logo

ਪਲਾਹੀ ਸਾਹਿਬ ਦੀ ਸੰਗਤ ਵੱਲੋ ਯੂਕੇ ਦੀ ਧਰਤੀ ਤੇ ਛੇਵੇ ਪਾਤਿਸ਼ਾਹ ਦਾ ਅਵਤਾਰ ਪੁਰਬ ਬੜੀ ਸ਼ਰਧਾਪੂਰਵਕ ਤਰੀਕੇ ਨਾਲ ਮਨਾਇਆ ਗਿਆ।

ਕੱਲ 7 ਜੁਲਾਈ ਐਤਵਾਰ ਵਾਲੇ ਦਿਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀ ਦਾ ਅਵਤਾਰ ਪੁਰਬ ਪਿੰਡ ਪਲਾਹੀ ਸਾਹਿਬ ਦੀ ਸੰਗਤ ਵੱਲੋ ਗੁਰੂ ਨਾਨਕ ਗੁਰਦੁਆਰਾ ਸਾਊਥ ਬਰਮਿੰਘਮ ਦੇ ਗੁਰੂਘਰ ਵਿਖੇ ਬਹੁਤ ਹੀ ਸ਼ਰਧਾਪੂਰਵਕ ਤਰੀਕੇ ਨਾਲ ਮਨਾਇਆ ਗਿਆ।ਸ਼੍ਰੀ ਅਖੰਡ ਪਾਠ ਸਾਹਿਬ ਪੰਜ ਤਰੀਕ ਨੂੰ ਅਰੰਭ ਕਰਵਾਏ ਗਏ ਸਨ ਜਿੰਨਾਂ ਦਾ ਸੱਤ ਜੁਲਾਈ ਦਿਨ ਐਤਵਾਰ ਨੂੰ ਭੋਗ ਪਾਏ ਗਏ ਉਪਰੰਤ ਹਜੂਰੀ ਰਾਗੀ ਸਿੰਘਾਂ ਵੱਲੋ ਕੀਰਤਨ ਦੀਵਾਨ ਸਜਾਏ ਗਏ ਤੇ ਢਾਡੀ ਵਾਰਾਂ ਭਾਈ ਨਿਸ਼ਾਨ ਸਿੰਘ ਵੱਲੋ ਸਰਵਣ ਕਰਵਾ ਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਪਿੰਡ ਪਲਾਹੀ ਸਾਹਿਬ ਦੀ ਤਰੱਕੀ ਵਾਸਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਪਲਾਹੀ ਸਾਹਿਬ ਤੇ ਆਸ ਪਾਸ ਦੇ ਪਿੰਡਾਂ ਤੋ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਾਰੇ ਪ੍ਰੋਗਰਾਮ ਦਾ ਪੀ ਟੀ ਸੀ ਚੈਨਲ ਪੰਜਾਬੀ ਤੇ ਸਿੱਧਾ ਪ੍ਰਸਾਰਣ ਕੀਤਾ ਗਿਆ।ਇਹ ਪ੍ਰੋਗਰਾਮ ਹਰ ਸਾਲ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਟਰੱਸਟ ਪਲਾਹੀ ਸਾਹਿਬ ਵੱਲੋ ਕਰਵਾਇਆ ਜਾਂਦਾ ਹੈ।ਮੇਰੇ ਵੱਲੋ ਇਸ ਸਾਰੀ ਕਮੇਟੀ ਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰਦੇਸ਼ਾਂ ਵਿੱਚ ਜਾ ਕੇ ਵੀ ਆਪਣੇ ਪਿੰਡ ਨਾਲ ਏਨੀ ਨੇੜਿਓ ਜੁੜੇ ਹੋਏ ਨੇ ਤੇ ਪਿੰਡ ਦੀ ਹਰ ਤਰੱਕੀ ਵਿੱਚ ਅੱਗੇ ਹੋ ਕੇ ਵੱਧ ਚੜ ਕੇ ਹਿੱਸਾ ਪਾਉਂਦੇ ਨੇ।

22
16250 views