logo

ਸਕੂਲਾਂ ‘ਚ ਸ਼ੁਰੂ ਹੋਏ ਜ਼ੋਨਲ ਪੱਧਰ ਦੇ ਮੁਕਾਬਲੇ, ਮੁੰਡੇ-ਕੁੜੀਆਂ ਦੀਆਂ ਕਰਾਟੇ, ਕਬੱਡੀ ਤੇ ਖੋ-ਖੋ ਦੀਆਂ ਕਰਵਾਈਆਂ ਜਾ ਰਹੀਆਂ ਖੇਡਾਂ

ਪੰਜਾਬ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਰਾਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਕੂਲਾਂ ‘ਚ ਜ਼ੋਨਲ ਪੱਧਰ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੁਣ ਸੂਬੇ ਦੇ ਸਕੂਲਾਂ ‘ਚ ਹੋ ਚੁੱਕੀ ਹੈ। ਸੂਬੇ ਦੇ ਸਕੂਲਾਂ ਵਿੱਚ ਜ਼ੋਨਲ ਪੱਧਰ ਦੇ ਮੁਕਾਬਲੇ ਕਰਵਾਏ ਹਨ। ਇਸਦੇ ਤਹਿਤ ਆਨੰਦ ਈਸ਼ਰ ਸੀ.ਸੈ. ਸਕੂਲ ਛਪਾਰ ਵਿਖੇ ਕਿਲ੍ਹਾ ਰਾਏਪੁਰ ਜ਼ੋਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿੱਥੇ ਲੜਕੇ-ਲੜਕੀਆਂ ਦੇ ਕਰਾਟੇ, ਕਬੱਡੀ ਤੇ ਖੋ-ਖੋ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

ਦੱਸ ਦੇਈਏ ਕਿ ਇਹ ਮੁਕਾਬਲੇ ਸਕੂਲ ਦੇ ਡਾਇਰੈਕਟਰ ਕਰਤਾਰ ਸਿੰਘ, ਐਡਮਿਨਿਸਟ੍ਰੇਟਰ ਡਾ. ਜਗਬੀਰ ਕੌਰ ਗਰੇਵਾਲ ਤੇ ਐਜੂਕੇਸ਼ਨ ਕੰਸਟ੍ਰਕਟਰ ਮਧੂ ਸੂਦਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕਿਲ੍ਹਾ ਰਾਏਪੁਰ ਦੇ ਜ਼ੋਨਲ ਸਕੱਤਰ ਬ੍ਰਹਮਜੋਤ ਸਿੰਘ, ਵਿੱਤ ਸਕੱਤਰ ਠਾਕੁਰਪ੍ਰੀਤ ਸਿੰਘ, ਇੰਚਾਰਜ ਗੁਰਦੀਪ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਪੀਟੀਆਈ, ਦਵਿੰਦਰ ਸਿੰਘ ਡੀਪੀਈ, ਨਵਦੀਪ ਸਿੰਘ, ਅਨੀਤਾ ਗੁਪਤਾ ਪੀਟੀਆਈ, ਪਵਨਦੀਪ ਕੌਰ ਪੀਟੀਆਈ, ਸਤਿੰਦਰ ਕੌਰ, ਰਮਨਦੀਪ ਕੌਰ ਤੇ ਕੁਲਵਿੰਦਰ ਸਿੰਘ ਡੇਹਲੋਂ ਡੀਪੀਈ ਆਦਿ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਰਹੇ।

9
2892 views