
ਸਵੇਰੇ ਖੋਹੇ ਫੋਨ ਦਾ ਲੌਕ ਖੁੱਲਵਾਉਣਾ ਬਦਮਾਸ਼ਾਂ ਨੂੰ ਪਿਆ ਮਹਿੰਗਾ, ਜਿਸ ਦਾ ਖੋਹਿਆ ਸੀ ਫੋਨ ਉਸੇ ਨੇ ਭਰੇ ਬਾਜ਼ਾਰ ਚਾੜਿਆ ਕੁਟਾਪਾ
ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਸ਼ੌਕ ਪੂਰਾ ਕਰਨ ਲਈ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦੇ ਵਿਚ ਗਰਕ ਹੋ ਚੁੱਕੀ ਹੈ। ਹਰ ਰੋਜ਼ ਲੁੱਟਾਂ ਖੋਹਾਂ ਦੀਆਂ ਵਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ।
ਜਿਸ ਦੇ ਤਹਿਤ ਬਟਾਲਾ ਦੇ ਮੁਹੱਲਾ ਫੈਜਪੁਰਾ ਵਿਖੇ ਮੋਬਾਇਲ ਚੋਰੀ ਦੇ ਦੋਸ਼ ਤਹਿਤ ਭਰੇ ਬਾਜ਼ਾਰ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਨ੍ਹਾਂ ਨੌਜਵਾਨਾਂ ਦੀ ਤਲਾਸ਼ੀ ਦੌਰਾਨ ਇੱਕ ਚਾਕੂ ਵੀ ਬਰਾਮਦ ਹੋਇਆ।ਉਸ ਤੋਂ ਬਾਅਦ ਦੋਵਾਂ ਨੌਜਵਾਨਾਂ ਦਾ ਭਰੇ ਬਾਜ਼ਾਰ ਕੁਟਾਪਾ ਚਾੜਿਆ ਗਿਆ। ਬਾਜ਼ਾਰ ਵਿੱਚ ਨੌਜਵਾਨਾਂ ਨੇ ਜੁੱਤੀਆਂ, ਮੁੱਕੀਆਂ ਦੇ ਨਾਲ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸੇ ਦੌਰਾਨ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਇੱਕ ਚਾਕੂ ਵੀ ਬਰਾਮਦ ਕੀਤਾ ਗਿਆ।
ਕੁੱਟਮਾਰ ਦੀਆਂ ਇਹ ਤਸਵੀਰਾਂ ਬਟਾਲਾ ਮੁਹੱਲਾ ਫੈਜਪੁਰਾ ਦੀਆਂ ਹਨ। ਦੱਸ ਦਈਏ ਕਿ ਇੱਥੇ ਦੋ ਨੌਜਵਾਨ ਬੀਤੇ ਦਿਨਾਂ ਮੋਬਾਇਲ ਖੋਹ ਕੇ ਰਫੂ ਚੱਕਰ ਹੋ ਜਾਂਦੇ ਸੀ। ਜਿਨ੍ਹਾਂ ਦੀ ਉਮਰ ਕਰੀਬ 20-22 ਸਾਲ ਦੱਸੀ ਜਾ ਰਹੀ ਹੈ। ਹਾਲ ਹੀ ‘ਚ ਜਦੋਂ ਇਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਬਾਅਦ ਸਤਿਗੁਰੁ ਦਾਸ ਨੇ ਬਟਾਲਾ ਦੀਆਂ ਕੁਝ ਦੁਕਾਨਾਂ ‘ਤੇ ਕਿਹਾ ਗਿਆ ਕਿ ਜੇਕਰ ਕੋਈ ਵੀ ਮੋਬਾਈਲ ਦਾ ਲੌਕ ਖੁਲਾਉਣ ਆਵੇ ਤਾਂ ਉਸ ਦੀ ਸੂਚਨਾ ਮੈਨੂੰ ਦਿੱਤੀ ਜਾਵੇ। ਸ਼ਾਮ ਨੂੰ ਹੀ ਚੋਰ ਮੋਬਾਇਲ ਦਾ ਲੌਕ ਖੁਲ੍ਹਵਾਉਣ ਲਈ ਇੱਕ ਦੁਕਾਨ ‘ਤੇ ਪਹੁੰਚੇ।
ਉਸ ਨੇ ਅੱਗੇ ਕਿਹਾ ਕਿ ਅਸੀਂ ਮੌਕੇ ‘ਤੇ ਇਨ੍ਹਾਂ ਦੋਵੇਂ ਚੋਰਾਂ ਨੂੰ ਧਰ ਦਬੋਚਿਆ। ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਮੌਕੇ ‘ਤੇ ਇਨ੍ਹਾਂ ਤੋਂ ਚਾਕੂ ਵੀ ਬਰਾਮਦ ਹੋਇਆ। ਨਾਲ ਹੀ ਚੋਰੀ ਦਾ ਮੋਬਾਇਲ ਵੀ ਬਰਾਮਦ ਕਰ ਲਿਆ ਗਿਆ ਹੈ। ਸਤਿਗੁਰ ਨੇ ਅੱਗੇ ਕਿਹਾ ਕਿ ਅਸੀਂ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇ ਨਾਲ ਹੋਰ ਤਿੰਨ ਹੋਰ ਸਾਥੀ ਹਨ ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਇਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।