logo

ਸਫਾਈ ਸੇਵਕਾਂ ਵੱਲੋਂ ਭਾਦਸੋਂ ਵਿਚ ਸਫਾਈ ਦਾ ਕੰਮ ਬੰਦ -: ਪ੍ਰਧਾਨ ਰਾਜ ਕੁਮਾਰ

ਨਗਰ ਪੰਚਾਇਤ ਭਾਦਸੋਂ ਵਿਚ ਸਫਾਈ ਸੇਵਕਾਂ ਵੱਲੋਂ ਮਿਤੀ 13/7/24 ਦਿਨ ਸ਼ਨੀਵਾਰ ਅੱਠਵੇਂ ਦਿਨ ਵੀ ਸ਼ਹਿਰ ਭਾਦਸੋਂ ਵਿਚ ਸਫਾਈ ਦਾ ਕੰਮ ਬੰਦ l
ਪਿਛਲੇ ਦਿਨਾਂ ਤੋਂ ਪੂਰੇ ਭਾਦਸੋਂ ਸ਼ਹਿਰ ਵਿਚ ਸਫ਼ਾਈ ਸੇਵਕ ਯੂਨੀਅਨ ਵਲੋਂ ਹੜਤਾਲ ਕਰਕੇ ਸਫ਼ਾਈ ਦਾ ਕੰਮ ਬੰਦ ਕੀਤਾ ਹੋਇਆ ਹੈ,ਕਿਉ ਕਿ ਪਿਛਲੇ ਤਿੰਨ ਸਾਲਾਂ ਤੋਂ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾ ਨੂੰ ਰੱਖਿਆ ਗਿਆ ਸੀ l ਜੋ ਕੇ ਅੱਜ ਤੱਕ ਪੂਰੀਆਂ ਨਹੀਂ ਕੀਤੀਆਂ ਗਈਆ l ਜਿਸ ਵਿੱਚ ਜੋ ਸਫਾਈ ਕਰਮਚਾਰੀ ਸਨ ਉਹ ਕਾਫ਼ੀ ਲੰਬੇ ਸਮੇਂ ਤੋਂ ਠੇਕੇ ਤੇ ਨਗਰ ਪੰਚਾਇਤ ਭਾਦਸੋਂ ਵਿਚ ਸਫ਼ਾਈ ਦਾ ਕੰਮ ਕਰ ਰਹੇ ਸਨ l ਜਿਨ੍ਹਾਂ ਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ l ਜਿਸ ਕਰਕੇ ਸਫਾਈ ਸੇਵਕ ਯੂਨੀਅਨ ਭਾਦਸੋਂ ਵਲੋਂ ਮੰਗਾ ਨੂੰ ਪੂਰਾ ਨਾ ਕੀਤੇ ਜਾਨ ਕਰਕੇ ਸਫਾਈ ਦੇ ਕੰਮ ਨੂੰ ਬੰਦ ਕੀਤਾ ਗਿਆ ਹੈ l
ਰਿਪੋਰਟਰ-: ਜਗਜੀਤ ਸਿੰਘ INDIAN TV NEWS

202
8318 views