
ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਸ਼ਾਹਕੋਟ ਨੇ ਸਮਾਜ ਸੇਵਾ ਸੋਸਾਇਟੀ ਸ਼ਾਹਕੋਟ ਦੇ ਸਹਿਯੋਗ ਨਾਲ ਲਗਾਏ 250 ਬੂਟੇ
ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਸ਼ਾਹਕੋਟ ਨੇ ਸਮਾਜ ਸੇਵਾ ਸੋਸਾਇਟੀ ਸ਼ਾਹਕੋਟ ਦੇ ਸਹਿਯੋਗ ਨਾਲ ਲਗਾਏ 250 ਬੂਟੇ
ਸ਼ਾਹਕੋਟ 02 ਜੁਲਾਈ ( ਰਣਜੀਤ ਬਹਾਦੁਰ ) : ਪੰਜਾਬ ਵਿੱਚ ਦਿਨੋ ਦਿਨ ਪਾਣੀ ਦਾ ਪੱਧਰ ਹੇਠਾਂ ਵੱਲ ਜਾ ਰਿਹਾ ਹੈ,ਜਿਸਦਾ ਸਭ ਤੋ ਵੱਢਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਗਲਤ ਫਸਲੀ ਚੱਕਰ ਕਾਰਨ ਪਾਣੀ ਦਾ ਪੱਧਰ ਘਟਣਾਂ ਅਤੇ ਧੜਾ ਧੜ ਦਰਖਤਾਂ ਦੀ ਕਟਾਈ ਦਾ ਹੋਣਾਂ,ਜਿਸ ਨਾਲ ਆਉਣ ਵਾਲੇ ਸਮੇ ਵਿੱਚ ਸ਼ਾਇਦ ਪੰਜਾਬ ਕੋਲ ਪਾਣੀ ਬਚੇ ਹੀ ਨਾਂ। ਪਿਛਲੇ ਕੁੱਝ ਸਮੇ ਤੋ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋ ਪੰਜਾਬ ਨੂੰ ਬਚਾਉਣ ਲਈ ਅਤੇ ਫਿਰ ਤੋ ਹਰਿਆ ਭਰਿਆ ਬਨਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਰਵਾਇਤੀ ਦਰਖਤ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਲੜੀ ਦੇ ਤਹਿਤ ਅੱਜ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਸ਼ਾਹਕੋਟ ਦੇ ਰੀਜਨਲ ਮੈਨੇਜਰ ਸੰਜੀਵ ਚੰਦਰਾ ਵੱਲੋ ਸਮਾਜ ਸੇਵਾ ਸੋਸਾਇਟੀ ਸ਼ਾਹਕੋਟ ਨੂੰ ਫਲਦਾਰ ਅਤੇ ਛਾਂਦਾਰ ਕਰੀਬ 250 ਬੂਟੇ ਦਿੱਤੇ ਗਏ ਜੋ ਕਿ ਵੱਖ ਵੱਖ ਜਗਾ੍ਹ ਤੇ ਲਗਾਏ ਜਾਣਗੇ।ਸੋਸਾਇਟੀ ਦੇ ਪ੍ਰਧਾਨ ਬੌਬੀ ਕੰਡਾ ਨੇ ਐਸ ਬੀ ਆਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਰੇ ਬੂਟੇ ਲਗਾਏ ਹੀ ਨਹੀ ਜਾਣਗੇ ਬਲਕਿ ਇਨਾਂ ਦੀ ਪੂਰੀ ਤਰਾਂ ਦੇਖਭਾਲ ਵੀ ਕੀਤੀ ਜਾਵੇਗੀ ਕਿਉਕਿ ਅਗਰ ਬੂਟੇ ਲਗਾਕੇ ਫਰਜ ਹੀ ਪੂਰਾ ਕਰਨਾਂ ਹੈ ਤਾਂ ਫਿਰ ਬੂਟੇ ਲਗਾਉਣ ਦਾ ਵੀ ਕੋਈ ਫਾਇਦਾ ਨਹੀ।ਇਸ ਮੌਕੇ ਉਨਾਂ ਨਾਲ ਸੋਸਾਇਟੀ ਦੇ ਵਾਈਸ ਪ੍ਰਧਾਨ ਗੁਰਮੀਤ ਸਿੰਘ, ਗੁਰਬਲਿਹਾਰ ਸਿੰਘ, ਬਲਵਿੰਦਰ ਸਿੰਘ ਟਰੱਕਾਂ ਵਾਲੇ, ਅਜੀਤ ਸਿੰਘ ਝੀਤਾ, ਸੁੱਖਾ ਸਿੰਘ, ਕੁਲਦੀਪ ਸਿੰਘ, ਮਹਿੰਦਰ ਸਿੰਘ, ਮਿਠਾਈ ਲਾਲ ਆਦਿ ਵੀ ਹਾਜਰ ਸਨ।