logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪਲਾਹੀ ਸਾਹਿਬ ਦੀ ਟੀਮ ਨੇ ਮਾਰੀ ਬਾਜੀ।ਡਮੇਲੀ ਦੀ ਟੀਮ ਨੂੰ ਹਰਾ ਕੇ ਕੀਤਾ ਕੱਪ ਤੇ ਕਬਜਾ।

ਪਲਾਹੀ ਸਾਹਿਬ ਵਿੱਚ ਪਿੱਛਲੇ ਚਾਰ ਦਿਨਾਂ ਤੋ ਚੱਲ ਰਹੇ ਟੂਰਨਾਮੈਂਟ ਵਿੱਚ ਅੱਜ ਫਾਈਨਲ ਦਾ ਮੈਚ ਪਲਾਹੀ ਤੇ ਡੁਮੇਲੀ ਦੀ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਲਾਹੀ ਸਾਹਿਬ ਦੀ ਟੀਮ ਪਨੈਲਟੀ ਸ਼ਾਟ ਨਾਲ ਜੇਤੂ ਰਹੀ ਤੇ ਡਮੇਲੀ ਦੀ ਟੀਮ ਦੂਜੇ ਸਥਾਨ ਤੇ ਰਹੀ।ਮੈਚ ਦਾ ਬੈਸਟ ਪਲੇਅਰ ਜੱਸੀ ਡਮੇਲੀ (ਪੰਜਾਬ ਪੁਲਿਸ) ਰਿਹਾ।ਇਨਾਮਾਂ ਦੀ ਵੰਡ ਸ਼੍ਰੀਮਤੀ ਲਲਿਤਾ ਸਕਲਾਨੀ ਚੇਅਰਪਰਸਨ ਜਿਲਾ ਯੋਜਨਾ ਬੋਰਡ ਕਪੂਰਥਲਾ (ਆਮ ਆਦਮੀ ਪਾਰਟੀ) ਅਤੇ ਸ਼੍ਰੀ ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਪਲਾਹੀ ਸਾਹਿਬ ਦੇ ਸਟੇਡੀਅਮ ਵਿੱਚ ਦੱਸ ਲੱਖ ਰੁਪਏ ਦੀ ਲਾਗਤ ਨਾਲ ਲੱਗੀਆਂ ਲਾਈਟਾਂ ਦਾ ਉਦਘਾਟਨ ਵੀ ਮੈਡਮ ਲਲਿਤਾ ਸਕਲਾਨੀ ਤੇ ਸ਼੍ਰੀ ਤਵਿੰਦਰ ਰਾਮ ਵਲੋ ਕੀਤਾ ਗਿਆ।ਇਸ ਮੌਕੇ ਬੋਲਦਿਆਂ ਮੈਡਮ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆ ਹੋਇਆ ਇਸ ਤਰਾਂ ਹੀ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਸ਼੍ਰੀ ਤਵਿੰਦਰ ਰਾਮ ਜੀ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਕਮੇਟੀ ਨੂੰ ਅੱਗੇ ਤੋ ਵੀ ਹਰ ਤਰਾਂ ਦੀ ਮੱਦਦ ਦਾ ਵਾਅਦਾ ਕੀਤਾ।ਇਸ ਮੌਕੇ ਕਲੱਬ ਦੇ ਪ੍ਰਧਾਨ ਸ: ਬਲਜੀਤ ਸਿੰਘ ਪਲਾਹੀ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਮੈਡਮ ਲਲਿਤਾ ਸਕਲਾਨੀ ਜੀ ਤੇ ਸ਼੍ਰੀ ਤਵਿੰਦਰ ਰਾਮ ਜੀ (ਆਮ ਆਦਮੀ ਪਾਰਟੀ) ਦਾ ਗਰਾਊਂਡ ਵਿੱਚ ਲਾਈਟਾਂ ਲਗਵਾਉਣ ਲਈ ਧੰਨਵਾਦ ਕੀਤਾ।ਇਸ ਮੋਕੇ ਕਲੱਬ ਦੇ ਵਾਈਸ ਪ੍ਰਧਾਨ ਗੁਰਮੁੱਖ ਸਿੰਘ ਡੋਲ, ਖਜ਼ਾਨਚੀ ਪਰਮਜੀਤ ਸਿੰਘ ਡੋਲ, ਜਨਰਲ ਸਕੱਤਰ ਕਰਨਜੀਤ ਸਿੰਘ ਖਾਲਸਾ,ਜਿੰਦਾ ਪਲਾਹੀ, ਕਮਲ ਢੰਡਵਾਲ,ਗੁਰਸੇਵਕ ਬਸਰਾ,ਪ੍ਰਭ ਸੱਲ,ਜਰਨੈਲ ਸਿੰਘ ਐਡਵੋਕੇਟ ਨੰਗਲ ਮੱਝਾ,ਰਜਿੰਦਰ ਬਸਰਾ,ਧਰਮਿੰਦਰ ਸਿੰਘ ਮੰਢਾਲੀ,ਪਲਜਿੰਦਰ ਸਿੰਘ ਬਸਰਾ ਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

126
1 comment
13492 views

Comment
  • Baljit Singh

    ਮੇਰੀ ਪਹਿਲੀ ਪੋਸਟ ਹੈ ਜੀ ਲਾਈਕ ਕਰਨ ਲਈ ਧੰਨਵਾਦ 🙏