਜਿਸ ਨਾਲ ਬੱਚੇ ਅਤੇ ਮਾਂ ਵਿੱਚ ਆਪਸੀ ਪਿਆਰ ਵੱਧਦਾ ਹੈ।
ਡਾ: ਸਤਿੰਦਰ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ (ਕਾਰਜਕਾਰੀ ) ਨੇ ਦੱਸਿਆ ਕਿ ਮਾਂ ਦੇ ਪਹਿਲੇ ਗਾੜੇ ਦੁੱਧ (ਬਹੁਲਾ) ਵਿੱਚ ਨਵ ਜੰਮੇ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹਨ। ਮਾਂ ਦੇ ਦੁੱਧ ਵਿੱਚ ਐਂਟੀਬਾਡੀ ਮੌਜੂਦ ਹੁੰਦੇ ਹਨ, ਜੋ ਬੱਚੇ ਨੂੰ ਵਾਇਰਸ, ਬੈਕਟੀਰੀਆ ਅਤੇ ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਂਦਾ ਹੈ ਅਤੇ ਬੱਚੇ ਦੇ ਇਮਊਨ ਸਿਸਟਮ ਨੂੰ ਮਜਬੂਤ ਕਰਦਾ ਹੈ। ਇਸ ਮੌਕੇ ਡਾਕਟਰ ਸਿਮਰਤ ਖੋਸਾ ਗਾਇਨਾਕੋਲੋਜਿਸਟ ਸਿਵਿਲ ਹਸਪਤਾਲ ਮੋਗਾ ਨੇ ਦਸਿਆ ਕਿ ਮਾਂ ਦਾ ਦੁੱਧ ਬੱਚੇ ਨੂੰ ਕੁਪੋਸ਼ਨ ਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਨਾ ਸਿਰਫ਼ ਬੱਚੇ ਲਈ ਫਾਇਦੇਮੰਦ ਹੁੰਦਾ ਹੈ, ਸਗੋਂ ਔਰਤ ਨੂੰ ਵੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਘਟ ਜਾਂਦਾ ਹੈ। ਨਵ ਜੰਮੇ ਬੱਚੇ ਨੂੰ ਪੋਸ਼ਣ, ਸੁਰੱਖਿਆ ਅਤੇ ਪਿਆਰ ਦੀ ਲੋੜ ਹੁੰਦੀ ਹੈ, ਇਨ੍ਹਾਂ ਸਾਰੀਆਂ ਜਰੂਰਤਾਂ ਦੀ ਪੂਰਤੀ ਮਾਂ ਦਾ ਦੁੱਧ ਹੀ ਕਰਦਾ ਹੈ। ਇਸ ਮੌਕੇ ਜ਼ਿਲ੍ਹਾ ਸਮੇਤ ਸਿਹਤ ਸਟਾਫ ਹਾਜਰ ਸੀ।
ਫੋਟੋ : ਡਾ: ਰਾਜੇਸ਼ ਅੱਤਰੀ ਸਿਵਿਲ ਸਰਜਨ ਮੋਗਾ ਅਤੇ ਡਾ. ਸਿਮਰਤ ਖੋਸਾ ਮਾਂ ਬਣਨ ਵਾਲੀਆਂ ਮਾਵਾਂ ਨੂੰ ਜਾਗਰੂਕ ਕਰਦੇ ਹੋਏ -

11
926 views

Comment